ਆਰ.ਮਾਧਵਨ ਦੀ ਫ਼ਿਲਮ ਰਾਕੇਟਰੀ: ਦਾ ਨਾਂਬੀ ਇਫ਼ੈਕਟ ਹੌਲੀ-ਹੌਲੀ ਬੌਕਸ ਆਫ਼ਿਸ ‘ਤੇ ਕਮਾਲ ਦਿਖਾ ਰਹੀ ਹੈ। 1 ਜੁਲਾਈ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੇ ਆਪਣੇ ਪਹਿਲੇ ਵੀਕੈਂਡ ‘ਤੇ ਚੰਗੀ ਕਮਾਈ ਕੀਤੀ। ਇਸ ਦੇ ਨਾਲ ਫ਼ਿਲਮ ਨੂੰ ਦਰਸ਼ਕਾਂ ਅਤੇ ਕ੍ਰਿਟਿਕਸ ਸਮੇਤ ਕਈ ਸਿਤਾਰੇ ਜਿਵੇਂ ਸੁਪਰਸਟਾਰ ਰਜਨੀਕਾਂਤ ਤੋਂ ਵੀ ਵਧੀਆ ਰੀਵਿਊ ਮਿਲੇ ਹਨ। ਅਜਿਹੇ ‘ਚ ਫ਼ਿਲਮ ਨੂੰ ਚੰਗੀ ਮਾਊਥ ਪਬਲੀਸਿਟੀ ਮਿਲ ਰਹੀ ਹੈ ਜਿਸ ਦੇ ਚਲਦਿਆਂ ਇਸ ਦੇ ਦਰਸ਼ਕਾਂ ‘ਚ ਵਾਧਾ ਹੋ ਰਿਹਾ ਹੈ।
ਪੌਜ਼ੇਟਿਵ ਵਰਡ ਔਫ਼ ਮਾਊਥ ਦੇ ਚਲਦਿਆਂ ਹੁਣ IMDB ‘ਤੇ ਰਾਕੇਟਰੀ ਦੀ ਰੇਟਿੰਗ ਵੀ ਜ਼ਬਰਦਸਤ ਹੋ ਗਈ ਹੈ। ਇਸ ਫ਼ਿਲਮ ਦੀ IMDB ‘ਤੇ ਰੇਟਿੰਗ 9.3 ਹੈ ਜੋ ਆਪਣੇ-ਆਪ ‘ਚ ਕਮਾਲ ਦੀ ਗੱਲ ਹੈ। ਆਰ.ਮਾਧਵਨ ਨੇ ਖ਼ੁਦ ਇਸ ਖ਼ਬਰ ਨੂੰ ਟਵਿਟਰ ‘ਤੇ ਸਾਂਝਾ ਕੀਤਾ। ਟਵੀਟ ਸਾਂਝਾ ਕਰਦਿਆਂ ਮਾਧਵਨ ਨੇ ਆਪਣਾ ਉਤਸ਼ਾਹ ਵੀ ਜਤਾਇਆ।
ਫ਼ਿਲਮ ਰਾਕੇਟਰੀ: ਦਾ ਨਾਂਬੀ ਇਫ਼ੈਕਟ ‘ਚ ਆਰ.ਮਾਧਵਨ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ‘ਚ ਇਸਰੋ ਦੇ ਸਾਬਕਾ ਸਾਇੰਸਦਾਨ ਨਾਂਬੀ ਨਾਰਾਇਣ ਦੀ ਜ਼ਿੰਦਗੀ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ। ਨਾਂਬੀ ਇਸਰੋ ਦੇ ਜੀਨੀਅਸ ਹੋਇਆ ਕਰਦੇ ਸਨ ਜਿਨ੍ਹਾਂ ਨੇ ਆਪਣੇ ਕਰੀਅਰ ‘ਚ ਕਈ ਵੱਡੇ ਕੰਮ ਕੀਤੇ।
ਉਸ ਤੋਂ ਬਾਅਦ ਉਨ੍ਹਾਂ ‘ਤੇ ਭਾਰਤ ਦੇ ਰਾਕੇਟਰੀ ਪਲੈਨ ਨੂੰ ਪਾਕਿਸਤਾਨ ਨੂੰ ਵੇਚਣ ਦਾ ਦੋਸ਼ ਲੱਗ ਗਿਆ। ਇਸ ਸਪਾਈ ਸਕੈਂਡਲ ਦੀ ਵਜ੍ਹਾ ਤੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਨਾਲ ਥਰਡ ਡਿਗਰੀ ਟਾਰਚਰ ਕੀਤਾ ਗਿਆ ਸੀ। ਇਸ ਕੇਸ ਨੂੰ 14 ਸਾਲਾਂ ਤਕ ਲੜਨ ਤੋਂ ਬਾਅਦ ਨਾਂਬੀ ਨਾਰਾਇਣ ਨੇ ਕੋਰਟ ‘ਚ ਖ਼ੁਦ ਨੂੰ ਬੇਗੁਨਾਹ ਸਾਬਿਤ ਕੀਤਾ।












