ਵਿਰਾਟ ਦੇ ਪਹਿਲੇ ਟੈੱਸਟ ਤੋਂ ਬਾਅਦ ਵਤਨ ਪਰਤਣ ਕਾਰਨ ਰੋਹਿਤ ਟੈੱਸਟ ਟੀਮ ‘ਚ ਸ਼ਾਮਿਲ

Image Courtesy :jagbani(punjabkesari)

ਮੁੰਬਈ – ਭਾਰਤੀ ਕਪਤਾਨ ਵਿਰਾਟ ਕੋਹਲੀ ਆਪਣੇ ਪਹਿਲੇ ਬੱਚੇ ਦੇ ਜਨਮ ਦੇ ਕਾਰਣ ਆਸਟਰੇਲੀਆ ਦੌਰੇ ਵਿੱਚ ਐਡੀਲੇਡ ਵਿੱਚ ਪਹਿਲਾ ਟੈੱਸਟ ਖੇਡ ਕੇ ਵਤਨ ਪਰਤ ਆਵੇਗਾ ਜਦਕਿ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਭਾਰਤੀ ਟੈੱਸਟ ਟੀਮ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੀ ਸੀਨੀਅਰ ਚੋਣ ਕਮੇਟੀ ਦੀ ਐਤਵਾਰ ਨੂੰ ਮੀਟਿੰਗ ਹੋਈ ਜਿਸ ਵਿੱਚ ਕਮੇਟੀ ਨੇ BCCI ਦੀ ਮੈਡੀਕਲ ਟੀਮ ਤੋਂ ਪ੍ਰਾਪਤ ਖਿਡਾਰੀਆਂ ਦੀਆਂ ਸੱਟਾਂ ਦੀ ਰਿਪੋਰਟ ਤੇ ਕੁੱਝ ਅਪਡੇਟ ਨੂੰ ਦੇਖਦੇ ਹੋਏ ਦੌਰੇ ਨੂੰ ਲੈ ਕੇ ਕੁੱਝ ਬਦਲਾਅ ਕੀਤੇ।
ਚੋਣਕਾਰਾਂ ਨੇ ਜਦੋਂ ਆਸਟਰੇਲੀਆ ਦੌਰੇ ਲਈ ਵਨਡੇ, T-20 ਅਤੇ ਟੈੱਸਟ ਟੀਮ ਦਾ ਐਲਾਨ ਕੀਤਾ ਸੀ ਤਦ ਰੋਹਿਤ ਨੂੰ ਅਣਫ਼ਿੱਟ ਦੱਸਦੇ ਹੋਏ ਕਿਸੇ ਵੀ ਟੀਮ ਵਿੱਚ ਸ਼ਾਮਿਲ ਨਹੀਂ ਸੀ ਕੀਤਾ ਗਿਆ। ਇਸ ਨੂੰ ਲੈ ਕੇ ਕਾਫ਼ੀ ਆਲੋਚਨਾ ਹੋਈ ਸੀ ਕਿਉਂਕਿ ਰੋਹਿਤ ਅਭਿਆਸ ਕਰ ਰਿਹਾ ਸੀ ਅਤੇ ਆਪਣੀ IPL ਟੀਮ ਮੁੰਬਈ ਇੰਡੀਅਨਜ਼ ਵਲੋਂ ਆਖ਼ਰੀ ਮੈਚ ਅਤੇ ਪਲੇਅ ਔਫ਼ ਮੁਕਾਬਲੇ ਵਿੱਚ ਖੇਡਣ ਉਤਰ ਪਿਆ ਸੀ।
BCCI ਦੇ ਸਕੱਤਰ ਜੈ ਸ਼ਾਹ ਨੇ ਟੀਮ ਵਿੱਚ ਕੀਤੇ ਗਏ ਬਦਲਾਵਾਂ ਨੂੰ ਲੈ ਕੇ ਇੱਕ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਮੈਡੀਕਲ ਟੀਮ ਰੋਹਿਤ ਦੀ ਫ਼ਿਟਨੈੱਸ ‘ਤੇ ਨਿਗਰਾਨੀ ਰੱਖ ਰਹੀ ਸੀ ਅਤੇ ਇਸ ਮੈਡੀਕਲ ਟੀਮ ਨੇ ਚੋਣ ਕਮੇਟੀ ਨੂੰ ਉਸ ਦੀ ਫ਼ਿਟਨੈੱਸ ਬਾਰੇ ਜਾਣਕਾਰੀ ਦਿੱਤੀ। ਰੋਹਿਤ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਉਸ ਨੂੰ ਆਸਟਰੇਲੀਆ ਵਿੱਚ ਵਨਡੇ ਅਤੇ T-20 ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ ਤਾਂ ਕਿ ਉਹ ਅਪਾਣੀ ਪੂਰੀ ਫ਼ਿਟਨੈੱਸ ਹਾਸਿਲ ਕਰ ਸਕੇ। ਰੋਹਿਤ ਨੂੰ ਨਾਲ ਹੀ ਚਾਰ ਟੈੱਸਟਾਂ ਦੀ ਭਾਰਤੀ ਟੀਮ ਵਿੱਚ ਵੀ ਸ਼ਾਮਿਲ ਕਰ ਲਿਆ ਗਿਆ ਹੈ।

ਇਸ ਵਿਚਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਚੋਣ ਕਮੇਟੀ ਦੀ 26 ਅਕਤੂਬਰ ਨੂੰ ਹੋਈ ਮੀਟਿੰਗ ਵਿੱਚ BCCI ਨੂੰ ਸੂਚਿਤ ਕੀਤਾ ਸੀ ਕਿ ਉਹ ਐਡੀਲੇਡ ਵਿੱਚ ਪਹਿਲੇ ਟੈੱਸਟ ਤੋਂ ਬਾਅਦ ਭਾਰਤ ਪਰਤੇਗਾ। ਵਿਰਾਟ ਦੀ ਪਤਨੀ ਅਨੁਸ਼ਕਾ ਸ਼ਰਮਾ ਉਸਦੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਹੈ ਅਤੇ BCCI ਨੇ ਵਿਰਾਟ ਨੂੰ ਵਤਨ ਪਰਤਣ ਲਈ ਆਪਣੀ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ।
ਚੋਣਕਾਰਾਂ ਨੇ ਆਸਟਰੇਲੀਆ ਦੌਰੇ ਵਿੱਚ ਵਨਡੇ ਟੀਮ ਵਿੱਚ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੂੰ ਵਾਧੂ ਵਿਕਟਕੀਪਰ ਦੇ ਤੌਰ ‘ਤੇ ਸ਼ਾਮਿਲ ਕਰ ਲਿਆ ਹੈ। ਸੰਜੂ ਇਸ ਦੌਰੇ ਦੀ T-20 ਟੀਮ ਵਿੱਚ ਦੂਜੇ ਵਿਕਟਕੀਪਰ ਦੇ ਤੌਰ ‘ਤੇ ਸ਼ਾਮਿਲ ਸੀ ਅਤੇ ਹੁਣ ਉਸ ਨੂੰ ਵਨਡੇ ਟੀਮ ਵਿੱਚ ਵੀ ਜਗ੍ਹਾ ਮਿਲ ਗਈ ਹੈ।
ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਜ਼ਖ਼ਮੀ ਹੋਣ ਕਾਰਣ IPL ਤੋਂ ਵਤਨ ਪਰਤ ਆਇਆ ਸੀ ਅਤੇ ਇਸ ਸਮੇਂ ਉਹ ਬੈਂਗਲੂਰੂ ਵਿੱਚ ਰਾਸ਼ਟਰੀ ਕ੍ਰਿਕਟ ਅਕੈਡਮੀ ਵਿੱਚ ਰਿਹੈਬਿਲੀਟੇਸ਼ਨ ਵਿੱਚੋਂ ਲੰਘ ਰਿਹਾ ਹੈ। ਉਹ ਜਿਵੇਂ ਹੀ ਆਪਣੀ ਪੂਰੀ ਮੈਚ ਫ਼ਿਟਨੈੱਸ ਀ਿ ਕਰਦਾ ਹੈ ਉਸ ਨੂੰ ਭਾਰਤ ਦੀ ਟੈੱਸਟ ਟੀਮ ਵਿੱਚ ਸ਼ਾਮਿਲ ਕਰ ਲਿਆ ਜਾਵੇਗਾ। ਇਸ ਵਿਚਾਲੇ ਸਪਿਨਰ ਵਰੁਣ ਚਕਰਵਰਤੀ ਮੋਢੇ ਦੀ ਸੱਟ ਕਾਰਣ ਆਸਟਰੇਲੀਆ ਦੌਰੇ ਵਿੱਚ T-20 ਸੀਰੀਜ਼ ਵਿੱਚੋਂ ਬਾਹਰ ਹੋ ਗਿਆ ਹੈ। ਚੋਣਕਾਰਾਂ ਨੇ ਉਸ ਦੀ ਜਗ੍ਹਾ ਤੇਜ਼ ਗੇਂਦਬਾਜ਼ ਟੀ. ਨਟਰਾਜਨ ਨੂੰ ਸ਼ਾਮਿਲ ਕੀਤਾ ਹੈ। ਨਟਰਾਜਨ ਨੇ IPL ਵਿੱਚ ਡੈੱਥ ਓਵਰਾਂ ਵਿੱਚ ਲਗਾਤਾਰ ਯੌਰਕਰ ਸੁੱਟਣ ਦੀ ਸਮਰਥਾ ਦਿਖਾਈ ਸੀ।
ਭਾਰਤੀ ਟੈੱਸਟ ਵਿਕਟਕੀਪਰ ਰਿਧੀਮਾਨ ਸਾਹਾ ਨੂੰ ਪਿਛਲੀ 3 ਨਵੰਬਰ ਨੂੰ ਆਪਣੀ IPL ਟੀਮ ਹੈਦਰਾਬਾਦ ਦੇ ਮੈਚ ਦੌਰਾਨ ਸੱਟ ਲੱਗ ਗਈ ਸੀ ਅਤੇ ਟੈੱਸਟ ਸੀਰੀਜ਼ ਵਿੱਚ ਉਸ ਦੀ ਉਪਲਬਧਤਾ ਬਾਰੇ ਬਾਅਦ ਵਿੱਚ ਫ਼ੈਸਲਾ ਕੀਤਾ ਜਾਵੇਗਾ। ਨੌਜਵਾਨ ਤੇਜ਼ ਗੇਂਦਬਾਜ਼ ਕਮਲੇਸ਼ ਨਾਗਰਕੋਟੀ ਆਸਟਰੇਲੀਆ ਦੌਰੇ ‘ਤੇ ਨਹੀਂ ਜਾ ਸਕੇਗਾ ਕਿਉਂਕਿ ਉਹ ਆਪਣੇ ਗੇਂਦਬਾਜ਼ੀ ਵਰਕਲੋਡ ਨੂੰ ਲੈ ਕੇ ਮੈਡੀਕਲ ਟੀਮ ਨਾਲ ਕੰਮ ਕਰ ਰਿਹਾ ਹੈ।
ਇਸ ਤਰ੍ਹਾਂ ਹਨ ਸੋਧੀਆਂ ਭਾਰਤੀ ਟੀਮਾਂ
T-20: ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਮਯੰਕ ਅਗਰਵਾਲ, ਲੋਕੇਸ਼ ਰਾਹੁਲ (ਉਪ ਕਪਤਾਨ ਤੇ ਵਿਕਟਕੀਪਰ), ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਹਾਰਦਿਕ ਪੰਡਯਾ, ਸੰਜੂ ਸੈਮਸਨ (ਵਿਕਟਕੀਪਰ), ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਨਵਦੀਪ ਸੈਣੀ, ਦੀਪਕ ਚਾਹਰ, ਟੀ. ਨਟਰਾਜਨ।
ਵਨ ਡੇ: ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਸ਼ੁਭਮਨ ਗਿੱਲ, ਲੋਕੇਸ਼ ਰਾਹੁਲ (ਉੱਪ ਕਪਤਾਨ ਅਤੇ ਵਿਕਟਕੀਪਰ), ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਹਾਰਦਿਕ ਪੰਡਯਾ, ਮਯੰਕ ਅਗਰਵਾਲ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਨਵਦੀਪ ਸੈਣੀ, ਸ਼ਾਰਦੁਲ ਠਾਕੁਰ, ਸੰਜੂ ਸੈਮਸਨ (ਵਿਕਟਕੀਪਰ)।
ਟੈੱਸਟ: ਵਿਰਾਟ ਕੋਹਲੀ (ਕਪਾਤਨ), ਰੋਹਿਤ ਸ਼ਰਮਾ, ਮਯੰਕ ਅਗਰਵਾਲ, ਪ੍ਰਿਥਵੀ ਸ਼ਾਹ, ਲੋਕੇਸ਼ ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ (ਉਪ ਕਪਤਾਨ), ਹਨੁਮਾ ਵਿਹਾਰੀ, ਸ਼ੁਭਮਨ ਗਿੱਲ, ਰਿਧੀਮਾਨ ਸਾਹਾ (ਵਿਕਟੀਕਪਰ), ਰਿਸ਼ਭ ਪੰਤ (ਵਿਕਟਕੀਪਰ), ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਉਮੇਸ਼ ਯਾਦਵ, ਨਵਦੀਪ ਸੈਣੀ, ਕੁਲਦੀਪ ਯਾਦਵ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਮੁਹੰਮਦ ਸਿਰਾਜ।