ਰਾਮ ਰਹੀਮ ਦੇ ਕਾਫਲੇ ‘ਚ ਚੱਲ ਰਹੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ‘ਚ ਮਿਲਿਆ 1200 ਲੀਟਰ ਜਲਨਸ਼ੀਲ ਪਦਾਰਥ

ਪੰਚਕੂਲਾ—ਬਲਾਤਕਾਰ ਕੇਸ ‘ਚ ਦੋਸ਼ੀ ਕਰਾਰ ਗੁਰਮੀਤ ਰਾਮ ਰਹੀਮ ਦੇ ਕਾਫਲੇ ‘ਚ ਚਲ ਰਹੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ‘ਚ 1200 ਲੀਟਰ ਜਲਨਸ਼ੀਲ ਪਦਾਰਥ ਮਿਲਿਆ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਚਕੂਲਾ ਨੂੰ ਸਾੜਨ ਦੀ ਪੂਰੀ ਤਿਆਰੀ ਸੀ, ਪਰ ਪੁਲਸ ਨੇ ਜਲਨਸ਼ੀਲ ਪਦਾਰਥ ਨੂੰ ਕਬਜ਼ੇ ‘ਚ ਲੈ ਕੇ ਵੱਡਾ ਹਾਦਸਾ ਹੋਣ ਤੋਂ ਰੋਕ ਲਿਆ ਹੈ। ਇਹ ਗੱਡੀ ਮਨਸਾ ਦੇਵੀ ਥਾਣਾ ਕੰਪਲੈਕਸ ‘ਚ ਮਿਲੀ ਹੈ।
ਜ਼ਿਕਰਯੋਗ ਹੈ ਕਿ ਪੁਲਸ ਵੱਲੋਂ ਚਲਾਏ ਗਏ ਮੁਹਿੰਮ ‘ਚ ਵੱਖ-ਵੱਖ ਜ਼ਿਲਿਆਂ ਤੋਂ ਇਸ ਤਰ੍ਹਾਂ ਦੀ ਇਤਰਾਜ਼ਯੋਗ ਚੀਜ਼ਾਂ ਮਿਲੀਆਂ ਹਨ। ਬੀਤੇ ਦਿਨ ਭੀਵਾਨੀ ਰੇਲਵੇ ਜੰਕਸ਼ਨ ਕੈਰੋਸੀਨ ਬੰਬ ਮਿਲਣ ਨਾਲ ਹੜਕੰਪ ਮਚ ਗਿਆ ਸੀ, ਜਿੱਥੇ 5 ਕੱਚ ਦੀਆਂ ਬੋਤਲਾਂ ਜਿਨ੍ਹਾਂ ‘ਚ ਮਿੱਟੀ ਦਾ ਤੇਲ ਸੀ। ਅੰਬਾਲਾ ਤੋਂ ਵੀ ਪੈਰਰੋਲ ਦੀਆਂ 6 ਬੋਤਲਾਂ ਅਤੇ ਭਾਰੀ ਮਾਤਰਾ ‘ਚ ਲਾਠੀਆਂ ਮਿਲੀਆਂ ਸੀ।