ਗਰਮੀਆਂ ‘ਚ ਸ਼ਰੀਰ ਨੂੰ ਠੰਡਕ ਪਹੁੰਚਾਉਣ ਲਈ ਕੋਲਡ ਡ੍ਰਿੰਕਸ ਜਾਂ ਕਿਸੇ ਹੋਰ ਡ੍ਰਿੰਕ ਦੀ ਵਰਤੋਂ ਕਰਨ ਦੀ ਬਜਾਏ ਲੱਸੀ ਬਹੁਤ ਹੀ ਫ਼ਾਇਦੇਮੰਦ ਡ੍ਰਿੰਕ ਹੈ। ਇਸ ‘ਚ ਕੈਲਸ਼ੀਅਮ, ਪੋਟੈਸ਼ੀਅਮ, ਫ਼ਾਸਫ਼ੋਰਸ ਵਰਗੇ ਬਹੁਤ ਸਾਰੇ ਤੱਤ ਮੌਜੂਦ ਹੁੰਦੇ ਹਨ ਜੋ ਸ਼ਰੀਰ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ। ਜ਼ਿਆਦਾਤਰ ਲੋਕ ਇਸ ਦੀ ਵਰਤੋਂ ਭੋਜਨ ਦੇ ਬਾਅਦ ਕਰਦੇ ਹਨ, ਪਰ ਗਰਮੀ ਤੋਂ ਬਚਣ ਲਈ ਤੁਸੀਂ ਇਸ ਨੂੰ ਕਿਸੇ ਵੀ ਸਮੇਂ ਪੀ ਸਕਦੇ ਹੋ। ਇਸ ਨੂੰ ਜ਼ੀਰਾ, ਕਾਲਾ ਨਮਕ, ਕਾਲੀ ਮਿਰਚ, ਹਰਾ ਧਨੀਆ, ਹਰੀ ਮਿਰਚ, ਹਿੰਗ ਅਤੇ ਪੁਦੀਨਾ ਆਦਿ ਨਾਲ ਵੀ ਪੀਤਾ ਜਾ ਸਕਦਾ ਹੈ। ਬਾਜ਼ਾਰ ‘ਚ ਬਣੀ ਬਣਾਈ ਲੱਸੀ ਦੀ ਬਜਾਏ ਤਾਜ਼ੇ ਦਹੀਂ ਨਾਲ ਤਿਆਰ ਕੀਤੀ ਲੱਸੀ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇਸ ਦੀ ਵਰਤੋਂ ਨਾਲ ਸਿਹਤ ਨੂੰ ਕੀ-ਕੀ ਫ਼ਾਇਦੇ ਮਿਲਦੇ ਹਨ ਬਾਰੇ ਦੱਸਣ ਜਾ ਰਹੇ ਹਾਂ:
ਰੋਗ ਪ੍ਰਤੀਰੋਧਕ ਸ਼ਮਤਾ – ਲੱਸੀ ‘ਚ ਲੈਕਟਿਕ ਐਸਿਡ ਮੌਜੂਦ ਹੁੰਦਾ ਹੈ ਜੋ ਸ਼ਰੀਰ ‘ਚ ਰੋਗ ਪ੍ਰਤੀਰੋਧਕ ਸ਼ਮਤਾ ਵਧਾਉਂਦਾ ਹੈ, ਅਤੇ ਗਰਮੀਆਂ ‘ਚ ਹੋਣ ਵਾਲੇ ਰੋਗਾਂ ਤੋਂ ਵੀ ਬਚਾਉਂਦਾ ਹੈ। ਇਸ ਦੀ ਵਰਤੋਂ ਨਾਲ ਸ਼ਰੀਰ ‘ਚ ਗਰਮੀ ਖ਼ਤਮ ਹੁੰਦੀ ਹੈ।
ਮੋਟਾਪਾ ਘਟਾਏ – ਪੋਸ਼ਕ ਤੱਤਾਂ ਨਾਲ ਭਰਪੂਰ ਕੈਲੋਰੀ ਫ਼੍ਰੀ ਲੱਸੀ ਮੋਟਾਪਾ ਘਟਾਉਣ ‘ਚ ਕਾਫ਼ੀ ਮਦਦਗਾਰ ਹੈ। ਇਸ ਨੂੰ ਪੀਣ ਨਾਲ ਸ਼ਰੀਰ ‘ਚ ਫ਼ੈਟ ਵੀ ਨਹੀਂ ਬਣਦੀ ਨਾਲ ਹੀ ਇਹ ਪੇਟ ਅਤੇ ਭੋਜਨ ਨਲੀ ਦੇ ਕੋਲ ਜਮ੍ਹਾ ਫ਼ੈਟ ਨੂੰ ਵੀ ਬਾਹਰ ਕੱਢਣ ‘ਚ ਮਦਦ ਕਰਦੀ ਹੈ।
ਐਸੀਡਿਟੀ ਤੋਂ ਮਿਲੇ ਰਾਹਤ – ਮਸਾਲੇਦਾਰ ਭੋਜਨ ਖਾਣ ਕਾਰਨ ਪੇਟ ‘ਚ ਹੋਣ ਵਾਲੀ ਜਲ૩ ਅਤੇ ਐਸੀਡਿਟੀ ਤੋਂ ਛੁਟਕਾਰਾ ਪਾਉਣ ਲਈ ਲੱਸੀ ਬਹੁਤ ਹੀ ਵਧੀਆ ਆਪਸ਼ਨ ਹੈ। ਇਸ ਤੋਂ ਇਲਾਵਾ ਇਹ ਪੇਟ ਦੀ ਸੋਜ ਨੂੰ ਵੀ ਘੱਟ ਕਰਦੀ ਹੈ। ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਇਸ ਦੀ ਵਰਤੋਂ ਕਰਨ ਲਈ ਇਸ ‘ਚ ਕੜੀ ਪੱਤਾ, ਕਾਲੀ ਮਿਰਚ ਅਤੇ ਜੀਰਾ ਪਾ ਕੇ ਪੀਓ।
ਹਾਈ ਬਲੱਡ ਪ੍ਰੈਸ਼ਰ ਨੂੰ ਰੱਖੇ ਨਾਰਮਲ – ਲੱਸੀ ‘ਚ ਪੋਟੈਸ਼ੀਅਮ ਦੇ ਤੱਤ ਮੌਜੂਦ ਹੁੰਦੇ ਹਨ ਜੋ ਹਾਈ ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰਦੇ ਹਨ। ਇਸ ਤੋਂ ਇਲਾਵਾ ਇਹ ਸ਼ਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਵੀ ਬਾਹਰ ਕੱਢਦੇ ਹਨ।
ਝੜਦੇ ਵਾਲਾਂ ਨੂੰ ਰੋਕੇ – ਲੱਸੀ ‘ਚ ਵਾਇਟਾਮਿਨ ਬੀ 12 ਕਾਫ਼ੀ ਮਾਤਰਾ ‘ਚ ਹੁੰਦੇ ਹਨ ਜੋ ਵਾਲਾਂ ਨੂੰ ਸਫ਼ੈਦ ਹੋਣ ਤੋਂ ਰੋਕਦੇ ਹਨ। ਇਸ ਨੂੰ ਵਾਲਾਂ ‘ਤੇ ਕੰਡੀਸ਼ਨਰ ਦੀ ਤਰ੍ਹਾਂ ਵਰਤੋਂ ਕੀਤਾ ਜਾ ਸਕਦੀ ਹੈ ਜਿਸ ਨਾਲ ਵਾਲ ਸਿਲਕੀ ਬਣੇ ਰਹਿੰਦੇ ਹਨ।










