ਲੁਧਿਆਣਾ : ਲੁਧਿਆਣਾ ਦੇ ਪਿੰਡ ਬਾਰਨਹਾਰਾ ‘ਚ ਸੀ. ਬੀ. ਆਈ. ਵਲੋਂ ਅਚਾਨਕ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸੀ. ਬੀ. ਆਈ. ਦੀ ਟੀਮ ਨੇ ਸਾਹਨੇਵਾਲ ਖੇਤਰ ‘ਚ ਇਕ ਕੋਠੀ ‘ਤੇ ਛਾਪਾ ਮਾਰਿਆ ਹੈ।
ਸੀ. ਬੀ. ਆਈ. ਵਲੋਂ ਛਾਪੇਮਾਰੀ ਦਾ ਸਿਲਸਿਲਾ ਬੀਤੀ ਸ਼ਾਮ ਤੋਂ ਹੀ ਚੱਲ ਰਿਹਾ ਹੈ। ਪੰਜਾਬ ‘ਚ ਟਰਾਂਸਫਰ-ਪੋਸਟਿੰਗ ਲਈ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਸੀ. ਬੀ. ਆਈ. ਦੀਆਂ ਟੀਮਾਂ ਵਲੋਂ ਚੰਡੀਗੜ੍ਹ, ਮੋਹਾਲੀ ਅਤੇ ਸੰਗਰੂਰ ‘ਚ ਛਾਪੇਮਾਰੀ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਕੈਂਪ ਆਫਿਸ ‘ਚ ਵੀ ਛਾਪੇਮਾਰੀ ਕੀਤੀ ਗਈ ਸੀ।















