ਵਨ ਡੇ ‘ਚ 80 ਸੈਂਕੜੇ ਲਗਾਵੇਗਾ ਵਿਰਾਟ

++++ਪੋਰਟ ਔਫ਼ ਸਪੇਨ – ਵੈੱਸਟ ਇੰਡੀਜ਼ ਵਿਰੁੱਧ ਪੋਰਟ ਔਫ਼ ਸਪੇਨ ‘ਚ ਖੇਡੀ ਗਈ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਸੈਂਕੜੇ ਵਾਲੀ ਪਾਰੀ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਟੈੱਸਟ ਬੱਲੇਬਾਜ਼ ਵਸੀਮ ਜਾਫ਼ਰ ਨੇ ਕੋਹਲੀ ਨੂੰ ਲੈ ਕੇ ਇੱਕ ਭਵਿੱਖਬਾਣੀ ਕੀਤੀ ਹੈ। ਜਾਫ਼ਰ ਨੇ ਕਿਹਾ ਕਿ ਵਿਰਾਟ ਕੋਹਲੀ ਭਾਰਤੀ ਟੀਮ ਵਲੋਂ ਖੇਡਦੇ ਹੋਏ 75-80 ਸੈਂਕੜੇ ਲਗਾਉਣਗੇ। ਵੈੱਸਟ ਇੰਡੀਜ਼ ਵਿਰੁੱਧ ਕੋਹਲੀ ਨੇ ਦੂਜੇ ਵਨ ਡੇ ਮੈਚ ਦੌਰਾਨ 120 ਦੌੜਾਂ ਦੀ ਪਾਰੀ ਖੇਡ ਕੇ ਆਪਣੇ ਵਨ ਡੇ ਕਰੀਅਰ ਦਾ 42ਵਾਂ ਸੈਂਕੜਾ ਲਗਾਇਆ। ਇਸ ਤੋਂ ਬਾਅਦ ਹੁਣ ਉਹ ਸਚਿਨ ਤੇਂਦੁਲਕਰ ਤੋਂ ਬਾਅਦ ਦੁਨੀਆ ‘ਚ ਸਭ ਤੋਂ ਜ਼ਿਆਦਾ ਵਨ ਡੇ ਸੈਂਕੜੇ ਲਗਾਉਣ ਵਾਲਾ ਦੂਜਾ ਖਿਡਾਰੀ ਬਣ ਗਿਆ ਹੈ।
ਜਾਫ਼ਰ ਨੇ ਲਿਖਿਆ, ”11 ਪਾਰੀਆਂ ਤੋਂ ਬਾਅਦ ਵਿਰਾਟ ਕੋਹਲੀ ਦੀ ਸਧਾਰਣ ਸੇਵਾ ਫ਼ਿਰ ਬਹਾਲ ਹੋ ਗਈ ਹੈ। ਵਿਰਾਟ ਕੋਹਲੀ ਦਾ ਇੱਕ ਹੋਰ ਅੰਤਰਰਾਸ਼ਟਰੀ ਸੈਂਕੜਾ। ਮੇਰਾ ਅੰਦਾਜ਼ਾ ਹੈ ਕਿ ਕਿੰਗ ਕੋਹਲੀ ਵਨ ਡੇ ਇੰਟਰਨੈਸ਼ਨਲ ਕ੍ਰਿਕਟ ‘ਚ ਭਾਰਤੀ ਟੀਮ ਲਈ 75-80 ਸੈਂਕੜੇ ਲਗਾਉਣਗੇ। ਜਾਫ਼ਰ ਨੇ ਭਾਰਤੀ ਟੀਮ ਦੀ ਨੁਮਾਇੰਦਗੀ ਕਰਦੇ ਹੋਏ 31 ਟੈੱਸਟ ਮੈਚਾਂ ‘ਚ ਹਿੱਸਾ ਲਿਆ ਹੈ।