ਵਾਇਟਾਮਿਨ-C ਦੀ ਖ਼ੁਰਾਕ ਨਾਲ ICU ‘ਚ ਠਹਿਰਣ ਦੀ ਘਟਦੀ ਹੈ ਮਿਆਦ

ਲੰਡਨ – ਵਿਗਿਆਨੀਆਂ ਨੇ ਖ਼ੁਲਾਸਾ ਕੀਤਾ ਹੈ ਕਿ ਜਿਹੜੇ ਮਰੀਜ਼ ICU ‘ਚ ਜ਼ੇਰੇ ਇਲਾਜ ਹਨ ਉਨ੍ਹਾਂ ਨੂੰ ਵਾਇਟਾਮਿਨ C ਦੀ ਖ਼ੁਰਾਕ ਦੇਣ ਨਾਲ ਮਰੀਜ਼ਾਂ ਦੀ ICU ‘ਚ ਠਹਿਰਣ ਦੀ ਮਿਆਦ ਘਟੇਗੀ। ਆਸਟਰੇਲੀਆ ‘ਚ ਯੂਨੀਵਰਸਿਟੀ ਔਫ਼ ਸਿਡਨੀ ਅਤੇ ਫ਼ਿਨਲੈਂਡ ‘ਚ ਯੂਨੀਵਰਸਿਟੀ ਔਫ਼ ਹੈਲਸਿੰਕੀ ਦੇ ਖੋਜਕਾਰਾਂ ਨੇ ICU ਦੇ ਮਰੀਜ਼ਾਂ ‘ਤੇ ਯੋਜਨਾਬੱਧ ਤਰੀਕੇ ਨਾਲ ਰੀਵਿਊ ਕੀਤਾ ਹੈ ਅਤੇ ਸਬੰਧਤ 18 ਕੰਟਰੋਲਡ ਪ੍ਰੀਖਣਾਂ ਦੀ ਸ਼ਨਾਖ਼ਤ ਕੀਤੀ ਹੈ ਅਤੇ ਇਨ੍ਹਾਂ ‘ਚੋਂ 12 ਸਟੈੱਮਜ਼ ਦੀ ਲੰਬੀ ਮਿਆਦ ‘ਤੇ ਵਿਸ਼ਲੇਸ਼ਣ ਕੀਤਾ ਗਿਆ। ਇੱਕ ਔਸਤ ਵਾਇਟਾਮਿਨ-C ਖ਼ੁਰਾਕ ਨਾਲ ICU ‘ਚ ਘੱਟ ਠਹਿਰਣ ਦੀ ਔਸਤਨ ਮਿਆਦ 7.8 ਫ਼ੀਸਦੀ ਰਹੀ ਹੈ। ਮੂੰਹ ਰਾਹੀਂ ਦੋ ਗ੍ਰਾਮ ਵਾਇਟਾਮਿਨ-C ਦੇਣ ਨਾਲ 8.6 ਫ਼ੀਸਦੀ ਠਹਿਰਣ ਦੀ ਮਿਆਦ ‘ਚ ਕਮੀ ਆਈ। ਖੋਜਕਾਰਾਂ ਨੇ ਦੱਸਿਆ ਕਿ ਵਇਟਾਮਿਨ-C ਇੱਕ ਸੁਰੱਖਿਅਤ, ਘੱਟ ਲਾਗਤ ਅਤੇ ਜ਼ਰੂਰੀ ਪੌਸ਼ਟਿਕ ਤੱਤ ਹੈ।
ਕੰਬੋਜ ਆਯੁਰਵੈਦਿਕ