ਰਜਨੀਕਾਂਤ ਤੋਂ ਵੱਡਾ ਕੋਈ ਦੂਜਾ ਸਟਾਰ ਨਹੀਂ: ਰਾਧਿਕਾ ਆਪਟੇ

flimy-duniya1ਅਭਿਨੇਤਰੀ ਰਾਧਿਕਾ ਆਪਟੇ ਦਾ ਮੰਨਣਾ ਹੈ ਕਿ ਫ਼ਿਲਮ ਜਗਤ ‘ਚ ਰਜਨੀਕਾਂਤ ਤੋਂ ਵੱਡਾ ਕੋਈ ਦੂਜਾ ਸਟਾਰ ਨਹੀਂ ਹੈ। ਰਾਧਿਕਾ ਦਾ ਕਹਿਣਾ ਹੈ ਕਿ ਰਜਨੀਕਾਂਤ ਨੇ ਉਸ ਨਾਲ ‘ਕਬਾਲੀ’ ਦੀ ਸ਼ੂਟਿੰਗ ਦੌਰਾਨ ਅੰਗਰੇਜ਼ੀ ਤੇ ਮਰਾਠੀ ‘ਚ ਗੱਲਬਾਤ ਕੀਤੀ, ਜਿਸ ਨਾਲ ਮਰਾਠੀ ਨਾ ਜਾਣਨ ਕਾਰਨ ਉਸ ਨੂੰ ਕੋਈ ਮੁਸ਼ਕਿਲ ਨਹੀਂ ਹੋਈ। ਰਾਧਿਕਾ ਨੇ ਇਥੇ ਸਿਹਤ ਸਬੰਧੀ ਇੱਕ ਮੋਬਾਈਲ ਐਪ ਅਮੇਗੋ ਲਾਂਚ ਕਰਨ ਦੌਰਾਨ ਕਿਹਾ, ‘ਰਜਨੀਕਾਂਤ ਤੋਂ ਵੱਡਾ ਕੋਈ ਦੂਜਾ ਅਭਿਨੇਤਾ ਨਹੀਂ ਹੈ ਕਿਉਂਕਿ ਉਹ ਬਹੁਤ ਹੀ ਸਹਿਜ ਤੇ ਸਰਲ ਹਨ। ਉਨ੍ਹਾਂ ਦੀ ਖਾਸ ਗੱਲ ਇਹ ਹੈ ਕਿ ਉਹ ਕਾਫ਼ੀ ਮਿਹਨਤੀ ਤੇ ਈਮਾਨਦਾਰ ਵਿਅਕਤੀ ਹਨ। ਰਜਨੀ ਸਰ ਨਾਲ ਕੰਮ ਕਰਨ ਦੌਰਾਨ ਉਨ੍ਹਾਂ ਦੀ ਮਿਹਨਤ ਦੇਖਣ ਦਾ ਤਜਰਬਾ ਕਾਫ਼ੀ ਚੰਗਾ ਰਿਹਾ।’
ਜਦੋਂ ਰਾਧਿਕਾ ਕੋਲੋਂ ਪੁੱਛਿਆ ਗਿਆ ਕਿ ਕੀ ਉਹ ਰਜਨੀਕਾਂਤ ਨਾਲ ਮਰਾਠੀ ‘ਚ ਗੱਲਬਾਤ ਕਰਦੀ ਸੀ। ਰਾਧਿਕਾ ਨੂੰ ਤਾਮਿਲ ਨਹੀਂ ਆਉਂਦੀ ਹੈ ਤਾਂ ਇਸ ਸਵਾਲ ‘ਤੇ ਰਾਧਿਕਾ ਦਾ ਕਹਿਣਾ ਸੀ ਕਿ ਉਸ ਨੇ ਰਜਨੀਕਾਂਤ ਨੂੰ ਸ਼ੂਟਿੰਗ ਦੌਰਾਨ ਆਪਣੀ ਪਛਾਣ ਮਰਾਠੀ ‘ਚ ਦਿੱਤੀ ਸੀ ਤੇ ਉਹ ਉਨ੍ਹਾਂ ਨਾਲ ਅੰਗਰੇਜ਼ੀ ‘ਚ ਗੱਲਬਾਤ ਕਰਦੀ ਸੀ। ਰਾਧਿਕਾ ਨੇ ਕਿਹਾ, ‘ਅਸੀਂ ਅੰਗਰੇਜ਼ੀ ‘ਚ ਗੱਲਬਾਤ ਕਰਦੇ ਸੀ, ਜਦੋਂ ਮੈਂ ਰਜਨੀਕਾਂਤ ਕੋਲੋਂ ਪੁੱਛਿਆ ਕਿ ਉਹ ਮਰਾਠੀ ਜਾਣਦੇ ਹਨ ਜਾਂ ਨਹੀਂ ਤਾਂ ਉਨ੍ਹਾਂ ਨੇ ਮੇਰੇ ਨਾਲ ਮਰਾਠੀ ‘ਚ ਗੱਲਬਾਤ ਕੀਤੀ, ਮੈਨੂੰ ਉਨ੍ਹਾਂ ਨਾਲ ਮਰਾਠੀ ‘ਚ ਗੱਲਬਾਤ ਕਰ ਕੇ ਕਾਫ਼ੀ ਖੁਸ਼ੀ ਹੋਈ।’