ਰਾਧਿਕਾ ਮਦਾਨ ਦੀ ਬੌਲੀਵੁਡ ‘ਚ ਦਮਦਾਰ ਐਂਟਰੀ

ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ਪਟਾਖਾ ਨਾਲ ਅਦਾਕਾਰਾ ਰਾਧਿਕਾ ਮਦਾਨ ਨੇ ਬੌਲੀਵੁਡ ‘ਚ ਡੈਬਿਊ ਕੀਤਾ ਹੈ। ਰਾਧਿਕਾ ਨੂੰ ਆਪਣੀ ਪਹਿਲੀ ਫ਼ਿਲਮ ‘ਚ ਹੀ ਚੰਗੀ ਅਦਾਕਾਰੀ ਲਈ ਸਾਰਿਆਂ ਦੀ ਪ੍ਰਸ਼ੰਸਾ ਹਾਸਿਲ ਹੋ ਰਹੀ ਹੈ। ਦਰਸ਼ਕ ਤਾਂ ਇੱਕ ਪਾਸੇ, ਆਲੋਚਕਾਂ ਨੇ ਵੀ ਉਸ ਦੀ ਅਦਾਕਾਰੀ ਦੀ ਤਾਰੀਫ਼ ਕੀਤੀ ਹੈ। ਆਤਮ-ਵਿਸ਼ਵਾਸ਼, ਲਗਨ ਅਤੇ ਹੁਨਰ ਨਾਲ ਇਸ ਅਦਾਕਾਰਾ ਨੇ ਦੋ ਭੈਣਾਂ ਦੀ ਕਹਾਣੀ ‘ਤੇ ਆਧਾਰਿਤ ਫ਼ਿਲਮ ਪਟਾਖਾ ਦੀ ਸਫ਼ਲਤਾ ਦਾ ਸਿਹਰਾ ਆਪਣੇ ਸਿਰ ਬੰਨ੍ਹ ਲਿਆ ਹੈ। ਰਾਧਿਕਾ ਦੀ ਦਮਦਾਰ ਅਦਾਕਾਰੀ ਨੂੰ ਦੇਖਦੇ ਹੋਏ ਫ਼ਿਲਮ ਇੰਡਸਟਰੀ ‘ਚ ਹਲਚਲ ਮਚ ਗਈ ਹੈ।