ਲੰਬੇ ਸਮੇਂ ਤਕ ਯਾਦ ਰਹਿੰਦੈ ਚੰਗਾ ਵਿਸ਼ਾ: ਯਾਮੀ

ਅਦਾਕਾਰਾ ਯਾਮੀ ਗੌਤਮ ਦਾ ਮੰਨਣਾ ਹੈ ਕਿ ਫ਼ਿਲਮ ਦੀ ਕਮਾਈ ਤੁਹਾਨੂੰ ਪਛਾਣ ਦਿੰਦੀ ਹੈ, ਪਰ ਫ਼ਿਲਮ ਦਾ ਚੰਗਾ ਵਿਸ਼ਾ ਲੰਬੇ ਸਮੇਂ ਤਕ ਆਪਣਾ ਪ੍ਰਭਾਵ ਕਾਇਮ ਰੱਖਦਾ ਹੈ। ਉਸ ਦੀ ਫ਼ਿਲਮ ਉੜੀ: ਦਾ ਸਰਜੀਕਲ ਸਟਰਾਈਕ 200 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਚੁੱਕੀ ਹੈ। ਇਸ ਫ਼ਿਲਮ ‘ਚ ਯਾਮੀ ਨੇ ਇੱਕ ਖ਼ੁਫ਼ੀਆ ਅਧਿਕਾਰੀ ਦੀ ਭੂਮਿਕਾ ਨਿਭਾਈ ਹੈ। ਯਾਮੀ ਨੇ ਕਿਹਾ, ”ਮੈਨੂੰ ਲਗਦਾ ਹੈ ਕਿ ਇੱਕ ਚੰਗਾ ਵਿਸ਼ਾ ਅਤੇ ਬੌਕਸ ਆਫ਼ਿਸ ‘ਤੇ ਸ਼ਾਨਦਾਰ ਕਮਾਈ ਦੋਹੇਂ ਬੇਹੱਦ ਅਹਿਮ ਹਨ। ਜਦੋਂ ਕੋਈ ਫ਼ਿਲਮ ਹਿੱਟ ਹੁੰਦੀ ਹੈ ਤਾਂ ਤੁਹਾਨੂੰ ਇੱਕ ਵੱਖਰੀ ਪਛਾਣ ਮਿਲਦੀ ਹੈ, ਪਰ ਮੈਨੂੰ ਲਗਦਾ ਹੈ ਕਿ ਇਹ ਇਸ ਗੱਲ ‘ਤੇ ਨਿਰਭਰ ਹੈ ਕਿ ਫ਼ਿਲਮ ਕਿਸ ਅਹਿਮ ਵਿਸ਼ੇ ‘ਤੇ ਬਣੀ ਸੀ।”
ਅਜੇ ਦਾ ਕਹਿਣੈ ਕਿ ਪਿਛਲੇ ਸਾਲ ਸਲਮਾਨ, ਸ਼ਾਹਰੁਖ਼ ਅਤੇ ਆਮਿਰ ਦੀਆਂ ਨਾ ਚੱਲਣ ਵਾਲੀਆਂ ਫ਼ਿਲਮਾਂ ਨਹੀਂ ਚੱਲੀਆਂ, ਉਨ੍ਹਾਂ ਪਿੱਛੇ ਸਿਰਫ਼ ਇੱਕੋ ਕਾਰਨ ਸੀ ਉਨ੍ਹਾਂ ਫ਼ਿਲਮਾਂ ਦਾ ਚੰਗਾ ਨਾ ਹੋਣਾ …