ਵੀਰੇ ਦੀ ਵੈਡਿੰਗ ਤੋਂ ਖ਼ੁਸ਼ ਹੈ ਕਰੀਨਾ

ਕਰੀਨਾ ਕਪੂਰ ਖ਼ਾਨ ਦੀ ਇਸ ਸਾਲ ਵੀਰੇ ਦੀ ਵੈਡਿੰਗ ਫ਼ਿਲਮ ਰਿਲੀਜ਼ ਹੋਈ ਸੀ। ਇਹ ਫ਼ਿਲਮ ਚਾਰ ਸਹੇਲੀਆਂ ਦੀ ਕਹਾਣੀ ‘ਤੇ ਆਧਾਰਿਤ ਸੀ। ਕਰੀਨਾ ਦਾ ਕਹਿਣਾ ਹੈ ਕਿ ਉਹ ਦੋਸਤੀ ‘ਤੇ ਆਧਾਰਿਤ ਅਜਿਹੀ ਫ਼ਿਲਮ ‘ਚ ਕੰਮ ਕਰ ਕੇ ਬੇਹੱਦ ਖ਼ੁਸ਼ੀ ਮਹਿਸੂਸ ਕਰ ਰਹੀ ਹੈ …

ਅਦਾਕਾਰਾ ਕਰੀਨਾ ਕਪੂਰ ਖ਼ਾਨ ਦਾ ਕਹਿਣਾ ਹੈ ਕਿ ਉਸ ਨੂੰ ਖ਼ੁਸ਼ੀ ਹੈ ਕਿ ਉਹ ਫ਼ਿਲਮ ਵੀਰੇ ਦੀ ਵੈਡਿੰਗ ਦਾ ਹਿੱਸਾ ਸੀ। ਇਹ ਫ਼ਿਲਮ ਚਾਰ ਸਹੇਲੀਆ ਦੀ ਕਹਾਣੀ ‘ਤੇ ਆਧਾਰਿਤ ਸੀ। ਕਰੀਨਾ ਨੇ ਇੱਕ ਬਿਆਨ ‘ਚ ਕਿਹਾ, ”ਇਹ ਫ਼ਿਲਮ ਮੇਰੀ ਉਨ੍ਹਾਂ ਫ਼ਿਲਮਾਂ ਨਾਲੋਂ ਕਾਫ਼ੀ ਵੱਖ ਸੀ ਜੋ ਮੈਂ ਪਹਿਲਾਂ ਕਰ ਚੁੱਕੀ ਹਾਂ। ਮੈਂ ਜਿਨ੍ਹਾਂ ਫ਼ਿਲਮਾਂ ‘ਚ ਕੰਮ ਕੀਤਾ ਉਨ੍ਹਾਂ ‘ਚ ਮੁੱਖ ਕਿਰਦਾਰ ਪੁਰਸ਼ਾਂ ਦਾ ਸੀ। ਇਹ ਕਹਾਣੀ ਉਨ੍ਹਾਂ ਚਾਰ ਕੁੜੀਆਂ ਬਾਰੇ ਸੀ ਜੋ ਆਪਣੀ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ‘ਤੇ ਹੁੰਦੀਆਂ ਹਨ।”
ਕਰੀਨਾ ਨੇ ਕਿਹਾ, ”ਮੈਂ ਜਿਸ ਸਮੇਂ ਇਸ ਫ਼ਿਲਮ ਦੀ ਪਟਕਥਾ ਪੜ੍ਹੀ ਸੀ ਤਾਂ ਓਦੋਂ ਹੀ ਮੈਂ ਇਸ ਫ਼ਿਲਮ ਦਾ ਹਿੱਸਾ ਬਣਨ ਬਾਰੇ ਸੋਚ ਲਿਆ ਸੀ। ਮੈਨੂੰ ਬਹੁਤ ਖ਼ੁਸ਼ੀ ਹੈ ਕਿ ਅਸੀਂ ਇਸ ਤਰ੍ਹਾਂ ਦੀ ਦੋਸਤੀ ਬਾਰੇ ਇੱਕ ਫ਼ਿਲਮ ਬਣਾਈ ਹੈ। ਵੀਰੇ ਦੀ ਵੈਡਿੰਗ ਇੱਕ ਅਜਿਹੀ ਫ਼ਿਲਮ ਹੈ ਜਿਸ ਦਾ ਹਰ ਕੋਈ ਆਪਣੇ ਪਰਿਵਾਰ ਨਾਲ ਆਨੰਦ ਲੈ ਸਕਦਾ ਹੈ। ਇਸ ‘ਚ ਹਰ ਕਿਸੇ ਲਈ ਕੁੱਝ ਨਾ ਕੁੱਝ ਹੈ।”
ਦੂਜੇ ਪਾਸੇ ਅਦਾਕਾਰਾ ਸੋਨਮ ਨੇ ਫ਼ਿਲਮ ਬਾਰੇ ਕਿਹਾ ਕਿ ਵੀਰੇ ਦੀ ਵੈਡਿੰਗ ਸਹੇਲੀਆਂ ਦੇ ਇੱਕ ਸਮੂਹ ਦੀ ਕਹਾਣੀ ਹੈ। ਹਰ ਕੋਈ ਫ਼ਿਲਮ ਨਾਲ ਜੁੜ ਸਕਦਾ ਹੈ ਕਿਉਂਕਿ ਇਹ ਚਾਰ ਦੋਸਤਾਂ ਦੀ ਯਾਤਰਾ ਬਾਰੇ ਗੱਲ ਕਰਦੀ ਹੈ ਅਤੇ ਦਰਸ਼ਕ ਇਨ੍ਹਾਂ ਪਾਤਰਾਂ ਦੇ ਜੀਵਨ ਨੂੰ ਜੀਅ ਸਕਦੇ ਹਨ। ਜ਼ਿਕਰਯੋਗ ਹੈ ਕਿ ਕਰੀਨਾ ਕਪੂਰ ਨੇ ਇਸ ਫ਼ਿਲਮ ਨਾਲ ਪਰਦੇ ‘ਤੇ ਦਮਦਾਰ ਵਾਪਸੀ ਕੀਤੀ ਹੈ। ਮਾਂ ਬਣਨ ਤੋਂ ਬਾਅਦ ਇਹ ਉਸ ਦੀ ਪਹਿਲੀ ਫ਼ਿਲਮ ਸੀ।
ਇਸ ਵਕਤ ਕਰੀਨਾ ਕਪੂਰ ਇਤਿਹਾਸਕ ਫ਼ਿਲਮ ਤਖ਼ਤ ‘ਚ ਰੁੱਝੀ ਹੋਈ ਹੈ। ਇਸ ਵਿੱਚ ਉਹ ਵੀ ਮੁਗ਼ਲ ਇਤਿਹਾਸ ਨਾਲ ਜੁੜਿਆ ਇੱਕ ਅਹਿਮ ਕਿਰਦਾਰ ਨਿਭਾਉਾਂਦੀ ਨਜ਼ਰ ਆਵੇਗੀ। ਇਸ ਫ਼ਿਲਮ ‘ਚ ਉਸ ਦੀ ਜੋੜੀ ਰਣਵੀਰ ਸਿੰਘ ਨਾਲ ਬਣਾਈ ਗਈ ਹੈ। ਤਖ਼ਤ ਪਹਿਲੀ ਫ਼ਿਲਮ ਹੋਵੇਗੀ, ਜਿਸ ‘ਚ ਰਣਵੀਰ ਤੇ ਕਰੀਨਾ ਦੀ ਜੋੜੀ ਦਰਸ਼ਕਾਂ ਨੂੰ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਨੇ ਕੋਈ ਫ਼ਿਲਮ ਇਕੱਠਿਆਂ ਨਹੀਂ ਕੀਤੀ ਹੈ। ਫ਼ਿਲਮ ਦਾ ਪ੍ਰੋਡਿਊਸਰ ਤੇ ਡਾਇਰੈਕਟਰ ਮਸ਼ਹੂਰ ਫ਼ਿਲਮਸਾਜ਼ ਕਰਨ ਜੌਹਰ ਹੈ। ੲ