ਹਿੰਦੀ ਫ਼ਿਲਮ ਯਾਰੀਆਂ ਰਾਹੀਂ 2014 ‘ਚ ਫ਼ਿਲਮੀ ਕਰੀਅਰ ਸ਼ੁਰੂ ਕਰਨ ਵਾਲੀ ਅਦਾਕਾਰਾ ਰਕੁਲਪ੍ਰੀਤ ਸਿੰਘ ਨੇ ਬੌਲੀਵੁਡ ‘ਚ ਆਪਣੇ ਦਸ ਸਾਲਾਂ ਦੇ ਸਫ਼ਰ ਬਾਰੇ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਉਹ ਅੱਜ ਜਿਸ ਮੁਕਾਮ ‘ਤੇ ਹੈ, ਉੱਥੇ ਪਹੁੰਚਣ ਲਈ ਉਸ ਨੂੰ ਸਖ਼ਤ ਮਿਹਨਤ ਅਤੇ ਦ੍ਰਿੜ ਨਿਸ਼ਚੇ ਦੀ ਲੋੜ ਪਈ। ਉਸ ਨੇ ਕੰਨੜ ਫ਼ਿਲਮ ਗਿੱਲੀ ਰਾਹੀਂ 2009 ‘ਚ ਅਦਾਕਾਰੀ ਦੀ ਸ਼ੁਰੂਆਤ ਕਰਨ ਮਗਰੋਂ ਕੇਰਾਤਮ, ਯੁਵਾਨ, ਪੁਥਾਗਮ, ਆਦਿ ਫ਼ਿਲਮਾਂ ‘ਚ ਕੰਮ ਕੀਤਾ ਅਤੇ ਫ਼ਿਰ ਹਿਮਾਂਸ਼ ਕੋਹਲੀ ਨਾਲ ਹਿੰਦੀ ਫ਼ਿਲਮ ਯਾਰੀਆਂ ਰਾਹੀਂ ਬੌਲੀਵੁਡ ‘ਚ ਸ਼ੁਰੂਆਤ ਕੀਤੀ। ਿ
ਦਵਿਆ ਖੋਸਲਾ ਕੁਮਾਰ ਵਲੋਂ ਨਿਰਦੇਸ਼ਤ ਫ਼ਿਲਮ ਯਾਰੀਆਂ ‘ਚ ਉਸ ਨੇ ਸਲੋਨੀ ਦੀ ਭੂਮਿਕਾ ਨਿਭਾਈ ਸੀ। ਫ਼ਿਲਮ ਦੇ ਰਿਲੀਜ਼ ਨੂੰ ਦਸ ਸਾਲ ਪੂਰੇ ਹੋਣ ‘ਤੇ ਰਕੁਲਪ੍ਰੀਤ ਨੇ ਆਪਣੇ ਇੰਸਟਾਗ੍ਰਾਮ ਐਕਾਊਂਟ ‘ਤੇ ਯਾਰੀਆਂ ਫ਼ਿਲਮ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ। ਤਸਵੀਰਾਂ ਦੇ ਨਾਲ ਉਸ ਨੇ ਲਿਖਿਆ, ”ਦਸ ਸਾਲ ਪਹਿਲਾਂ ਜਦੋਂ ਮੈਂ ਬੌਲੀਵੁਡ ‘ਚ ਪਹਿਲਾ ਕਦਮ ਰੱਖਿਆ ਸੀ, ਅਤੇ ਓਦੋਂ ਮੈਂ ਇੱਕ ਅਜਿਹੀ ਮੁਟਿਆਰ ਸਾਂ ਜਿਸ ਦੇ ਵੱਡੇ-ਵੱਡੇ ਸੁਪਨੇ ਸਨ। ਅੱਜ ਮੈਂ ਜਿੱਥੇ ਹਾਂ ਉੱਥੇ ਪਹੁੰਚਣ ਲਈ ਮੈਨੂੰ ਇੱਕ ਦਹਾਕੇ ਦੀ ਸਖ਼ਤ ਮਿਹਨਤ ਅਤੇ ਦ੍ਰਿੜਤਾ ਦੀ ਲੋੜ ਪਈ।” ਅਦਾਕਾਰਾ ਨੇ ਕਿਹਾ, ”ਹਾਲੇ ਵੀ ਹਾਸਿਲ ਕਰਨ ਲਈ ਬਹੁਤ ਕੁੱਝ ਹੈ। ਹੁਣ ਤਕ ਕੀਤੇ ਆਪਣੇ ਕੰਮ ਤੋਂ ਮੈਂ ਖ਼ੁਸ਼ ਹਾਂ।”











