ਸ਼ਰੀਰ ਦੀਆਂ ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਦਿਵਾਏਗੀ ਸੌਂਫ਼

ਪੁਰਾਣੇ ਸਮੇਂ ਤੋਂ ਹੀ ਸੌਂਫ਼ ਦਾ ਇਸਤੇਮਾਲ ਕੁਦਰਤੀ ਮਾਊਥ ਫ਼ਰੈਸ਼ਨਰ ਦੇ ਰੂਪ ਵਿੱਚ ਕੀਤਾ ਜਾਂਦਾ ਰਿਹਾ ਹੈ ਕਿਉਂਕਿ ਇਸ ਵਿੱਚ ਮੌਜੂਦ ਐਂਟੀ-ਇਨਫ਼ਲੇਮੇਟਰੀ ਅਤੇ ਐਂਟੀ-ਬੈਕਟੀਰਿਅਲ ਗੁਣ ਮੂੰਹ ਵਿੱਚ ਸੰਕਰਮਣ ਨੂੰ ਰੋਕ ਕੇ ਸਾਹ ਦੀ ਬਦਬੂ ਨੂੰ ਖ਼ਤਮ ਕਰਦੇ ਹਨ। ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਪੋਟੈਸ਼ੀਅਮ, ਮੈਗਨੀਜ਼ ਅਤੇ ਜ਼ਿੰਕ ਨਾਲ ਭਰਪੂਰ ਸੌਂਫ਼ ਦੇ ਸੇਵਨ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ।
ਖਾਣ ਦੇ ਬਾਅਦ ਰੈਸਟੋਰੈਂਟਾਂ ਆਦਿ ਵਿੱਚ ਅਕਸਰ ਸੌਂਫ਼ ਖਾਣ ਨੂੰ ਦਿੱਤੀ ਜਾਂਦੀ ਹੈ ਤਾਂਕਿ ਖਾਣ ਦੇ ਪਾਚਨ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ। ਬਲੱਡ ਪ੍ਰੈਸ਼ਰ ਅਤੇ ਦਿਲ ਦੀ ਧੜਕਨ ਨੂੰ ਕੰਟਰੋਲ ਕਰਨ ਲਈ ਵੀ ਸੌਂਫ਼ ਇੱਕ ਵਧੀਆ ਵਿਕਲਪ ਹੈ। ਔਰਤਾਂ ਨੂੰ ਮਾਹਵਾਰੀ ਤੋਂ ਸਬੰਧਿਤ ਸਮੱਸਿਆਵਾਂ ਹੋਣ ਤਾਂ ਉਹ ਇਸ ਦਾ ਸੇਵਨ ਕਰ ਸਕਦੀਆਂ ਹਨ। ਇਹ ਇਨ੍ਹਾਂ ਦਿਨਾਂ ਵਿੱਚ ਹੋਣ ਵਾਲੀ ਪੀੜਾ ਤੋਂ ਰਾਹਤ ਦਿਵਾਉਂਦੀ ਹੈ।
ਸੌਂਫ਼ ਨਾਲ ਲਿਵਰ ਵੀ ਸਿਹਤਮੰਦ ਰਹਿੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਪੀਲੀਏ ਦੀ ਸਮੱਸਿਆ ਵਿੱਚ ਵੀ ਰਾਹਤ ਮਿਲਦੀ ਹੈ। ਨਾਲ ਹੀ ਕਿਡਨੀ ਸਟੋਨ ਹੋਣ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ। ਸੌਂਫ਼ ਨਾਲ ਇਮਿਉਨਿਟੀ ਵਧਣ ਨਾਲ ਜ਼ੁਕਾਮ, ਬੁਖ਼ਾਰ ਵਿੱਚ ਵੀ ਰਾਹਤ ਮਿਲਦੀ ਹੈ।
ਇਸ ਦੀ ਵਰਤੋਂ ਨਾਲ ਮੂੰਹ ਦੇ ਛਾਲੇ ਨਹੀਂ ਹੁੰਦੇ ਹਨ। ਪੇਟ ਦੀ ਹਵਾ ਦੂਰ ਕਰਨ ਵਿੱਚ ਉੱਤਮ ਹੈ। ਇਸ ਨੂੰ ਖਾਣ ਨਾਲ ਭੁੱਖ ਖ਼ੂਬ ਲਗਦੀ ਹੈ। ਇਸ ਵਿੱਚ ਸੁਗੰਧਿਤ ਉਡਣਸ਼ੀਲ ਤੇਲ ਹੁੰਦੇ ਹਨ। ਇਸ ਨੂੰ ਖਾਣ ਨਾਲ ਮੂੰਹ ਦੀ ਬਦਬੂ ਖ਼ਤਮ ਹੁੰਦੀ ਹੈ। ਇਸ ਵਿੱਚ ਸਾਇਨੋਲ ਅਤੇ ਐਨੇਥੋਲ ਰਸਾਇਣਕ ਪਦਾਰਥ ਹੁੰਦੇ ਹਨ। ਇਹ ਬੈਕਟੀਰੀਆ ਨੂੰ ਨਸ਼ਟ ਕਰਦੇ ਹਨ। ਇਹ ਮਸੂੜ੍ਹਿਆਂ ਨੂੰ ਰੋਗਾਂ ਤੋਂ ਬਚਾਉਂਦੇ ਹਨ। ਇਸ ਵਿੱਚ ਐਂਟੀ-ਔਕਸੀਡੈਂਟ ਪਾਏ ਜਾਂਦੇ ਹਨ ਜਿਹੜੇ ਪੇਟ ਵਿੱਚ ਕੈਂਸਰ ਹੋਣ ਤੋਂ ਬਚਾਉਂਦੇ ਹਨ।
ਕਈ ਵਾਰ ਐਸੀਡਿਟੀ ਕਾਰਨ ਸਾਡੇ ਪੇਟ ਵਿੱਚ ਜਲਨ ਹੋਣ ਲੱਗਦੀ ਹੈ। ਅਜਿਹੇ ਵਿੱਚ ਬੱਸ ਮੂੰਹ ਵਿੱਚ ਥੋੜ੍ਹੀ ਜਿਹੀ ਸੌਂਫ਼ ਪਾ ਲਓ। ਪੇਟ ਦੀ ਜਲਨ ਤੋਂ ਤੁਰੰਤ ਰਾਹਤ ਮਿਲੇਗੀ।
ਇਸ ਤੋਂ ਇਲਾਵਾ, ਡਾਇਰੀਆ, ਗੈਸ ਦੀ ਸਮੱਸਿਆ, ਕਬਜ਼ ਅਤੇ ਮਾਹਵਾਰੀ ਦਰਦ ਵਿੱਚ ਵੀ ਸੌਂਫ਼ ਨਾਲ ਆਰਾਮ ਮਿਲਦਾ ਹੈ। ਸੌਂਫ਼ ਵਿੱਚ ਮੌਜੂਦ ਵਾਇਟਾਮਿਨ ਅਤੇ ਐਂਟੀ-ਔਕਸੀਡੈਂਟ ਤੁਹਾਡੇ ਦਿਲ ਦਾ ਵੀ ਖ਼ਿਆਲ ਰੱਖਦੇ ਹਨ। ਸੌਂਫ਼ ਨਾਲ ਕੋਲੈਸਟਰੋਲ ਲੈਵਲ ਵੀ ਨਿਯੰਤਰਿਤ ਰਹਿੰਦਾ ਹੈ। ਸੌਂਫ਼ ਨਾਲ ਸ਼ਰੀਰ ਦੀ ਅੰਦਰੂਨੀ ਸਫ਼ਾਈ ਹੁੰਦੀ ਹੈ। ਸੌਂਫ਼ ਸ਼ਰੀਰ ਵਿੱਚੋਂ ਨੁਕਸਾਨਦਾਇਕ ਟਾਕਸਿਨਜ਼ ਬਾਹਰ ਕੱਢਦੀ ਹੈ ਜਿਸ ਦੇ ਨਾਲ ਸ਼ਰੀਰ ਰਿਲੈਕਸਡ ਮਹਿਸੂਸ ਕਰਦਾ ਹੈ, ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ ਅਤੇ ਚਿਹਰੇ ਉੱਤੇ ਚਮਕ ਆਉਂਦੀ ਹੈ। ਇਸ ਤੋਂ ਇਲਾਵਾ ਯੂਰਿਨ ਨਾਲ ਜੁੜੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।
ਸੌਂਫ਼ ਵਿੱਚ ਭਰਪੂਰ ਮਾਤਰਾ ਵਿੱਚ ਆਇਰਨ ਹੁੰਦਾ ਹੈ, ਜੋ ਐਨੀਮੀਆ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ। ਇਸ ਵਿੱਚ ਮੌਜੂਦ ਐਂਟੀ-ਔਕਸੀਡੈਂਟਸ ਕੈਂਸਰ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਇਸ ਵਿੱਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ ਜੋ ਐਜ਼ਮਾ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਸੌਂਫ਼ ਵਿੱਚ ਪੋਟੈਸ਼ੀਅਮ ਹੋਣ ਕਾਰਨ ਇਸ ਦੇ ਸੇਵਣ BP ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ।