ਨਵੀਂ ਦਿੱਲੀ- ਚੋਣ ਕਮਿਸ਼ਨ ਨੇ ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਅਤੇ ਕਾਂਗਰਸ ਨੇਤਾਵਾਂ ਮਲਿਕਾਰਜੁਨ ਖੜਗੇ ਅਤੇ ਦਿਗਵਿਜੇ ਸਿੰਘ ਸਮੇਤ ਰਾਜ ਸਭਾ ਦੇ ਮੌਜੂਦਾ ਸੰਸਦ ਮੈਂਬਰਾਂ ਦਾ ਕਾਰਜਕਾਲ ਆਉਣ ਵਾਲੇ 2 ਮਹੀਨਿਆਂ ‘ਚ ਖ਼ਤਮ ਹੋਣ ਦੇ ਮੱਦੇਨਜ਼ਰ ਉੱਚ ਸਦਨ ਦੀਆਂ 24 ਸੀਟਾਂ ਲਈ 18 ਜੂਨ ਨੂੰ ਚੋਣਾਂ ਕਰਵਾਉਣ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ। ਚੋਣ ਕਮਿਸ਼ਨ ਨੇ ਇਕ ਬਿਆਨ ‘ਚ ਕਿਹਾ ਕਿ ਰਾਜ ਸਭਾ ਸੀਟਾਂ ਲਈ ਚੋਣਾਂ 10 ਸੂਬਿਆਂ ‘ਚ ਹੋਣਗੀਆਂ, ਜਿੱਥੇ ਮੌਜੂਦਾ ਮੈਂਬਰਾਂ ਦੀ ਮਿਆਦ 21 ਜੂਨ ਤੋਂ 19 ਜੁਲਾਈ ਦੇ ਵਿਚਕਾਰ ਵੱਖ-ਵੱਖ ਤਰੀਕਾਂ ਨੂੰ ਖਤਮ ਹੋ ਰਹੀ ਹੈ।
ਰਾਜ ਸਭਾ ਚੋਣਾਂ ਆਂਧਰਾ ਪ੍ਰਦੇਸ਼, ਗੁਜਰਾਤ ਅਤੇ ਕਰਨਾਟਕ ‘ਚ ਚਾਰ-ਚਾਰ ਸੀਟਾਂ, ਮੱਧ ਪ੍ਰਦੇਸ਼ ਅਤੇ ਰਾਜਸਥਾਨ ‘ਚ ਤਿੰਨ-ਤਿੰਨ ਸੀਟਾਂ, ਝਾਰਖੰਡ ‘ਚ 2 ਸੀਟਾਂ ਅਤੇ ਮਣੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ ਮਿਜ਼ੋਰਮ ‘ਚ ਇਕ-ਇਕ ਸੀਟ ਲਈ ਹੋਣਗੀਆਂ। ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ 8 ਜੂਨ ਹੈ। ਰਾਜ ਸਭਾ ਤੋਂ ਸੇਵਾਮੁਕਤ ਹੋਣ ਵਾਲੇ ਮੈਂਬਰਾਂ ‘ਚ ਦੇਵਗੌੜਾ, ਕਾਂਗਰਸ ਪ੍ਰਧਾਨ ਖੜਗੇ (ਦੋਵੇਂ ਕਰਨਾਟਕ ਤੋਂ), ਕੇਂਦਰੀ ਮੰਤਰੀ ਰਵਨੀਤ ਸਿੰਘ (ਰਾਜਸਥਾਨ) ਅਤੇ ਜਾਰਜ ਕੁਰੀਅਨ, ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਅਤੇ ਕਾਂਗਰਸ ਨੇਤਾ ਸ਼ਕਤੀਸਿੰਘ ਗੋਹਿਲ ਸ਼ਾਮਲ ਹਨ। ਚੋਣ ਕਮਿਸ਼ਨ ਨੇ ਮਹਾਰਾਸ਼ਟਰ ਅਤੇ ਤਾਮਿਲਨਾਡੂ ਤੋਂ ਇਕ-ਇਕ ਰਾਜ ਸਭਾ ਸੀਟ ਲਈ ਜ਼ਿਮਨੀ ਚੋਣਾਂ ਦਾ ਐਲਾਨ ਵੀ ਕੀਤਾ। ਮਹਾਰਾਸ਼ਟਰ ਦੀ ਉਪ ਮੁੱਖ ਮੰਤਰੀ ਸੁਨੇਤਰਾ ਪਵਾਰ ਦੇ ਅਸਤੀਫ਼ੇ ਤੋਂ ਬਾਅਦ ਰਾਜ ਸਭਾ ਸੀਟ ਖਾਲੀ ਹੋ ਗਈ ਸੀ, ਜੋ ਹੁਣ ਰਾਜ ਵਿਧਾਨ ਸਭਾ ਲਈ ਚੁਣੀ ਗਈ ਹੈ।
ਤੱਕ ਭਰੇ ਜਾਣਗੇ ਅਤੇ ਉਨ੍ਹਾਂ ਦੀ ਜਾਂਚ 9 ਜੂਨ ਨੂੰ ਕੀਤੀ ਜਾਵੇਗੀ। ਨਾਂ ਵਾਪਸੀ ਦੀ ਤਰੀਕ 11 ਜੂਨ ਰੱਖੀ ਗਈ ਹੈ। ਵੋਟਿੰਗ 18 ਜੂਨ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਅਤੇ ਉਸੇ ਦਿਨ ਸ਼ਾਮ 5 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਵੋਟਿੰਗ ਦੀ ਪ੍ਰਕਿਰਿਆ 20 ਜੂਨ ਤੱਕ ਸੰਪੰਨ ਹੋ ਜਾਵੇਗੀ।















