ਰਾਜਸਥਾਨ ’ਚ ਮਾਇਆਪੁਰੀ ਅਖਾੜੇ ਦੇ ਮਹੰਤ ਦਾ ਕਤਲ

ਕੋਟਾ- ਰਾਜਸਥਾਨ ’ਚ ਮਾਇਆਪੁਰੀ ਅਖਾੜੇ ਦੇ ਮਹੰਤ ਦਾ ਕਤਲ ਕਰ ਦਿੱਤਾ ਗਿਆ ਹੈ। ਮਿਲੀਆਂ ਖਬਰਾਂ ਅਨੁਸਾਰ ਕੋਟਾ ਦੇ ਬੋਰਖੇੜਾ ਥਾਣਾ ਖੇਤਰ ’ਚ ਅਣਪਛਾਤੇ ਹਮਲਾਵਰਾਂ ਨੇ ਉਕਤ ਅਖਾੜੇ ਦੇ ਮਹੰਤ ਦੇਵਾਨੰਦ ਮਹਾਰਾਜ (35) ਨੂੰ ਸੁੱਤੇ ਸਮੇ ਵਾਰ-ਵਾਰ ਚਾਕੂ ਮਾਰਿਆ। ਘਟਨਾ ਸ਼ੁੱਕਰਵਾਰ ਰਾਤ 12:00 ਵਜੇ ਦੇ ਕਰੀਬ ਵਾਪਰੀ।
ਪਿੰਡ ਵਾਸੀਆਂ ਨੇ ਸ਼ਨੀਵਾਰ ਸਵੇਰੇ ਮਹੰਤ ਨੂੰ ਖੂਨ ਨਾਲ ਲੱਥਪੱਥ ਪਾਇਆ। ਉਸ ਨੂੰ ਗੰਭੀਰ ਹਾਲਤ ’ਚ ਕੋਟਾ ਦੇ ਮਹਾਰਾਓ ਭੀਮ ਸਿੰਘ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਨੇ 6-7 ਸ਼ੱਕੀਆਂ ਨੂੰ ਹਿਰਾਸਤ ’ਚ ਲੈ ਲਿਆ ਹੈ।