ਲੋਕ ਸਭਾ 18 ਦਸੰਬਰ ਤੱਕ ਲਈ ਹੋਈ ਮੁਲਤਵੀ

ਨਵੀਂ ਦਿੱਲੀ : ਸ਼ੁੱਕਰਵਾਰ ਸੰਸਦ ਵਿਚ ਸਰਦ ਰੁੱਤ ਇਜਲਾਸ ਸ਼ੁਰੂ ਹੋਇਆ। ਲੋਕ ਸਭਾ ਵਿਚ ਸਰਗਵਾਸ ਹੋ ਚੁੱਕੇ ਤਿੰਨ ਮੌਜੂਦਾ ਤੇ ਸੱਤ ਸਾਬਕਾ ਮੈਂਬਰਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਲੋਕ ਸਭਾ 18 ਦਸੰਬਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਦਨ ‘ਚ ਨਵੇਂ ਕੈਬਨਿਟ ਮੰਤਰੀਆਂ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਦੀ ਪਛਾਣ ਕਰਵਾਈ। 15 ਦਸੰਬਰ ਤੋਂ 5 ਜਨਵਰੀ ਤੱਕ ਚੱਲਣ ਵਾਲਾ ਇਹ ਸੈਸ਼ਨ ਸਿਰਫ 22 ਦਿਨਾਂ ਦਾ ਹੋਵੇਗਾ, ਜਿਸ ‘ਚੋਂ ਜੇਕਰ ਛੁੱਟੀਆਂ ਨੂੰ ਹਟਾ ਦੇਈਏ ਤਾਂ ਸੰਸਦ ਸਿਰਫ 14 ਦਿਨਾਂ ਤੱਕ ਹੀ ਚੱਲੇਗਾ ਅਤੇ ਸਰਕਾਰ ਨੇ ਇੰਨੀਂ ਦਿਨੀਂ ਅਹਿਮ ਬਿੱਲ ਪੇਸ਼ ਕਰਨੇ ਹਨ।