ਰਾਹੁਲ ਨੇ ਖੁਸ਼ ਕੀਤਾ ਹਰਿਆਣੇ ਦੇ ਦਿੱਗਜ ਕਾਂਗਰਸੀ ਵਿਧਾਇਕਾਂ ਨੂੰ

ਚੰਡੀਗੜ੍ਹ — ਹਰਿਆਣੇ ਦੇ ਕਾਂਗਰਸ ਦਿੱਗਜਾਂ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਦੇ ਸੈਸ਼ਨ ਲਈ ਗਠਿਤ ਅਹਿਮ ਕਮੇਟੀਆਂ ਵਿਚ ਜਗ੍ਹਾ ਦਿੱਤੀ ਹੈ। ਰਾਹੁਲ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਨਾਲ ਹੀ ਰਾਜ ਸਭਾ ਮੈਂਬਰ ਕੁਮਾਰੀ ਸ਼ੈਲਜਾ, ਏ.ਆਈ.ਸੀ.ਸੀ. ਮੀਡੀਆ ਪ੍ਰਧਾਨ ਰਣਦੀਪ ਸੁਰਜੇਵਾਲਾ ਅਤੇ ਕਾਂਗਰਸ ਵਿਧਾਇਕ ਕੁਲਦੀਪ ਬਿਸ਼ਨੋਈ ਨੂੰ ਕਿਸੇ ਨਾ ਕਿਸੇ ਕਮੇਟੀ ‘ਚ ਅਡਜਸਟ ਕਰਕੇ ਸਾਰਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।
ਹਰ ਖੇਮੇ ਦੇ ਨੇਤਾਵਾਂ ਨੂੰ ਜ਼ਿੰਮੇਦਾਰੀ ਦੇ ਕੇ ਗੁੱਟ ਬਾਜ਼ੀ ਵਾਲੇ ਮੁੱਦੇ ਨੂੰ ਵੀ ਸੰਭਾਲ ਲਿਆ ਹੈ(ਲਗਾਮ ਲਗਾਉਣ ਦੀ ਕੋਸ਼ਿਸ਼ ਕੀਤੀ ਹੈ)। ਅਸ਼ੋਕ ਪਹਿਲਾਂ ਹੀ ਸੂਬਾ ਪ੍ਰਧਾਨ ਹਨ ਜਦੋਂਕਿ ਕਿਰਣ ਚੌਧਰੀ ਕਾਂਗਰਸ ਵਿਧਾਇਕ ਦਲ ਦੀ ਨੇਤਾ। ਰਾਹੁਲ ਨੇ ਸਾਬਕਾ ਮੁੱਖ ਮੰਤਰੀ ਹੁੱਡਾ ਨੂੰ ਸੈਸ਼ਨ ਲਈ ਖੇਤੀਬਾੜੀ, ਰੋਜ਼ਗਾਰ ਅਤੇ ਗਰੀਬੀ ਖਾਤਮਾ ਕਮੇਟੀ ਦਾ ਪ੍ਰਧਾਨ ਬਣਾਇਆ ਹੈ।
ਇਸ ਕਮੇਟੀ ‘ਚ ਕੈਥਲ ਤੋਂ ਵਿਧਾਇਕ ਅਤੇ ਏ.ਆਈ.ਸੀ.ਸੀ. ਮੀਡੀਆ ਪ੍ਰਧਾਨ ਕਮੇਟੀ ਦੇ ਮੈਂਬਰ ਬਣਾਏ ਗਏ ਹਨ। ਇਸ ਤੋਂ ਪਹਿਲਾਂ ਹੁੱਡਾ ਨੂੰ ਸਤੰਬਰ 2015 ‘ਚ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਕਿਸਾਨ ਖੇਤ ਮਜ਼ਦੂਰ ਰੈਲੀ ਦੀ ਜ਼ਿੰਮੇਵਾਰੀ ਦਿੱਤੀ ਸੀ। ਹੁੱਡਾ ਨੂੰ ਕਿਸਾਨਾਂ ਸਬੰਧੀ ਰੈਲੀ ਦਾ ਚੇਅਰਮੈਨ ਇਸ ਲਈ ਵੀ ਬਣਾਇਆ ਗਿਆ ਹੈ ਕਿਉਂਕਿ ਉਹ ਯੂ.ਪੀ.ਏ. ਸਰਕਾਰ ‘ਚ ਸਵਾਮੀਨਾਥ ਕਮਿਸ਼ਨ ਦੀ ਸਿਫਾਰਸ਼ਾਂ ਲਾਗੂ ਕਰਨ ਲਈ ਬਣਾਏ ਗਏ ਮੁੱਖ ਮੰਤਰੀਆਂ ਦੇ ਸਮੂਹ ਦੀ ਵੀ ਅਗਵਾਈ ਕਰ ਚੁੱਕੇ ਹਨ। ਇਸ ਦੇ ਨਾਲ ਹੀ ਕਿਸਾਨ ਸਬੰਧੀ ਮੁੱਦਿਆਂ ਨੂੰ ਸਮਝਣ ਅਤੇ ਚੁੱਕਣ ਲਈ ਉਨ੍ਹਾਂ ਨੂੰ ਮਹਾਰਤ ਹਾਸਲ ਹੈ। ਏ.ਆਈ.ਸੀ.ਸੀ. ਨੇ ਸੈਸ਼ਨ ਦੇ ਲਈ ਹੁੱਡਾ ਅਤੇ ਸੁਰਜੇਵਾਲ ਨੂੰ ਡਰਾਫਟਿੰਗ ਕਮੇਟੀ ਵਿਚ ਵੀ ਸ਼ਾਮਿਲ ਕੀਤਾ ਹੈ ਜਿਸ ਦੇ ਚੇਅਰਮੈਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹਨ। ਸਾਂਸਦ ਕੁਮਾਰੀ ਸ਼ੈਲਜਾ ਨੂੰ ਰਾਜਨੀਤਕ ਸਬ ਗਰੁੱਪ ਦਾ ਸੰਯੋਜਕ ਬਣਾਇਆ ਗਿਆ ਹੈ। ਇਸ ਦੌਰਾਨ ਕਾਂਗਰਸ ਵਿਧਾਇਕ ਕੁਲਦੀਪ ਬਿਸ਼ਨੋਈ ਨੂੰ ਖਾਸ ਤੌਰ ‘ਤੇ ਸੱਦਾ ਦਿੱਤੀ ਗਿਆ। ਕਮੇਟੀ ਦੇ ਚੇਅਰਮੈਨ ਮੋਤੀ ਲਾਲ ਵੋਰਾ ਹਨ। ਰਾਹੁਲ ਗਾਂਧੀ ਨਾਲ ਨਜ਼ਦੀਕੀਆਂ ਦੇ ਕਾਰਨ ਹੀ ਕੁਲਦੀਪ ਨੂੰ ਇਸ ਕਮੇਟੀ ‘ਚ ਐਂਟਰੀ ਮਿਲੀ ਹੈ।