ਵੱਡੀ ਉਮਰ ਦੀ ਸੁਸ਼ਮਾ ਨੂੰ ਮਹਿੰਗੀ ਪਈ ਵਾਸਨਾ

download-300x150-1-300x150ਜਦੋਂ ਤੋਂ ਦੇਸ਼ ਵਿੱਚ ਅੱਤਵਾਦੀ ਸਰਗਰਮ ਹੋਏ ਹਨ, ਉਦੋਂ ਤੋਂ ਕੌਮੀ ਅਹੁਦਿਆਂ ‘ਤੇ ਪੂਰੇ ਦੇਸ਼, ਵਿਸ਼ੇਸ਼ ਕਰ ਕੇ ਰਾਜਧਾਨੀ ਦਿੱਲੀ ਵਿੱਚ ਬਹੁਤ ਜ਼ਿਆਦਾ ਚੌਕਸੀ ਵਰਤੀ ਜਾਂਦੀ ਹੈ। ਕਿਤੇ ਕੋਈ ਮਾੜੀ ਘਅਨਾ ਨਾ ਹੋਵੇ, ਸਾਰੀਆਂ ਥਾਵਾਂ ਤੇ ਸ਼ਾਂਤੀ-ਵਿਵਸਥਾ ਬਣੀ ਰਹੇ, ਇਸ ਦੇ ਲਈ ਪੁਲਿਸ ਦੀ ਗਸ਼ਤ ਵਧਾ ਦਿੱਤੀ ਜਾਂਦੀ ਹੈ। ਜਨਵਰੀ ਵਿੱਚ ਵੀ ਅਜਿਹਾ ਹੀ ਹੋਇਆ। 20 ਜਨਵਰੀ ਨੂੰ ਗਸ਼ਤ ਕਰਦੇ ਹੋੲੈ ਪੁਲਿਸ ਗਾਜੀਪੁਰ ਰੋਡ ਪਹੁੰਚੀ। ਇੱਥੇ ਸੜਕ ਕਿਨਾਰੇ ਸੁਨੀਲ ਚਾਹ ਦੀ ਦੁਕਾਨ ਚਲਾਉਂਦਾ ਸੀ। ਸੁਨੀਲ ਚਾਹ ਬਣਾਉਣ ਲੱਗਿਆ। ਅਚਾਨਕ ਕਪਿਲ ਨੇ ਚਿੱਲਾ ਪਿੰਡ ਵਲੋਂ ਈ-ਰਿਕਸ਼ਾ ਆਉਂਦਾ ਦੇਖਿਆ। ਰਿਕਸ਼ੇ ਤੇ 22-24 ਸਾਲ ਦਾ ਲੜਕਾ ਵੱਡਾ ਜਿਹਾ ਟ੍ਰਾਲੀ ਬੈਗ ਲੈ ਕੇ ਬੈਠਾ ਸੀ। ਦੋਵਾਂ ਦੀਆਂ ਅੱਖਾਂ ਮਿਲੀਆਂ ਤਾਂ ਲੜਕਾ ਅੱਖਾਂ ਚੁਰਾਉਣ ਲੱਗਾ।
ਦੇਖਦੇ-ਦੇਖਦੇ ਰਿਕਸ਼ਾ ਨਿਕਲ ਗਿਆ। ਕਪਿਲ ਨੇ ਹੱਥ ਦੇ ਇਸ਼ਾਰੇ ਨਾਲ ਰਿਕਸ਼ਾ ਰੁਕਵਾਇਆ, ਫ਼ਿਰ ਲੜਕੇ ਨੂੰ ਪੁੱਛਿਆ, ਇਸ ਵਿੱਚ ਕੀ ਹੈ।
ਲੜਕੇ ਨੇ ਕਿਹਾ ਸਾਹਿਬ ਛੁੱਟੀ ਤੇ ਬਿਹਾਰ ਜਾ ਰਿਹਾ ਹਾਂ। ਤੂੰ ਡਰਿਆ ਕਿਉਂ ਹੈ? ਸਾਹਿਬ ਪੁਲਿਸ ਤੋਂ ਤਾਂ ਸਾਰੇ ਹੀ ਡਰਦੇ ਹਨ। ਮੇਰੇ ਕੁਝ ਕੱਪੜੇ ਹਨ, ਪਰਿਵਾਰ ਦੇ ਲੋਕਾਂ ਲਈ ਵੀ ਲਿਜਾ ਰਿਹਾ ਹਾਂ।
ਦਿਖਾਓ?
ਨੌਜਵਾਨ ਡਰ ਗਿਆ। ਟ੍ਰਾਲੀ ਬੈਗ ਲੈ ਕੇ ਉਹ ਈ-ਰਿਕਸ਼ਾ ਤੋਂ ਉਤਰਿਆ ਪਰ ਉਸਨੂੰ ਖੋਲ੍ਹ ਕੇ ਦਿਖਾਉਣ ਦੀ ਬਜਾਏ ਇਕ ਪਾਸੇ ਦੌੜ ਪਿਆ। ਉਸ ਵਕਤ ਹਨੇਰਾ ਸੀ, ਪੁਲਿਸ ਪਿੱਛੇ ਲੱਗ ਗਈ, ਪਰ ਉਹ ਗਲੀਆਂ ਵਿੱਚ ਕਿਤੇ ਗਾਇਬ ਹੋ ਗਿਆ। ਟ੍ਰਾਲੀ ਬੈਗ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚ ਲਾਸ਼ ਸੀ। ਲਾਸ਼ ਦੇਖ ਕੇ ਈ-ਰਿਕਸ਼ਾ ਵਾਲਾ ਵੀ ਡਰ ਗਿਆ। ਮੈਂ ਤਾਂ ਕਿਰਾਏ ਤੇ ਲੈ ਕੇ ਜਾ ਰਿਹਾ ਸੀ। ਮੈਂ ਭਾਗਲਪੁਰ (ਬਿਹਾਰ ਦੇ ਸੁਲਤਾਨਗੰਜ ਥਾਣਾ ਖੇਤਰ ਦੇ ਪਿੰਡ ਜਹਾਂਗੀਰ ਦਾ ਰਹਿਣ ਵਾਲਾ ਹਾਂ। ਦਿੱਲੀ ਵਿੱਚ ਈ-ਰਿਕਸ਼ਾ ਚਲਾਉਂਦਾ ਹਾਂ। ਜੇਕਰ ਮੈਂ ਵੀ ਸ਼ਾਮਲ ਹੁੰਦਾ ਤਾਂ ਤੁਸੀਂ ਜਦੋਂ ਉਸ ਦੇ ਪਿੱਛੇ ਲੱਗੇ ਸੀ, ਮੈਂ ਵੀ ਦੌੜ ਜਾਂਦਾ।
ਲਾਸ਼ ਦਾ ਮੁਆਇਨਾ ਕੀਤਾ, ਉਹ 42-43 ਸਾਲਾ ਔਰਤ ਦੀ ਸੀ। ਉਸਦਾ ਕੱਣ ਪੰਜ ਫ਼ੁੱਟ, ਚਿਹਰਾ ਗੋਲ ਅਤੇ ਰੰਗ ਕਣਕ ਵੰਨਾ ਸੀ। ਫ਼ਿਰ ਈ-ਰਿਕਸ਼ਾ ਵਾਲੇ ਤੋਂ ਪੁੱਛਿਆ, ਕਿੱਥੋਂ ਲੈ ਕੇ ਚੜ੍ਹਿਆ ਸੀ ਉਹ। ਚਲੋ ਮੈਂ ਦੱਸਦਾ ਹਾਂ।
ਈ ਰਿਕਸ਼ਾ ਵਾਲਾ ਜਿਸਦਾ ਨਾਂ ਸ਼ੰਕਰ ਸੀ ਪੁਲਿਸ ਨੂੰ ਚਿੱਲਾ ਪਿੰਡ ਦੇ ਪਿੱਛੇ ਬਣੇ ਡੀਡੀ ਏ ਫ਼ਲੈਟਸ ਵੱਲ ਲੈ ਗਿਆ। ਉਸਨੇ ਦੱਸਿਆ ਕਿ ਉਹ ਬੈਗ ਲੈ ਕੇ ਇੱਥੇ ਖੜ੍ਹਾ ਸੀ। ਫ਼ਿਰ ਸਾਰੇ ਫ਼ਲੈਟਾਂ ਤੇ ਨਜ਼ਰ ਮਾਰੀ ਤਾਂ ਇਕ ਤੇ ਟਰਾਲੀ ਬੈਗ ਦਾ ਟੁੱਟਿਆ ਪਹੀਆ ਮਿਲਿਆ। ਇਸਦਾ ਮਤਲਬ ਸੀ ਕਿ ਬੈਗ ਪੌੜੀ ਤੋਂ ਉਤਾਰਿਆ ਗਿਆ ਸੀ। ਪੌੜੀ ਉਤਰਦੇ ਹੋਏ ਲੜਕਾ ਟ੍ਰਾਲੀ ਦਾ ਭਾਰ ਨਾ ਚੁੱਕ ਸਕਿਆ ਅਤੇ ਇਕ ਪਹੀਆ ਟੁੱਟ ਗਿਆ।
ਪੁਲਿਸ ਹੋਰ ਉਪਰ ਚੜ੍ਹੀ ਤਾਂ ਅੱਠਵੀਂ ਪੌੜੀ ਤੇ ਬੈਗ ਦਾ ਹੈਂਡਲ ਅਤੇ ਦੂਜੀ ਮੰਜ਼ਿਲ ਤੇ ਇਕ ਹੋਰ ਟੁੱਟਿਆ ਹੋਇਆ ਪਹੀਆ ਮਿਲਿਆ। ਫ਼ਰਸ਼ ਤੇ ਘਸੀਟੇ ਜਾਣ ਦੇ ਨਿਸ਼ਾਨ ਸਨ, ਜੋ ਇਕ ਬੰਦ ਦਰਵਾਜ਼ੇ ਤੱਕ ਗਏ ਸਨ।
ਚਿੱਲਾ ਪਿੰਡ ਤੋਂ ਕੁਝ ਲੋਕਾਂ ਨੂੰ ਬੁਲਾ ਕੇ ਲਿਆਂਦਾ ਅਤੇ ਲਾਸ਼ ਦੀ ਸ਼ਨਾਖਤ ਦੀ ਕੋਸ਼ਿਸ਼ ਕੀਤੀ। ਫ਼ਿਰ ਪੁਲਿਸ ਦੀ ਇਕ ਟੀਮ ਬਣਾਈ ਅਤੇ ਉਹਨਾਂ ਨੇ ਮਕਾਨ ਵਿੱਚ ਰਹਿਣ ਵਾਲੇ ਦਾ ਨਾਂ ਲੱਭ ਲਿਆ। 23 ਸਾਲਾ ਸ਼ਹਿਜਾਦ ਖਾਨਦਾਨੀ ਹਜਾਮ ਸੀ। ਉਸਦੇ ਪਿਤਾ ਅਨੀਸ ਅਹਿਮਦ ਵੀ ਨਾਈ ਦਾ ਕੰਮ ਕਰਦੇ ਸੀ। ਅਨੀਬ ਅਹਿਮਦ ਦੇ ਅੱਠ ਬੱਚੇ ਸਨ, ਜਿਹਨਾਂ ਵਿੱਚੋਂ ਸ਼ਹਿਜਾਦ ਤੀਜੇ ਨੰਬਰ ਤੇ ਸੀ।
ਪੁਲਿਸ ਨੂੰ ਮਕਾਨ ਵਿੱਚੋਂ ਸ਼ਹਿਜਾਦ ਦੀ ਆਈ. ਡੀ. ਦੀ ਫ਼ੋਟੋ ਸਟੇਟ ਕਾਪੀ ਮਿਲ ਗਈ। ਉਸ ਤੇ ਉਸਦਾ ਪਤਾ ਤ੍ਰਿਲੋਕਪੁਰੀ ਸੀ ਪਰ ਨਾਂ ਪਤਾ ਸਹੀ ਨਿਕਲਿਆ। ਉਸਦੇ ਪਿਤਾ ਨੇ ਦੱਸਿਆ ਕਿ ਸ਼ਹਿਜਾਦ ਕੇਵਲ ਦਸਵੀਂ ਤੱਕ ਪੜ੍ਹਿਆ ਸੀ। ਪੜ੍ਹਾਈ ਵਿੱਚ ਉਸਦਾ ਮਨ ਨਹੀਂ ਲੱਗਦਾ ਸੀ, ਇਸ ਕਰ ਕੇ ਉਸਨੂੰ ਨਾਈ ਦਾ ਕੰਮ ਸਿਖਾ ਦਿੱਤਾ।
ਸ਼ਹਿਜਾਦ ਨੇ ਮੁੰਬਈ ਜਾ ਕੇ ਫ਼ਿਲਮਾਂ ਵਿੱਚ ਕੰਮ ਕਰਨ ਦੀ ਇੱਛਾ ਨੂੰ ਅੰਜ਼ਾਮ ਦੇਣਾ ਚਾਹਿਆ। ਪਹਿਲਾਂ ਮੁੰਬਈ ਵਿੱਚ ਉਹ ਇਕ ਸੈਲੂਨ ਤੇ ਲੱਗਿਆ, ਫ਼ਿਰ ਹੋਰ ਕੰਮ ਕੀਤੇ। ਅਨੀਸ ਅਹਿਮਦ ਨੇ ਦੱਸਿਆ ਕਿ ਜਦੋਂ ਉਹ ਪਾਰਲਰ ਵਿੱਚ ਕੰਮ ਕਰਦਾ ਸੀ ਤਾਂ ਕੋਈ ਸੁਸ਼ਮਾ ਨਾਂ ਦੀ ਔਰਤ ਵੀ ਕੰਮ ਕਰਦੀ ਸੀ। ਇਕੱਠੇ ਰਹਿੰਦਿਆਂ ਦੋਹਾਂ ਦਾ ਇਸ਼ਕ ਹੋ ਗਿਆ। ਆਪਣੇ ਇਸ਼ਕ ਦੀ ਗੱਲ ਸ਼ਹਿਜਾਦ ਨੇ ਖੁਦ ਮੈਨੂੰ ਦੱਸੀ ਸੀ ਅਤੇ ਇੱਛਾ ਪ੍ਰਗਟ ਕੀਤੀ ਸੀ ਕਿ ਉਹ ਸੁਸ਼ਮਾ ਨਾਲ ਵਿਆਹ ਕਰਨਾ ਚਾਹੁੰਦਾ ਹੈ। 23 ਸਾਲ ਦੇ ਕੁਆਰੇ ਲੜਕੇ ਦਾ ਵਿਆਹ 45 ਸਾਲ ਦੀ ਔਰਤ ਨਾਲ, ਜਿਸਦਾ ਵੱਡਾ ਮੁੰਡਾ ਵੀ 23 ਸਾਲ ਦਾ ਸੀ, ਇਹ ਸਾਨੂੰ ਮਨਜ਼ੂਰ ਨਹੀਂ ਸੀ। ਇਸ ਕਰ ਕੇ ਉਹ ਘਰੋਂ ਚਲਿਆ ਗਿਆ। ਅਨੀਸ ਨੂੰ ਪਤਾ ਨਹੀਂ ਸੀ ਕਿ ਉਹ ਰਹਿੰਦਾ ਕਿੱਥੇ ਹੈ, ਪਰ ਉਸਦਾ ਮੋਬਾਇਲ ਨੰਬਰ ਪਤਾ ਸੀ। ਉਹਨਾਂ ਦੇ ਜ਼ਰੀਏ ਫ਼ੋਨ ਕਰਵਾਇਆ ਅਤੇ ਕਿਹਾ ਕਿ ਉਹ ਦੱਸਣ ਨਾ ਕਿ ਪੁਲਿਸ ਕੋਲ ਬੈਠੇ ਹਨ। ਉਹਨਾਂ ਨੇ ਕਾਫ਼ੀ ਸਮਾਂ ਸ਼ਹਿਜਾਦ ਨਾਲ ਗੱਲ ਕੀਤੀ। ਸ਼ਹਿਜਾਦ ਨੇ ਆਪਣੇ ਪਿਤਾ ਤੋਂ ਪੈਸੇ ਮੰਗੇ ਤਾਂ ਉਸਨੇ ਕਿਹਾ ਕਿ ਮੈਂ ਦੋ ਘੰਟੇ ਬਾਅਦ ਤੁਹਾਡੀ ਦੁਕਾਨ ਤੇ ਆ ਰਿਹਾ ਹਾਂ। ਉਥੋਂ ਪੈਸੇ ਲੈ ਜਾਵਾਂਗਾ।
ਪੁਲਿਸ ਨੂੰ ਮੌਕਾ ਮਿਲਿਆ ਅਤੇ ਉਹਨਾਂ ਨੇ ਸ਼ਹਿਜ਼ਾਦ ਨੂੰ ਪਕੜ ਲਿਆਂਦਾ। ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਮੁੰਬਈ ਤੋਂ ਆਉਣ ਦੇ ਬਾਅਦ ਉਹ ਡੇ ਸਾਲ ਇੱਧਰ ਉਧਰ ਕੰਮ ਕਰਦਾ ਰਿਹਾ, ਫ਼ਿਰ ਮਹੀਨੇ ਪਹਿਲਾਂ ਅਚਾਰੀਆ ਨਿਕੇਤਨ, ਮਯੂਰ ਵਿਹਾਰ ਫ਼ੇਜ ਵਨ ਸਥਿਤ ਪਾਰਲਰ ਵਿੱਚ ਕੰਮ ਕਰਨ ਲੱਗਿਆ।
45 ਸਾਲਾ ਸੁਸ਼ਮਾ ਸਾਊਥ ਦਿੱਲੀ ਸਥਿਤ ਦੱਖਣ ਪੁਰੀ ਵਿੱਚ ਰਹਿੰਦੇ ਸੀ। ਪੰਜ ਸਾਲ ਪਹਿਲਾਂ ਸੁਸ਼ਮਾ ਦੇ ਪਤੀ ਪ੍ਰਮੋਦ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਸੁਸ਼ਮਾ ਪਾਰਲਰ ਵਿੱਚ ਕੰਮ ਕਰਨ ਲੱਗੀ। ਸੁਸ਼ਮਾ ਤਿੰਨ ਸੰਤਾਨਾਂ ਦੀ ਮਾਂ ਸੀ। ਉਸਦਾ ਸਭ ਤੋਂ ਵੱਡਾ ਮੁੰਡਾ ਸ਼ਹਿਜਾਦ ਦਾ ਹਮਸਫ਼ਰ ਸੀ, ਯਾਨਿ ਕਿ 23 ਸਾਲ ਦਾ।
ਕੁਦਰਤੀ ਸ਼ਹਿਜਾਦ ਉਸ ਵਕਤ ਪਾਰਲਰ ਤੇ ਕੰਮ ਕਰਨ ਆਇਆ। ਦੋਵਾਂ ਦੀ ਸੈਟਿੰਗ ਹੋ ਗਈ ਤਾਂ ਵਿਆਹ ਕਰਵਾਉਣ ਲਈ ਤਿਆਰ ਹੋ ਗਏ। ਸ਼ਹਿਜਾਦ ਮਾਇਆਨਗਰੀ ਵਿੱਚ ਤਿੰਨ ਸਾਲ ਗੁਜ਼ਾਰ ਕੇ ਆਇਆ ਸੀ। ਮੁੰਬਈ ਦਾ ਤਜਰਬਾ ਦਿੱਲੀ ਵਿੱਚ ਕੰਮ ਆਇਆ। ਸ਼ਹਿਜਾਦ ਸਮਝ ਗਿਆ ਕਿ ਸੁਸ਼ਮਾ ਕਾਮੁਕ ਕਿਸਮ ਦੀ ਔਰਤ ਹੈ, ਕਿਉਂਕਿ ਉਹ ਉਸ ਤੋਂ ਦੁੱਗਣੀ ਉਮਰ ਦੀ ਹੈ, ਇਸ ਕਰ ਕੇ ਇਸ ਤੋਂ ਬਚਿਆ ਜਾਵੇ ਪਰ ਸੁਸ਼ਮਾ ਲਗਾਤਾਰ ਡੋਰੇ ਪਾਉਂਦੀ ਰਹੀ। ਆਖਿਰ ਉਹ ਕਾਮਯਾਬ ਹੋ ਹੀ ਗਈ ਅਤੇ ਸ਼ਹਿਜਾਦ ਫ਼ਸ ਗਿਆ।
ਸ਼ਹਿਜਾਦ ਨੂੰ ਪਹਿਲੀ ਵਾਰ ਨਾਰੀ-ਦੇਹ ਦਾ ਸੁਖ ਮਿਲਿਆ, ਇਸ ਕਰ ਕੇ ਉਹ ਸੌ-ਸੌ ਜਾਨ ਨਾਲ ਸੁਸ਼ਮਾ ਤੇ ਫ਼ਿਦਾ ਹੋ ਗਿਆ। ਦੋਵਾਂ ਦੇ ਆਪਣੇ-ਆਪਣੇ ਸਵਾਰਥ ਸਨ, ਇਸ ਕਰ ਕੇ ਦੀਵਾਨਗੀ ਸਿਖਰ ਤੇ ਸੀ। ਹੁਣ ਦੋਵੇਂ ਅਕਸਰ ਕਾਮਨਾ ਦੀ ਖੇਡ ਖੇਡਣ ਲੱਗੇ। ਸੁਸ਼ਮਾ ਸ਼ਹਿਜਾਦ ਦੇ ਹਵਾਸ ਤੇ ਹਾਵੀ ਹੁੰਦੀ ਗਈ।
ਇਕ ਦਿਨ ਸੁਸ਼ਮਾ ਨੇ ਸ਼ਹਿਜਾਦ ਦੇ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ, ਜਿਸਨੂੰ ਉਸਨੇ ਤੁਰੰਤ ਸਵੀਕਾਰ ਕਰ ਲਿਆ। ਇਹੀ ਨਹੀਂ, ਸੁਸ਼ਮਾ ਨਾਲ ਵਿਆਹ ਕਰਨ ਬਾਰੇ ਸ਼ਹਿਜਾਦ ਨੇ ਪਰਿਵਾਰ ਵਾਲਿਆਂ ਨਾਲ ਗੱਲ ਕੀਤੀ। ਪਹਿਲਾਂ ਤਾਂ ਉਹ ਇਸ ਗੱਲ ਤੇ ਅੜੇ ਕਿ ਸ਼ਹਿਜ਼ਾਦ ਜਿਸ ਨਾਲ ਵਿਆਹ ਕਰਨਾ ਚਾਹੁੰਦਾ ਹੈ, ਉਹ ਹਿੰਦੂ ਹੈ। ਸ਼ਹਿਜਾਦ ਨੇ ਦੱਸਿਆ ਕਿ ਸੁਸ਼ਮਾ ਧਰਮ ਤਬਦੀਲੀ ਕਰਨ ਲਈ ਤਿਆਰ ਹੈ। ਵਿਆਹ ਤੋਂ ਬਾਅਦ ਉਹ ਕਲਮਾ ਪੜ੍ਹ ਕੇ ਮੁਸਲਮਾਨ ਹੋ ਜਾਵੇਗੀ, ਤਾਂ ਪਰਿਵਾਰ ਵਾਲਿਆਂ ਨੇ ਇਹ ਰਿਸ਼ਤਾ ਮਨਜ਼ੂਰ ਕਰ ਲਿਆ।
ਇਸ ਤੋਂ ਬਾਅਦ ਸ਼ਹਿਜਾਦ ਦੇ ਪਰਿਵਾਰ ਵਾਲਿਆਂ ਨੇ ਆਪਣੇ ਪੱਧਰ ਤੇ ਸੁਸ਼ਮਾ ਬਾਰੇ ਖੋਜ ਪੜਤਾਲ ਕੀਤੀ ਤਾਂ ਪਾਇਆ ਕਿ ਉਹ 45 ਸਾਲ ਦੀ ਹੈ। ਬੱਸ ਪਰਿਵਾਰ ਵਾਲੇ ਭੜਕ ਗੲੈ, ਮਾਂ ਜਿੰਨੀ ਉਮਰ ਦੀ ਔਰਤ ਨਾਲ ਤੂੰ ਵਿਆਹ ਬਾਰੇ ਸੋਚਦਿਆਂ ਸ਼ਰਮ ਨਹੀਂ ਕੀਤੀ। ਚਾਹੇ ਕੁਝ ਵੀ ਹੋਵੇ, ਇਹ ਰਿਸ਼ਤਾ ਨਹੀਂ ਹੋ ਸਕਦਾ।
ਸ਼ਹਿਜਾਦ ਸੁਸ਼ਮਾ ਦੇ ਰੰਗ ਵਿੱਚ ਇੰਨਾ ਰੰਗਿਆ ਗਿਆ ਸੀਕਿ ਉਸਨੇ ਪਰਿਵਾਰ ਵਾਲਿਆਂ ਨਾਲ ਵਿਦਰੋਹ ਕਰ ਦਿੱਤਾ। ਉਸਨੇ ਚਿੱਲਾ ਪਿੰਡ ਦੇ ਪਿੱਛੇ ਬਣੇ ਡ. ਡੀ. ਏ. ਫ਼ਲੈਟ ਵਿੱਚ ਜਤਿੰਦਰ ਦਾ ਮਕਾਨ ਕਿਰਏ ਤੇ ਲਿਆ ਅਤੇ ਸੁਸ਼ਮਾ ਨਾਲ ਰਹਿਣ ਲੱਗਿਆ। ਸੁਸ਼ਮਾ ਆਪਣੇ ਬੱਚਿਆ ਨੂੰ ਦੱਖਣ ਪੁਰੀ ਵਿੱਚ ਹੀ ਛੱਡ ਆਈ।
ਬੇਮੇਲ ਰਿਸ਼ਤੇ ਕਿੱਥੇ ਨਿੱਭਦੇ ਹਨ। ਮਹੀਨਾ-ਡੇਢ ਮਹੀਨਾ ਬੀਤਦਿਆਂ ਸੁਸ਼ਮਾ ਤੋਂ ਸ਼ਹਿਜਾਦ ਦਾ ਮੋਹ ਭੰਗ ਹੋ ਗਿਆ। ਇਸੇ ਵਿੱਚਕਾਰ ਉਸਨੂੰ ਪਤਾ ਲੱਗਿਆ ਕਿ ਦੱਖਣ ਪੁਰੀ ਨਿਵਾਸੀ ਇਕ ਵਿਅਕਤੀ ਦੇ ਸੁਸ਼ਮਾ ਨਾਲ ਨਜਾਇਜ਼ ਸਬੰਧ ਹਨ। ਉਸ ਨਾਲ ਲਿਵ ਇਨ ਰਿਲੇਸ਼ਨ ਤੋਂ ਬਾਅਦ ਵੀ ਉਸਨੇ ਆਪਣੇ ਪੁਰਾਣੇ ਯਾਰ ਨਾਲ ਸਬੰਧ ਨਹੀਂ ਤੋੜਿਆ ਹੈ।
ਸ਼ਹਿਜਾਦ ਨੇ ਇਸ ਬਾਰੇ ਸੁਸ਼ਮਾ ਤੋਂ ਜਵਾਬ ਤਲਬ ਕੀਤਾ ਤਾਂ ਉਹ ਮੁੱਕਰ ਗਈ। ਪਹਿਲਾਂ ਮੈਂਪ੍ਰਮੋਦ ਦੇ ਲਈ ਕੱਪੜੇ ਉਤਾਰਿਆ ਕਰਦੀ ਸੀ, ਹੁਣ ਤੁਹਾਡੇ ਲਈ ਉਤਾਰਦੀ ਹਾਂ। ਕਿਸੇ ਤੀਜੇ ਦੀ ਕਲਪਨਾ ਕਰਨਾ ਮੇਰੇ ਲਈ ਪਾਪ ਹੈ।
ਸ਼ਹਿਜਾਦ ਨੇ ਸੁਸ਼ਮਾ ਦੀ ਗੱਲ ਤੇ ਯਕੀਨ ਨਾ ਕੀਤਾ। ਇਸ ਦਾ ਇਕ ਕਾਰਨ ਇਹ ਵੀ ਸੀ ਕਿ ਸੁਸ਼ਮਾ ਘਰ ਵਿੱਚ ਹੁੰਦੀ ਤਾਂ ਕਿਸੇ ਨਾਲ ਬਹੁਤ ਧੀਮੀ ਆਵਾਜ਼ ਵਿੱਚ ਫ਼ੋਨ ਤੇ ਗੱਲ ਕਰਦੀ ਰਹਿੰਦੀ ਸੀ।
ਆਪਣੇ ਭੇਦਭਰੇ ਚਰਿੱਤਰ ਦੇ ਕਾਰਨ ਸੁਸ਼ਮਾ ਸ਼ਹਿਜਾਦ ਦੇ ਦਿਲ ਤੋਂ ਉਤਰ ਗਈ। ਸ਼ਹਿਜਾਦ ਉਸ ਤੋਂ ਖਹਿੜਾ ਛੁਡਾਉਣ ਬਾਰੇ ਸੋਚਣ ਲੱਗਿਆ।
ਸ਼ਹਿਜਾਦ ਸੁਸ਼ਮਾ ਤੋਂ ਜਿੰਨਾ ਪਿੱਛਾ ਛੁਡਾਉਣ ਦੀ ਕੋਸ਼ਿਸ਼ ਕਰਦਾ, ਉਹ ਉਸ ਨਾਲ ਉਨਾ ਹੀ ਚਿਪਕਦੀ ਜਾ ਰਹੀ ਸੀ। ਇਸ ਨਾਲ ਸ਼ਹਿਜਾਦ ਨੂੰ ਲੱਗਣ ਲੱਗਿਆ ਕਿ ਉਹ ਉਸਦਾ ਪਿੱਛਾ ਨਹੀਂ ਛੱਡੇਗੀ। ਸ਼ਹਿਜਾਦ ਨੂੰ ਦੁੱਖ ਹੋਣ ਲੱਗਿਆ ਕਿ ਪਰਿਵਾਰ ਵਾਲਿਆਂ ਦੀ ਨਾ ਮੰਨ ਕੇ ਉਸਨੇ ਬਹੁਤ ਵੱਡੀ ਗਲਤੀ ਕੀਤੀ ਹੈ।
20 ਜਨਵਰੀ 2016 ਦੀ ਸਵੇਰ ਸੁਸ਼ਮਾ ਦੇ ਦਿਓਰ ਆਨੰਦ ਦਾ ਵਿਆਹ ਸੀ। ਉਹ ਵਿਆਹ ਵਿੱਚ ਸ਼ਰੀਕ ਹੋਣ ਗਈ ਤਾਂ ਸ਼ਹਿਜਾਦ ਨੂੰ ਨਾਲ ਲੈ ਗਈ। ਉਥੇ ਉਸਨੇ ਸ਼ਹਿਜਾਦ ਨੂੰ ਇਕੱਲਾ ਛੱਡ ਦਿੱਤਾ ਅਤੇ ਸੁੰਨੇ ਕੋਨੇ ਵਿੱਚ ਜਾ ਕੇ ਕਿਸੇ ਨਾਲ ਗੱਲ ਕਰਨ ਲੱਗੀ।
ਸ਼ਹਿਜਾਦ ਦਾ ਮੱਥਾ ਠਣਕਿਆ, ਸੁਸ਼ਮਾ ਜ਼ਰੂਰ ਆਪਣੇ ਪ੍ਰੇਮੀ ਨਾਲ ਗੱਲਾਂ ਕਰ ਰਹੀ ਹੋਵੇਗੀ। ਉਹ ਤੁਰੰਤ ਸੁਸ਼ਮਾ ਦੇ ਕੋਲ ਪਹੁੰਚਿਆ ਅਤੇ ਉਸਦੇ ਹੱਥ ਤੋਂ ਮੋਬਾਇਲ ਫ਼ੋਨ ਖੋਹਣ ਦੀ ਕੋਸ਼ਿਸ਼ ਕਰਨ ਲੱਗਿਆ। ਸੁਸ਼ਮਾ ਨੈ ਇਹ ਕਿੱਥੇ ਬਰਦਾਸ਼ਤ ਸੀ। ਅਪਸ਼ਬਦਾਂ ਨਾਲ ਉਹ ਸ਼ਹਿਜਾਦ ਦੀ ਇੱਜਤ ਉਤਾਰਨ ਲੱਗੀ। ਸੁਸ਼ਮਾ ਦਾ ਵਿੱਚਕਾਰਲਾ ਲੜਕਾ ਰੋਹਿਤ ਵੀ ਵਿਆਹ ਵਿੱਚ ਸੀ। ਮਾਂ ਦਾ ਪੱਖ ਲੈ ਕੇ ਉਹ ਸ਼ਹਿਜਾਦ ਨਾਲ ਲੜ ਪਿਆ।
ਆਏ ਮਹਿਮਾਨਾਂ ਦੀ ਦਖਲਅੰਦਾਜ਼ੀ ਕਰ ਕੇ ਵਿਵਾਦ ਸ਼ਾਂਤ ਹੋ ਗਿਆ। ਇਸ ਤੋਂ ਬਾਅਦ ਸੁਸ਼ਮਾ ਅਤੇ ਸ਼ਹਿਜਾਦ ਘਰ ਮੁੜ ਗਏ।
ਘਰ ਪਹੁੰਚਦੇ ਹੀ ਸੁਸ਼ਮਾ ਅਤੇ ਸ਼ਹਿਜਾਦ ਵਿੱਚ ਫ਼ਿਰ ਝਗੜਾ ਹੋਣ ਲੱਗਿਆ। ਸੁਸ਼ਮਾ ਕਿਸੇ ਸੂਰਤ ਵਿੱਚ ਸ਼ਹਿਜਾਦ ਤੋਂ ਦਬਣ ਲਈ ਤਿਆਰ ਨਹੀਂ ਸੀ, ਅੰਤ ਗੁੱਸੇ ਵਿੱਚ ਸ਼ਹਿਜਾਦ ਨੇ ਸੁਸ਼ਮਾ ਦਾ ਸਿਰ ਪਕੜ ਕੇ ਦੀਵਾਰ ਨਾਲ ਮਾਰਿਆ। ਸੁਸ਼ਮਾ ਦਾ ਸਿਰ ਫ਼ਟ ਗਿਆ। ਇਸਦੇ ਬਾਵਜੂਦ ਸ਼ਹਿਜਾਦ ਦਾ ਗੁੱਸਾ ਘੱਟ ਨਾ ਹੋਇਆ। ਉਹ ਜ਼ਮੀਨ ਤੇ ਡਿੱਗੀ ਪਈ ਸੁਯਮਾ ਦੀ ਛਾਤੀ ਤੇ ਚੜ੍ਹ ਗਿਆ ਅਤੇ ਗਲਾ ਦਬਾ ਕੇ ਉਸਦੀ ਹੱਤਿਆ ਕਰ ਦਿੱਤੀ।
ਹੱਤਿਆ ਤੋਂ ਬਾਅਦ ਸ਼ਹਿਜਾਦ ਦਾ ਗੁੱਸਾ ਉਤਰਿਆ ਤਾਂ ਉਸਨੂੰ ਡਰ ਲੱਗਣ ਲੱਗਿਆ। ਕਾਨੂੰਨ ਦੀਆਂ ਅੱਖਾਂ ਵਿੱਚ ਧੂੜ ਪਾਉਣ ਲਈ ਲਾਸ਼ ਠਿਕਾਣੇ ਲਗਾਉਣੀ ਜ਼ਰੂਰੀ ਸੀ। ਅੰਤ ਉਹ ਬਾਜ਼ਾਰ ਜਾ ਕੇ ਟਰਾਲੀ ਬੈਗ ਖਰੀਦ ਲਿਆਇਆ।
ਸ਼ਹਿਜਾਦ ਨੇ ਕਿਸੇ ਤੋਂ ਸੁਣਿਆ ਸੀ ਕਿ ਜੋ ਅੰਗ ਕੱਟੇ ਹੋਣ ਉਹ ਜਲਦੀ ਸੜਕ ਜਾਂਦੇ ਹਨ। ਸੁਸ਼ਮਾ ਦੀ ਲਾਸ਼ਦੀ ਪਛਾਣ ਨਾ ਆਵੇ, ਇਸ ਕਰ ਕੇ ਸ਼ਹਿਜਾਦ ਨੇ ਉਸਦੇ ਸਿਰ ਅਤੇ ਮੂੰਹ ਤੇ ਆਪਣਾ ਮਫ਼ਲਰ ਕਸ ਦਿੱਤਾ। ਉਸ ਤੋਂ ਬਾਅਦ ਲਾਸ਼ ਟਰਾਲੀ ਬੈਗ ਵਿੱਚ ਤੁੰਨ ਕੇ ਰੱਖ ਦਿੱਤੀ।
ਹਨੇਰਾ ਹੋ ਜਾਣ ਤੇ ਉਹ ਬੈਗ ਲੈ ਕੇ ਕਮਰੇ ਤੋਂ ਬਾਹਰ ਨਿਕਲਿਆ, ਦਰਵਾਜ਼ੇ ਤੇ ਜਿੰਦਰਾ ਲਗਾਇਆ ਅਤੇ ਬੈਗ ਲੈ ਕੇ ਪੌੜੀਆਂ ਤੋਂ ਉਤਰਨ ਲੱਗਿਆ। ਬੈਗ ਚਾਲੂ ਕਿਸਮ ਦਾ ਸੀ ਅਤੇ ਲਾਸ਼ ਭਾਰੀ।
ਇਸ ਕਰ ਕੇ ਟਰਾਲੀ ਬੈਗ ਦਾ ਇਕ ਪਹੀਆ ਟੁੱਟ ਗਿਆ। ਪੁਲਿਸ ਨੇ ਕਮਰੇ ਦਾ ਦਰਵਾਜ਼ਾ ਖੁੱਲ੍ਹਵਾਇਆ ਤਾਂ ਉਥੇ ਸੁਸ਼ਮਾ ਦੇ ਕੁਝ ਵਾਲ ਮਿਲੇ। ਦੀਵਾਰਾਂ ਤੇ ਖੂਨ ਦੇ ਦਾਗ ਵੀ ਸਨ। ਪੁਲਿਸ ਨੇ ਸਿਰਫ਼ 48 ਘੰਟੇ ਵਿੱਚ ਹੀ ਕੇਸ ਦਾ ਖੁਲਾਸਾ ਕਰ ਦਿੱਤਾ।