ਕੀਵੀ ਫ਼ਲ ਜਿੰਨਾ ਖਾਣ ‘ਚ ਸੁਆਦ ਹੁੰਦਾ ਹੈ, ਉਨਾ ਹੀ ਇਹ ਸਿਹਤ ਨੂੰ ਵੀ ਕਈ ਫ਼ਾਇਦੇ ਪਹੁੰਚਾਉਂਦਾ ਹੈ। ਭੂਰੇ ਰੰਗ ਦਾ ਕੀਵੀ ਫ਼ਲ ਅੰਦਰੋਂ ਹਰੇ ਰੰਗ ਦਾ ਹੁੰਦਾ ਹੈ। ਸਰੀਰ ‘ਚ ਸੈੱਲਸ ਘੱਟ ਹੋਣ ‘ਤੇ ਡਾਕਟਰ ਵੀ ਕੀਵੀ ਖਾਣ ਦੀ ਸਲਾਹ ਦਿੰਦੇ ਹਨ। ਵਿਟਾਮਿਨਸ ਅਤੇ ਮਿਨਰਲ ਨਾਲ ਭਰਪੂਰ ਕੀਵੀ ਫ਼ਲ ਦਾ ਸੇਵਨ ਬੀਮਾਰੀਆਂ ਨੂੰ ਦੂਰ ਰੱਖਣ ‘ਚ ਮਦਦ ਕਰਦਾ ਹੈ। ਡੇਂਗੂ ਦੀ ਬੀਮਾਰੀ ਵੱਧਣ ਕਾਰਨ ਅੱਜਕਲ ਕੀਵੀ ਦੀ ਡਿਮਾਂਡ ਕਾਫ਼ੀ ਵਧ ਗਈ ਹੈ। ਅੱਜ ਅਸੀਂ ਤੁਹਾਨੂੰ ਕੀਵੀ ਫ਼ਲ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਕੀਵੀ ਫ਼ਲ ਖਾਣ ਦੇ ਫ਼ਾਇਦਿਆਂ ਬਾਰੇ।
ਕੀਵੀ ਫ਼ਲ ਦੇ ਗੁਣ
1 ਕਪ (180 ਗ੍ਰਾਮ) ਕੀਵੀ ‘ਚ 110 ਕੈਲੋਰੀ ਦੇ ਨਾਲ 0.9 ਗ੍ਰਾਮ ਫ਼ੈਟ ਹੁੰਦਾ ਹੈ। ਇਸ ਦੇ ਨਾਲ ਹੀ ਇਸ ‘ਚ 5.5 ਮਿਲੀਗ੍ਰਾਮ ਸੋਡੀਅਮ, 16 ਫ਼ੀਸਦੀ ਪੋਟਾਸ਼ੀਅਮ, 8 ਫ਼ੀਸਦੀ ਕਾਰਬੋਹਾਈਡ੍ਰੇਟਸ, 20 ਫ਼ੀਸਦੀ ਡਾਈਟਰੀ ਫ਼ਾਈਬਰ, 16 ਗ੍ਰਾਮ ਕੁਦਰਤੀ ਸ਼ੂਗਰ, 2.1ਗ੍ਰਾਮ ਪ੍ਰੋਟੀਨ, 3 ਗ੍ਰਾਮ ਵਿਟਾਮਿਨਸ ਏ, 278 ਫ਼ੀਸਦੀ ਵਿਟਾਮਿਨਸ ਸੀ, 6 ਫ਼ੀਸਦੀ ਕੈਲਸ਼ੀਅਮ, 3 ਫ਼ੀਸਦੀ ਆਇਰਨ, 25 ਫ਼ੀਸਦੀ ਮਾਈਕ੍ਰੋਗ੍ਰਾਮ ਫ਼ੋਲਿਕ, 5 ਫ਼ੀਸਦੀ ਵਿਟਾਮਿਨ ਬੀ-6 ਅਤੇ 7 ਫ਼ੀਸਦੀ ਮੈਗਨੀਸ਼ੀਅਮ ਹੁੰਦਾ ਹੈ।
ਕੀਵੀ ਫ਼ਲ ਖਾਣ ਦੇ ਫ਼ਾਇਦੇ
ਡੇਂਗੂ ਤੋਂ ਦੇਵੇ ਨਿਜਾਤ
ਇਸ ਮੌਸਮ ‘ਚ ਡੇਂਗੂ ਦਾ ਖਤਰਾ ਕਾਫ਼ੀ ਵਧ ਰਿਹਾ ਹੈ। ਅਜਿਹੇ ‘ਚ ਕੀਵੀ ਫ਼ਲ ਦਾ ਸੇਵਨ ਕਰਨ ਨਾਲ ਤੁਹਾਨੂੰ ਬੇਹੱਦ ਫ਼ਾਇਦੇ ਹੋਣਗੇ। ਪਲੇਟਲੈਟਸ ਦੇ ਕਾਊਂਟ ਵਧਾਉਣ ਤੋਂ ਇਲਾਵਾ ਇਹ ਡੇਂਗੂ ਦੇ ਚਲਦਿਆਂ ਕਮਜ਼ੋਰ ਹੋ ਚੁੱਕੇ ਸਰੀਰ ਨੂੰ ਤਾਕਤ ਵੀ ਦਿੰਦਾ ਹੈ, ਜਿਸ ਨਾਲ ਡੇਂਗੂ ਤੋਂ ਰਿਕਵਰੀ ‘ਚ ਮਦਦ ਮਿਲਦੀ ਹੈ। ਡਾਕਟਰ ਵੀ ਡੇਂਗੂ ਦੇ ਮਰੀਜ਼ਾਂ ਨੂੰ ਕੀਵੀ ਫ਼ਲ ਖਾਣ ਦੀ ਸਲਾਹ ਦਿੰਦੇ ਹਨ।
ਡਾਇਬਟੀਜ਼ ਨੂੰ ਰੱਖੇ ਕੰਟਰੋਲ
ਜੇਕਰ ਤੁਸੀਂ ਡਾਇਬਟੀਜ਼ ਦੇ ਮਰੀਜ਼ ਹਨ ਤਾਂ ਬੇਫ਼ਿਕਰ ਹੋ ਕੇ ਕੀਵੀ ਫ਼ਲ ਦਾ ਸੇਵਨ ਕਰੋ। ਇਸ ‘ਚ ਕੁਦਰਤੀ ਸ਼ੂਗਰ ਹੁੰਦੀ ਹੈ। ਇਸ ਦੇ ਨਾਲ ਹੀ ਕੀਵੀ ‘ਚ ਗਲਾਈਸੀਮਿਕ ਇੰਡੈਕਸ ਘੱਟ ਹੋਣ ਨਾਲ ਬਲੱਡ ਸ਼ੂਗਰ ਜਲਦੀ ਨਹੀਂ ਵਧਦੀ।
ਅੱਖਾਂ ਲਈ ਫ਼ਾਇਦੇਮੰਦ
ਰੋਜ਼ਾਨਾ ਇੱਕ ਕੀਵੀ ਖਾਣ ਨਾਲ ਨਾ ਸਿਰਫ਼ ਰੋਸ਼ਨੀ ਵੱਧਦੀ ਹੈ ਸਗੋਂ ਇਸ ‘ਚ ਮੋਤੀਆਬਿੰਦ ਵਰਗੀਆਂ ਬੀਮਾਰੀਆਂ ਦਾ ਖਤਰਾ ਵੀ ਘੱਟ ਹੁੰਦਾ ਹੈ। ਇਸ ‘ਚ ਵਿਟਾਮਿਨ-ਸੀ ਜ਼ਿਆਦਾ ਮਾਤਰਾ ‘ਚ ਹੁੰਦਾ ਹੈ, ਜੋ ਅੱਖਾਂ ਲਈ ਫ਼ਾਇਦੇਮੰਦ ਹੁੰਦਾ ਹੈ।
ਕਬਜ਼ ਤੋਂ ਦੇਵੇ ਛੁਟਕਾਰਾ
ਕੀਵੀ ਫ਼ਲ ਕਬਜ਼ ਦੀ ਸਮੱਸਿਆ ਤੋਂ ਵੀ ਛੁਟਕਾਰਾ ਦਿਵਾਉਣ ‘ਚ ਮਦਦ ਕਰਦਾ ਹੈ। ਇਸ ‘ਚ ਅਜਿਹੇ ਗੁਣ ਪਾਏ ਜਾਂਦੇ ਹਨ, ਜੋ ਖਾਣੇ ਨੂੰ ਪਚਾਉਣ ਅਤੇ ਡਾਇਜ਼ੇਸ਼ਨ ਸਿਸਟਮ ਨੂੰ ਵਧੀਆ ਬਣਾਉਣ ‘ਚ ਮਦਦ ਕਰਦੇ ਹਨ।
ਭਾਰ ਘਟਾਉਣ ‘ਚ ਮਦਦਗਾਰ
1 ਕਪ (180 ਗ੍ਰਾਮ) ਕੀਵੀ ‘ਚ 110 ਕੈਲੋਰੀ ਦੇ ਨਾਲ 0.9 ਗ੍ਰਾਮ ਫ਼ੈਟ ਹੁੰਦਾ ਹੈ, ਜਿਸ ਨਾਲ ਭਾਰ ਘੱਟ ਕਰਨ ‘ਚ ਮਦਦ ਮਿਲਦੀ ਹੈ। ਦਰਅਸਲ ਇਸ ਨਾਲ ਤੁਹਾਡੀ ਭੁੱਖ ਕੰਟਰੋਲ ‘ਚ ਰਹਿੰਦੀ ਹੈ, ਜਿਸ ਕਰਕੇ ਤੁਹਾਡਾ ਭਾਰ ਘੱਟ ਰਹਿੰਦਾ ਹੈ।
ਕੈਂਸਰ ਤੋਂ ਬਚਾਅ
ਕੀਵੀ ‘ਚ ਮੌਜੂਦ ਐਂਟੀ-ਕੈਂਸਰ, ਐਂਟੀ ਆਕਸੀਡੈਂਟ ਅਤੇ ਐਂਟੀ ਇੰਫ਼ਲਾਮੇਟਰੀ ਗੁਣ ਸਰੀਰ ‘ਚ ਕੈਂਸਰ ਸੈੱਲਸ ਨੂੰ ਵੱਧਣ ਤੋਂ ਰੋਕਦੇ ਹਨ, ਜਿਸ ਨਾਲ ਤੁਸੀਂ ਇਸ ਦੇ ਖਤਰੇ ਤੋਂ ਬਚੇ ਰਹਿੰਦੇ ਹੋ।
ਵਧੀਆ ਨੀਂਦ ਲੈਣ ਲਈ ਕੀਵੀ ਫ਼ਲ ਦਾ ਕਰੋ ਸੇਵਨ
ਜੇਕਰ ਤੁਹਾਨੂੰ ਵਧੀਆ ਨੀਂਦ ਨਹੀਂ ਆਉਂਦੀ ਤਾਂ ਕੀਵੀ ਫ਼ਲ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਮਨ ਸ਼ਾਂਤ ਰਹੇਗਾ ਅਤੇ ਨੀਂਦ ਵੀ ਚੰਗੀ ਆਵੇਗੀ।










