ਵਿਤ ਮੰਤਰੀ ਸੀਤਾਰਮਨ ਬੋਲੀ, ਆਤਮਨਿਰਭਰ ਭਾਰਤ ਦੇ 5 ਪਿੱਲਰ ਹਨ-ਇਕਾਨਮੀ, ਇਨਫਰਾਸਟਰੱਕਚਰ,ਸਿਸਟਮ,ਡੇਮੋਗ੍ਰਾਫੀ ਅਤੇ ਮੰਗ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਦੌਰ ਵਿਚ ਦੇਸ਼ ਭਰ ਦੇ ਵੱਖ-ਵੱਖ ਸੈਕਟਰ ਵਿਚ ਜਾਨ ਪਾਉਣ ਲਈ ਮੰਗਲਵਾਰ ਨੂੰ ਯਾਨੀ ਕਿ ਬੀਤੇ ਦਿਨ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਘੋਸ਼ਣਾ ਕੀਤੀ, ਜੋ ਕਿ ਦੇਸ਼ ਦੀ ਜੀ.ਡੀ.ਪੀ. ਦਾ 10% ਹੈ। ਹੁਣ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਪੈਕੇਜ ‘ਤੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ PM ਨੇ ਦੇਸ਼ ਲਈ ਇਕ ਵਿਜ਼ਨ ਰੱਖਿਆ ਹੈ। 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਬਲਿਊਪ੍ਰਿੰਟ ਪੇਸ਼ ਕਰਦੇ ਹੋਏ ਸੀਤਾਰਮਨ ਨੇ ਕਿਹਾ ਕਿ ਲੰਮੀ ਗ੍ਲਬਾਤ ਦੇ ਬਾਅਦ ਹੀ ਪੈਕੇਜ ਦਾ ਐਲਾਨ ਹੋਇਆ ਹੈ।
ਗਰੀਬਾਂ ਦੀ ਲਗਾਤਾਰ ਮਦਦ ਹੋ ਰਹੀ ਹੈ।
ਲੋਕਲ ਬ੍ਰਾਂਡ ਨੂੰ ਦੁਨੀਆ ਭਰ ਵਿਚ ਪਛਾਣ ਬਣਾਉਣੀ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ 2014 ਵਿਚ ਬਣੀ ਪ੍ਰਧਾਨ ਮੰਤਰੀ ਦੀ ਸਰਕਾਰ ਜ਼ਿੰਮੇਵਾਰ ਅਤੇ ਸੁਣਨ ਵਾਲੀ ਸੀ, ਇਸ ਲਈ ਭਾਵੇਂ ਸਰਕਾਰ ਦਾ ਟੀਚਾ ਇਕ ਨਵਾਂ ਭਾਰਤ ਬਣਾਉਣਾ ਹੈ ਜਾਂ ਸਵੈ-ਨਿਰਭਰ ਭਾਰਤ, ਅਸੀਂ ਇਸ ਲਈ ਨਵੇਂ ਢੰਗ ਨਾਲ ਕੰਮ ਕੀਤਾ ਹੈ।
ਆਤਮਨਿਰਭਰ ਭਾਰਤ ਦੇ 5 ਪਿੱਲਰ ਹਨ-ਇਕਾਨਮੀ, ਇਨਫਰਾਸਟਰੱਕਚਰ,ਸਿਸਟਮ,ਡੇਮੋਗ੍ਰਾਫੀ ਅਤੇ ਮੰਗ
ਹਰ ਰੋਜ਼ ਵੱਖ-ਵੱਖ ਸੈਕਟਰ ਨੂੰ ਲੈ ਕੇ ਜਾਣਕਾਰੀ ਦਿੱਤੀ ਜਾਵੇਗੀ- ਅਨੁਰਾਗ ਠਾਕੁਰ
18 ਹਜ਼ਾਰ ਕਰੋੜ ਰੁਪਏ ਦੀ ਭੋਜਨ ਸਮੱਗਰੀ ਵੰਡੀ ਗਈ
MSME ਨੂੰ 3 ਲੱਖ ਕਰੋੜ ਦੇ ਬਿਨਾਂ ਗਾਰੰਟੀ ਦੇ ਲੋਨ
NPA ਹੋ ਚੁੱਕੇ MSME ਨੂੰ 20 ਹਜ਼ਾਰ ਕਰੋੜ ਰੁਪਏ ਦਾ ਲੋਨ
ਲੋਨ ਦਾ ਭੁਗਤਾਨ ਨਾ ਕਰਨ ਵਾਲਿਆਂ ਨੂੰ ਵੀ ਮਿਲੇਗਾ ਲੋਨ
ਸਰਕਾਰ ਨੇ MSME ਦੀ ਪਰਿਭਾਸ਼ਾ ਬਦਲੀ, ਨਿਵੇਸ਼ ਅਤੇ ਟਰਨਓਵਰ ਦੇ ਨਿਯਮਾਂ ਵਿਚ ਕੀਤਾ ਬਦਲਾਅ
1 ਕਰੋੜ ਦੇ ਨਿਵੇਸ਼ ਵਾਲੀਆਂ ਕੰਪਨੀਆਂ ਮਾਈਕ੍ਰੋ ਯੂਨਿਟ ਹੋਣਗੀਆਂ
200 ਕਰੋੜ ਤੱਕ ਦਾ ਟੈਂਡਰ ਗਲੋਬਲ ਟੈਂਡਰ ਨਹੀਂ ਹੋਵੇਗਾ