ਭਾਰਤ ਵਿਰੁੱਧ ਟੈੱਸਟ ਸੀਰੀਜ਼ ‘ਚ ਵਿਲ ਪੁਕੋਵਸਕੀ ਨੂੰ ਦੇਖਣਾ ਚਾਹੁੰਦੇ ਹਨ ਆਸਟਰੇਲੀਆਈ ਦਿੱਗਜ

ਨਵੀਂ ਦਿੱਲੀ – ਈਐਨ ਚੈਪਲ ਅਤੇ ਮਾਈਕਲ ਕਲਾਰਕ ਸਮੇਤ ਸਾਬਕਾ ਕਪਤਾਨ ਚਾਹੁੰਦੇ ਹਨ ਕਿ ਭਾਰਤ ਦੇ ਵਿਰੁੱਧ ਚਾਰ ਮੈਚਾਂ ਦੀ ਆਗਾਮੀ ਟੈੱਸਟ ਸੀਰੀਜ਼ ‘ਚ ਨੌਜਵਾਨ ਸਲਾਮੀ ਬੱਲੇਬਾਜ਼ ਵਿਲ ਪੁਕੋਵਸਕੀ ਨੂੰ ਆਸਟਰੇਲੀਆਈ ਕ੍ਰਿਕਟ ਟੀਮ ‘ਚ ਜਗ੍ਹਾ ਮਿਲੇ। ਵਿਕਟੋਰੀਆ ਸੂਬੇ ਦਾ ਪੁਕੋਵਸਕੀ ਨੇ ਸ਼ੈਫ਼ੀਲਡ ਸ਼ੀਲਡ ‘ਚ ਲਗਾਤਾਰ ਦੋ ਦੋਹਰੇ ਸੈਂਕੜੇ ਲਗਾਉਂਦੇ ਹੋਏ ਦੱਖਣੀ ਆਸਟਰੇਲੀਆ ਵਿਰੁੱਧ ਅਜੇਤੂ 255 ਜਦਕਿ ਪੱਛਮੀ ਆਸਟਰੇਲੀਆ ਵਿਰੁੱਧ 202 ਦੌੜਾਂ ਦੀ ਪਾਰੀ ਖੇਡ ਚੁੱਕੈ।

ਕਲਾਰਕ ਨੇ ਕਿਹਾ ਕਿ ਉਸ ਦੀ ਚੋਣ ਹੋਵੇ ਅਤੇ ਆਸਟਰੇਲੀਆ ਟੀਮ ‘ਚ ਉਸ ਨੂੰ ਜਗ੍ਹਾ ਦੇਣ ਦਾ ਇਹ ਇੱਕ ਸ਼ਾਨਦਾਰ ਮੌਕਾ ਹੈ। ਉਨ੍ਹਾਂ ਨੇ ਕਿਹਾ ਕਿ ਹਾਂ ਇਹ ਵਧੀਆ ਟੀਮ ਦੇ ਵਿਰੁੱਧ ਹੈ, ਪਰ ਉਹ ਨੌਜਵਾਨ ਤਿਆਰ ਹੈ। ਵਾਰਨਰ ਉਸ ਦੇ ਸਲਾਮੀ ਜੋੜੀਦਾਰ ਹੋਣਗੇ, ਲਾਬੂਸ਼ੇਨ ਤੀਜੇ ਨੰਬਰ ‘ਤੇ, ਸਮਿਥ ਚੌਥੇ ਨੰਬਰ ‘ਤੇ, ਨੌਜਵਾਨ ਬੱਲੇਬਾਜ਼ ਦੇ ਰੂਪ ‘ਚ ਤੁਹਾਨੂੰ ਆਪਣੇ ਆਸਪਾਸ (ਨੇੜੇ) ਅਜਿਹੀ ਹੀ ਅਗਵਾਈ ਅਤੇ ਤਜਰਬੇ ਦੀ ਜ਼ਰੂਰਤ ਹੁੰਦੀ ਹੈ।” ਵਾਅ ਨੇ ਕਿਹਾ, ”ਮੈਂ ਨਿਸ਼ਚਿਤ ਤੌਰ ‘ਤੇ ਭਾਰਤ ਵਿਰੁੱਧ ਪਹਿਲੇ ਟੈੱਸਟ ਲਈ ਉਸ ਨੂੰ ਚੁਣਾਂਗਾ। ਉਸ ਨੂੰ ਸਲਾਮੀ ਬੱਲੇਬਾਜ਼ ਦੇ ਰੂਪ ‘ਚ ਚੁਣਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੋਅ ਬਨਰਜ਼ ਦਾ ਰਿਕਾਰਡ ਠੀਕ-ਠਾਕ ਹੈ, ਪਰ ਸੈਸ਼ਨ ਦੀ ਉਸ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਅਤੇ ਉਹ ਆਪਣੀ ਜਗ੍ਹਾ ਪੱਕੀ ਨਹੀਂ ਕਰ ਸਕਿਆ।”