ਰਾਮਦੇਵ ਦਾ ਦੇਸੀ ਘਿਓ ਵਿਵਾਦਾਂ ‘ਚ ਘਿਰਿਆ

04ਨਵੀਂ ਦਿੱਲੀ  : ਬਾਬਾ ਰਾਮਦੇਵ ਦਾ ਦੇਸੀ ਘਿਓ ਵਿਵਾਦਾਂ ਵਿਚ ਘਿਰ ਗਿਆ ਹੈ। ਉੱਤਰਾਖੰਡ ਦੀ ਕਾਂਗਰਸ ਸਰਕਾਰ ਨੇ ਪਤੰਜਲੀ ਦੇਸੀ ਘਿਓ ਦੇ ਸੈਂਪਲ ਜਾਂਚ ਲਈ ਲੈਬ ਵਿਚ ਭਿਜਵਾਏ ਹਨ। ਪਤੰਜਲੀ ਦੇ ਦੇਸੀ ਘਿਓ ਵਿਚ ਉੱਲ੍ਹੀ ਮਿਲਣ ਦੀ ਸ਼ਿਕਾਇਤ ਤੋਂ ਬਾਅਦ ਉੱਤਰਾਖੰਡ ਦੇ ਸਿਹਤ ਵਿਭਾਗ ਦੀ ਟੀਮ ਨੇ ਪਤੰਜਲੀ ਆਯੂਰਵੇਦ ਲਿਮਟਿਡ ਤੋਂ ਸੈਂਪਲ ਲਏ ਹਨ।
ਇਨ੍ਹਾਂ ਸੈਂਪਲਾਂ ਨੂੰ ਰੁਦਰਪੁਰ ਲੈਬ ਵਿਚ ਜਾਂਚ ਲਈ ਭੇਜਿਆ ਗਿਆ ਹੈ। ਜਾਂਚ ਦੀ ਰਿਪੋਰਟ ਆਉਣ ਵਿਚ 14 ਦਿਨ ਲੱਗਣਗੇ। 15 ਦਿਨਾਂ ਵਿਚ ਰਾਮਦੇਵ ਦੇ ਦੂਸਰੇ ਪ੍ਰੋਡਕਟ ਦੀ ਇਸ ਤਰ੍ਹਾਂ ਜਾਂਚ ਹੋਈ ਹੈ। ਇਸ ਤੋਂ ਪਹਿਲਾਂ 11 ਦਸੰਬਰ ਨੂੰ ਵੀ ਆਟਾ ਨੂਡਲਜ਼ ਦੇ ਸੈਂਪਲਾਂ ਦੀ ਜਾਂਚ ਕਰਾਈ ਗਈ ਸੀ। ਇਨ੍ਹਾਂ ਆਟਾ ਨੂਡਲਜ਼ ਨੂੰ ਬਿਨਾ ਮਨਜ਼ੂਰੀ ਦੇ ਬਾਜ਼ਾਰ ਵਿਚ ਉਤਾਰ ਦਿੱਤਾ ਗਿਆ ਸੀ। ਭਾਵੇਂ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੈ ਤੇ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਵਿਚ ਰਾਮਦੇਵ ਵੀ ਸਰਗਰਮ ਰਹੇ ਸਨ, ਇਸ ਸਭ ਦੇ ਬਾਵਜੂਦ ਰਾਮਦੇਵ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ।