ਭੋਪਾਲ- ਕੋਵਿਡ-19 ਨਾਲ ਪ੍ਰਭਾਵਿਤ ਉਦਯੋਗਾਂ ਅਤੇ ਵਪਾਰ ਮੁੜ ਪੱਟੜੀ ‘ਤੇ ਲਿਆਉਣ ਦੇ ਮਕਸਦ ਨਾਲ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀਰਵਾਰ ਨੂੰ ਵੱਖ-ਵੱਖ ਕਦਮਾਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਪ੍ਰਦੇਸ਼ ‘ਚ ਸਾਰੇ ਕਾਰਖਾਨਿਆਂ ‘ਚ ਕੰਮ ਕਰਨ ਦੀ ਸ਼ਿਫਟ 8 ਘੰਟੇ ਤੋਂ ਵਧਾ ਕੇ 12 ਘੰਟੇ ਹੋਵੇਗੀ। ਉਨਾਂ ਨੇ ਪ੍ਰਦੇਸ਼ ‘ਚ ਉਦਯੋਗਿਕ ਗਤੀਵਿਧੀਆਂ ਨੂੰ ਵਧਾ ਕੇ ਰੋਜ਼ਗਾਰ ਦੇ ਮੌਕਿਆਂ ‘ਚ ਵਾਧਾ, ਨਵੇਂ ਨਿਵੇਸ਼ ਨੂੰ ਉਤਸ਼ਾਹਤ ਕਰਨ ਅਤੇ ਮਜ਼ਦੂਰਾਂ ਦੇ ਹਿੱਤਾਂ ਦੀ ਰੱਖਿਆ ਦੇ ਮਕਸਦ ਨਾਲ ਕਿਰਤ ਸੁਧਾਰਾਂ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਉਨਾਂ ਨੇ ਕਿਹਾ ਕਿ ਕਾਰਖਾਨਿਆਂ, ਦੁਕਾਨਾਂ, ਠੇਕੇਦਾਰਾਂ ਅਤੇ ਵੱਡੀਆਂ ਨਿਰਮਾਤਾਵਾਂ ਨੂੰ ਖੋਲਣ ਲਈ ਰਜਿਸਟਰੇਸ਼ਨ ਅਤੇ ਲਾਇਸੈਂਸ ਦਾ ਕੰਮ 30 ਦਿਨਾਂ ਦੇ ਸਥਾਨ ‘ਤੇ ਇਕ ਦਿਨ ‘ਚ ਹੋਵੇਗਾ।
ਚੌਹਾਨ ਨੇ ਫੇਸਬੁੱਕ ਲਾਈਵ ਦੇ ਮਾਧਿਅਮ ਨਾਲ ਕਿਰਤ ਕਾਨੂੰਨਾਂ ‘ਚ ਕੀਤੀਆਂ ਗਈਆਂ ਤਬਦੀਲੀਆਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ,”ਕਾਰਖਾਨਿਆਂ ‘ਚ ਕੰਮ ਕਰਨ ਦੀ ਸ਼ਿਫਟ 8 ਘੰਟੇ ਤੋਂ ਵਧਾ ਕੇ 12 ਘੰਟੇ ਦੀ ਹੋਵੇਗੀ। ਹਫ਼ਤੇ ‘ਚ 72 ਘੰਟੇ ਦੇ ਓਵਰਟਾਈਮ ਨੂੰ ਮਨਜ਼ੂਰੀ ਦਿੱਤੀ ਗਈ ਹੈ।” ਉਨਾਂ ਨੇ ਕਿਹਾ,”ਇਸ ਸੰਬੰਧ ‘ਚ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ।” ਚੌਹਾਨ ਨੇ ਕਿਹਾ,”ਰਜਿਸਟਰੇਸ਼ਨ ਅਤੇ ਲਾਇਸੈਂਸ ਦਾ ਕੰਮ 30 ਦਿਨ ਦੇ ਸਥਾਨ ‘ਤੇ ਇਕ ਦਿਨ ‘ਚ ਹੋਵੇਗਾ। ਇਸ ਨਾਲ ਕਾਰਖਾਨਿਆਂ ਦੁਕਾਨਾਂ, ਠੇਕੇਦਾਰਾਂ, ਬੀੜੀ ਨਿਰਮਾਤਾ, ਮੋਟਰ ਟਰਾਂਸਪੋਰਟ ਕਰਮਚਾਰੀ, ਮੱਧ ਪ੍ਰਦੇਸ਼ ਭਵਨ ਅਤੇ ਹੋਰ ਨਿਰਮਾਣ ਮਜ਼ਦੂਰ ਐਕਟ ਦੀ ਰਜਿਸਟਰੇਸ਼ਨ ਤੇ ਲਾਇਸੈਂਸ ਇਕ ਦਿਨ ‘ਚ ਮਿਲੇਗਾ।” ਉਨਾਂ ਨੇ ਕਿਹਾ,”ਜੇਕਰ ਕੋਈ ਅਧਿਕਾਰੀ ਰਜਿਸਟਰੇਸ਼ਨ ਜਾਂ ਲਾਇਸੈਂਸ ਦੇਣ ਦਾ ਕੰਮ ਇਕ ਦਿਨ ‘ਚ ਨਹੀਂ ਕਰੇਗਾ ਤਾਂ ਉਸ ਨੂੰ ਜ਼ੁਰਮਾਨਾ ਭਰਨਾ ਪਵੇਗਾ।”















