ਮੁੰਬਈ- ਮੁੰਬਈ ‘ਚ ਬੁੱਧਵਾਰ ਨੂੰ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ‘ਕੋਵਿਡ-19’ ਦੇ ਇਨਫੈਕਸ਼ਨ ਨਾਲ ਇਕ ਸਹਾਇਕ ਪੁਲਸ ਸਬ ਇੰਸਪੈਕਟਰ (ਏ.ਐੱਸ.ਆਈ.) ਦੀ ਮੌਤ ਹੋ ਗਈ। ਪੀੜਤ ਸੇਵਰੀ ਥਾਣੇ ‘ਚ ਤਾਇਨਾਤ ਸੀ। ਇਸ ਏ.ਐੱਸ.ਆਈ. ਦੀ ਮੌਤ ਨਾਲ ਰਾਜ ਪੁਲਸ ਨੇ ਆਪਣੇ 8 ਕਰਮਚਾਰੀਆਂ ਨੂੰ ਇਸ ਮਹਾਮਾਰੀ ਕਾਰਨ ਗਵਾ ਦਿੱਤਾ ਹੈ, ਜਦੋਂ ਕਿ ਹੋਰ 700 ਇਸ ਵਾਇਰਸ ਦੀ ਗ੍ਰਿਫਤ ‘ਚ ਹਨ। ਰਾਜ ਇਸ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਮੁੰਬਈ ਪੁਲਸ ਨੇ ਕੋਰੋਨਾ ਕਾਰਨ ਹੁਣ ਤੱਕ ਆਪਣੇ 5 ਜਵਾਨ ਗਵਾ ਦਿੱਤੇ ਹਨ, ਜਦੋਂ ਕਿ ਕੋਰੋਨਾ ਦੀ ਜੰਗ ‘ਚ ਪੁਣੇ, ਸੋਲਾਪੁਰ ਅਤੇ ਨਾਸਿਕ ਨੇ ਇਕ-ਇਕ ਪੁਲਸ ਕਰਮਚਾਰੀ ਨੂੰ ਗਵਾ ਦਿੱਤਾ ਹੈ।
ਏ.ਐੱਸ.ਆਈ. ਤੋਂ ਇਲਾਵਾ ਮੁੰਬਈ ਪੁਲਸ ਦੇ ਚਾਰ ਹੋਰ ਕਰਮਚਾਰੀਆਂ ਦੀ ਮੌਤ ਹੋਈ ਹੈ, ਉਨ੍ਹਾਂ ਦੀ ਉਮਰ 50 ਤੋਂ ਵਧ ਸੀ, ਇਸ ਲਈ ਬਾਅਦ ‘ਚ ਇਹ ਜ਼ਰੂਰੀ ਕਰ ਦਿੱਤਾ ਗਿਆ ਕਿ 50 ਸਾਲ ਤੋਂ ਉੱਪਰ ਦੇ ਪੁਲਸ ਕਰਮਚਾਰੀਆਂ ਨੂੰ ਕੰਟਨਮੈਂਠ ਖੇਤਰ ‘ਚ ਤਾਇਨਾਤ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਰਕਾਰ ਨੇ ਡਿਊਟੀ ਦੌਰਾਨ ਕੋਰੋਨਾ ਕਾਰਨ ਜਾਨ ਗਵਾਉਣ ਵਾਲਿਆਂ ਦੇ ਪਰਿਵਾਰ ਵਾਲਿਆਂ ਨੂੰ 50 ਲੱਖ ਰੁਪਏ ਦੀ ਮਦਦ ਰਾਸ਼ੀ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ।















