ਹਰੀ ਮਿਰਚ ਖਾਣ ਦੇ ਫ਼ਾਇਦੇ

ਹਰੀ ਮਿਰਚ ਕਈ ਤਰ੍ਹਾਂ ਦੇ ਪੋਸ਼ਕ ਤੱਤਾਂ ਜਿਵੇਂ ਵਾਇਟਾਮਿਨ E, B6, C, ਆਇਰਨ, ਕੌਪਰ, ਪੋਟੈਸ਼ੀਅਮ, ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟਸ ਨਾਲ ਭਰਪੂਰ ਹੁੰਦੀ ਹੈ। ਇੰਨ੍ਹਾ ਹੀ ਨਹੀਂ, ਇਸ ‘ਚ ਬੀਟਾ ਕੈਰੋਟੀਨ ਵਰਗੀਆਂ ਚੀਜ਼ਾਂ ਵੀ ਮੌਜੂਦ ਹਨ। ਇੱਕ ਅਧਿਐਨ ‘ਚ ਸਾਹਮਣੇ ਆਇਆ ਹੈ ਕਿ ਹਰੀ ਮਿਰਚ ਖਾਣ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
1. ਹਰੀ ਮਿਰਚ ਐਂਟੀ ਆਕਸੀਡੈਂਟਸ ਦਾ ਇੱਕ ਵਧੀਆ ਮਾਧਿਅਮ ਹੈ। ਹਰੀ ਮਿਰਚ ‘ਚ ਡਾਇਟਰੀ ਫ਼ਾਇਬਰਜ਼ ਕਾਫ਼ੀ ਮਾਤਰਾ ‘ਚ ਹੁੰਦੇ ਹਨ ਜਿਨ੍ਹਾਂ ਨਾਲ ਪਾਚਨ ਕਿਰਿਆ ਸੁਚਾਰੂ ਬਣੀ ਰਹਿੰਦੀ ਹੈ।
2. ਵਾਇਟਾਮਿਨ E ਨਾਲ ਭਰਪੂਰ ਹਰੀਆਂ ਮਿਰਚਾ ਅੱਖਾਂ ਅਤੇ ਚਮੜੀ ਲਈ ਬਹੁਤ ਫ਼ਾਇਦੇਮੰਦ ਹਨ।
3. ਹਰੀ ਮਿਰਚ ਬਲੱਡ ਸ਼ੂਗਰ ਨੂੰ ਘੱਟ ਕਰਨ ‘ਚ ਮਦਦ ਕਰਦੀ ਹੈ।
4. ਹਰੀ ਮਿਰਚ ਨੂੰ ਮੂਡ ਬੂਸਟਰ ਦੇ ਰੂਪ ‘ਚ ਵੀ ਜਾਣਿਆ ਜਾਂਦਾ ਹੈ। ਇਸ ਨਾਲ ਸਾਡਾ ਮੂਡ ਕਾਫ਼ੀ ਹੱਦ ਤਕ ਖ਼ੁਸ਼ਨੁਮਾ ਰਹਿੰਦਾ ਹੈ।
5. ਹਰੀ ਮਿਰਚ ‘ਚ ਐਂਟੀ ਬੇਕਟੀਰੀਅਲ ਗੁਣ ਵੀ ਹੁੰਦੇ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਸ਼ਰੀਰ ਬੈਕਟੀਰੀਆ ਫ਼੍ਰੀ ਰਹਿੰਦਾ ਹੈ।
ਸੂਰਜਵੰਸ਼ੀ