ਲੋਕਪ੍ਰਿਯ ਅਦਾਕਾਰ ਬਣਨ ਲਈ ਵੱਖ-ਵੱਖ ਕਿਰਦਾਰ ਨਿਭਾਉਣੇ ਬਹੁਤ ਜ਼ਰੂਰੀ – ਮ੍ਰਿਣਾਲ ਠਾਕੁਰ

ਅਦਾਕਾਰਾ ਮ੍ਰਿਣਾਲ ਠਾਕੁਰ ਦਾ ਮੰਨਣਾ ਹੈ ਲੋਕਾਂ ਦਾ ਹਰਮਨਪਿਆਰਾ ਅਦਾਕਾਰ ਬਣਨ ਲਈ ਵੱਖ-ਵੱਖ ਕਿਰਦਾਰ ਨਿਭਾਉਣੇ ਬਹੁਤ ਜ਼ਰੂਰੀ ਹਨ। ਜਾਣਕਾਰੀ ਅਨੁਸਾਰ ਮ੍ਰਿਣਾਲ ਨੇ ਫ਼ਿਲਮ ਲਵ ਸੋਨੀਆ ਰਾਹੀਂ ਸਿਨੇ ਜਗਤ ‘ਚ ਪੈਰ ਧਰਿਆ ਸੀ। ਉਪਰੰਤ ਉਹ ਸ਼ਾਹਿਦ ਕਪੂਰ ਨਾਲ ਫ਼ਿਲਮ ਜਰਸੀ ਫ਼ਿਲਮ ਨਜ਼ਰ ਆਈ ਸੀ। ਉਸ ਦੀ ਆਉਣ ਵਾਲੀ ਫ਼ਿਲਮ ਆਂਖ ਮਿਚੋਲੀ ਇੱਕ ਪਰਿਵਾਰਕ ਕੌਮੇਡੀ ਹੋਵੇਗੀ ਜਿਸ ਦਾ ਨਿਰਦੇਸ਼ਕ ਉਮੇਸ਼ ਸ਼ੁਕਲਾ ਦਾ ਹੈ। ਉਹ ਫ਼ਿਲਮ ਪੀਪਾ ‘ਚ ਵੀ ਕੰਮ ਕਰ ਰਹੀ ਹੈ।
ਮ੍ਰਿਣਾਲ ਨੇ ਕਿਹਾ, ”ਮੈਂ ਹਰ ਸੰਭਾਵੀ ਸ਼ੈਲੀ ‘ਚ ਕੰਮ ਕਰਨਾ ਚਾਹੁੰਦੀ ਹਾਂ ਅਤੇ ਖ਼ੁਦ ਨੂੰ ਇੱਕ ਖ਼ਾਸ ਅੰਦਾਜ਼ ਤਕ ਸੀਮਿਤ ਨਹੀਂ ਰੱਖਣਾ ਚਾਹੁੰਦੀ ਕਿਉਂਕਿ ਇਹ ਮੈਨੂੰ ਮੇਰੇ ਕਰੀਅਰ ਦੇ ਪਹਿਲੇ ਦਿਨ ਤੋਂ ਚੰਗਾ ਤਰ੍ਹਾਂ ਸਪੱਸ਼ਟ ਹੈ। ਮੈਂ ਸਿਰਫ਼ ਅਜਿਹੀਆਂ ਫ਼ਿਲਮਾਂ ਅਤੇ ਪ੍ਰੌਜੈਕਟਸ ਕਰਨਾ ਚਾਹੁੰਦੀ ਹਾਂ ਜੋ ਇੱਕ ਅਦਾਕਾਰਾ ਵਜੋਂ ਮੈਨੂੰ ਉਤਸ਼ਾਹਿਤ ਕਰਨ ਅਤੇ ਚੁਣੌਤੀਪੂਰਨ ਹੋਣ। ਮੈਨੂੰ ਲੱਗਦਾ ਹੈ ਕਿ ਲੋਕਾਂ ਦਾ ਹਰਮਨਪਿਆਰਾ ਅਦਾਕਾਰ ਬਣਨ ਲਈ ਵੱਖ-ਵੱਖ ਭੂਮਿਕਾਵਾਂ ਨਿਭਾਉਣੀਆਂ ਮਹੱਤਵਪੂਰਨ ਹਨ ਅਤੇ ਇਹ ਤਾਂ ਹੀ ਸੰਭਵ ਹੈ ਜੇਕਰ ਕੋਈ ਆਪਣੇ ਕੰਮ ਕਰਨ ਦੇ ਤਰੀਕੇ ਨੂੰ ਸੀਮਿਤ ਨਹੀਂ ਰੱਖਦੇ। ਜਦੋਂ ਦਰਸ਼ਕਾਂ ਦੇ ਮਨੋਰੰਜਨ ਅਤੇ ਇੱਕ ਅਦਾਕਾਰਾ ਵਜੋਂ ਆਪਣੀ ਰਚਨਾਤਮਕਤਾ ਤੋਂ ਸੰਤੁਸ਼ਟੀ ਦੀ ਗੱਲ ਆਉਾਂਦੀਹੈ ਤਾਂ ਮੈਂ ਹਮੇਸ਼ਾਂ ਆਪਣੇ ਕੰਮ ਨੂੰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ।”