ਸੰਗਰੂਰ : ਪੰਜਾਬ ਸਰਕਾਰ ਅੱਜ ਸੰਗਰੂਰ ਵਾਸੀਆਂ ਨੂੰ ਸਿਹਤ ਦਾ ਵੱਡਾ ਤੋਹਫ਼ਾ ਦੇਣ ਜਾ ਰਹੀ ਹੈ। ਸਰਕਾਰ ਵੱਲੋਂ ਲੋਂਗੋਵਾਲ ਵਿਚ 30 ਬੈੱਡ ਦਾ ਆਧੁਨਿਕ CHC ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਨੂੰ 11 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ।
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਅੱਜ ਉਦਘਾਟਨ ਇਸ ਦਾ ਨੀਂਹ ਪੱਥਰ ਰੱਖ ਕੇ ਕੰਮ ਦੀ ਸ਼ੁਰੂਆਤ ਕਰਵਾਈ ਜਾਵੇਗੀ। ਇਸ CHC ਦੇ ਨਿਰਮਾਣ ਨਾਲ ਤਕਰੀਬਨ 1.92 ਲੱਖ ਲੋਕਾਂ ਨੂੰ ਫ਼ਾਇਦਾ ਮਿਲੇਗਾ। ਇਸ CHC ਵਿਚ IPHS ਮਾਣਕਾਂ ਮੁਤਾਬਕ ਸਹੂਲਤਾਂ ਦਿੱਤੀਆਂ ਜਾਣਗੀਆਂ। ਪੰਜਾਬ ਸਰਕਾਰ ਦੀ ‘ਸਿਹਤ ਕ੍ਰਾਂਤੀ’ ਤਹਿਤ ‘ਸਾਰਿਆਂ ਲਈ ਬਰਾਬਰ ਅਤੇ ਬਿਹਤਰੀਨ ਸਿਹਤ ਸੇਵਾ’ ਦਾ ਸੰਕਲਪ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਇਹ ਅਹਿਮ ਕਦਮ ਮੰਨਿਆ ਜਾ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਚੰਗੇ ਇਲਾਜ ਲਈ ਵੱਡੇ ਹਸਪਤਾਲਾਂ ਵਿਚ ਜਾਣ ਦੀ ਲੋੜ ਨਹੀਂ ਪਵੇਗੀ।














