ਰਿਟਾਇਰਡ ਫ਼ੌਜੀ ਚੋਰੀ ਦੇ ਗਹਿਣਿਆਂ ਸਮੇਤ ਗ੍ਰਿਫ਼ਤਾਰ

ਬਠਿੰਡਾ : ਕੈਂਟ ਸਥਿਤ ਲੈਫ. ਕਰਨਲ ਦੇ ਘਰ ’ਚੋਂ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲੇ ਰਿਟਾ. ਫ਼ੌਜੀ ਨੂੰ ਗ੍ਰਿਫ਼ਤਾਰ ਕਰ ਕੇ ਸਮਾਨ ਬਰਾਮਦ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਪੀ. ਨਰਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਲੈਫ. ਗੌਰਵ ਗੋਪੀਨਾਥ ਵਾਸੀ ਕੈਂਟ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਚੋਰ ਉੁਸਦੇ ਘਰੋਂ 20 ਤੋਲੇ ਸੋਨੇ ਗਹਿਣੇ ਅਤੇ 30 ਤੋਲੇ ਚਾਂਦੀ ਦੇ ਗਹਿਣੇ ਚੋਰੀ ਕਰ ਕੇ ਲੈ ਗਏ। ਇਸ ਤੋਂ ਬਾਅਦ ਪੁਲਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ।
ਇਸ ਦੌਰਾਨ ਪੁਲਸ ਵੱਲੋਂ ਸ਼ਿਕਾਇਤਕਰਤਾ ਦੇ ਘਰ ’ਚ ਕੰਮ ਕਰਨ ਵਾਲੇ ਰਿਟਾ. ਲਾਸਨਾਇਕ ਬਿਕਰਮਜੀਤ ਸਿੰਘ ਵਾਸੀ ਅ੍ਰੰਮਿਤਸਰ ਨੂੰ ਸ਼ੱਕ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਵੱਲੋਂ ਪੁੱਛਗਿੱਛ ਦੌਰਾਨ ਉਸ ਕੋਲੋਂ 20 ਤੋਲੇ ਸੋਨੇ ਅਤੇ 30 ਤੋਲੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਮੁਲਜ਼ਮ ਲੰਮੇ ਸਮੇਂ ਤੋਂ ਘਰ ’ਚ ਕੰਮ ਕਰਦਾ ਸੀ, ਜਿਸ ਕਰ ਕੇ ਉਸ ਵੱਲੋਂ ਆਸਾਨੀ ਨਾਲ ਚੋਰੀ ਕਰ ਲਈ। ਪੁਲਸ ਵੱਲੋਂ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।