ਮੋਦੀ ਸਰਕਾਰ ਦੇ 78 ਵਿਚੋਂ 72 ਮੰਤਰੀ ਕਰੋੜਪਤੀ, ਜੇਤਲੀ ਅਤੇ ਹਰਸਿਮਰਤ ਸਭ ਤੋਂ ਅਮੀਰ

1ਨਵੀਂ ਦਿੱਲੀ— ਮੋਦੀ ਸਰਕਾਰ ਦੇ ਹਾਲੀਆ ਕੈਬਨਿਟ ਦੇ ਵਿਸਥਾਰ ਨਾਲ ਕੇਂਦਰੀ ਮੰਤਰੀ ਮੰਡਲ ਵਿਚ ਕੁੱਲ ਮੰਤਰੀਆਂ ਦੀ ਗਿਣਤੀ 78 ਹੋ ਗਈ ਹੈ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ. ਡੀ. ਆਰ.) ਦੀ ਖੋਜ ਅਨੁਸਾਰ ਇਨ੍ਹਾਂ ਵਿਚੋਂ 72 ਮੰਤਰੀ ਕਰੋੜਪਤੀ ਹਨ।
24 ‘ਤੇ ਦਰਜ ਹਨ ਅਪਰਾਧਿਕ ਮੁਕੱਦਮੇ
ਜਦਕਿ 24 ਨੇ ਆਪਣੇ ਚੋਣ ਐਲਾਨਨਾਮੇ ਵਿਚ ਖੁਦ ‘ਤੇ ਅਪਰਾਧਿਕ ਮਾਮਲੇ ਦਰਜ ਹੋਣ ‘ਤੇ ਗੱਲ ਮੰਨੀ ਹੈ। ਨਵੇਂ ਮੰਤਰੀਆਂ ਦੀ ਔਸਤ ਜਾਇਦਾਦ 8.73 ਕਰੋੜ ਹੈ। ਇਸਦੇ ਨਾਲ ਹੀ ਮੋਦੀ ਕੈਬਨਿਟ ਦੀ ਔਸਤ ਜਾਇਦਾਦ ਵੱਧ ਕੇ 12.94 ਕਰੋੜ ਰੁਪਏ ਹੋ ਗਈ ਹੈ।
ਨਵੇਂ ਮੰਤਰੀਆਂ ਵਿਚ ਮੱਧ ਪ੍ਰਦੇਸ਼ ਤੋਂ ਰਾਜ ਸਭਾ ਸੰਸਦ ਮੈਂਬਰ ਐੱਮ. ਜੇ. ਅਕਬਰ ਨੇ 44.90 ਕਰੋੜ ਦੀ ਜਾਇਦਾਦ ਐਲਾਨੀ ਹੈ। ਉਨ੍ਹਾਂ ਦੇ ਮਗਰੋਂ ਪੀ. ਪੀ. ਚੌਧਰੀ (35.35 ਕਰੋੜ) ਅਤੇ ਵਿਜੇ ਗੋਇਲ (29.97 ਕਰੋੜ ) ਦਾ ਨੰਬਰ ਆਉਂਦਾ ਹੈ। ਦੋਵੇਂ ਰਾਜਸਥਾਨ ਤੋਂ ਰਾਜ ਸਭਾ ਤੋਂ ਮੈਂਬਰ ਹਨ। ਏ. ਡੀ. ਆਰ. ਅਨੁਸਾਰ ਕੁਲ 78 ਮੰਤਰੀਆਂ ਵਿਚੋਂ 9 ਨੇ 30 ਕਰੋੜ ਤੋਂ ਜ਼ਿਆਦਾ ਜਾਇਦਾਦ ਹੋਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚੋਂ ਵਿੱਤ ਮੰਤਰੀ ਅਰੁਣ ਜੇਤਲੀ (113 ਕਰੋੜ), ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ (108 ਕਰੋੜ) ਅਤੇ ਊਰਜਾ ਮੰਤਰੀ ਪਿਯੂਸ਼ ਗੋਇਲ (95 ਕਰੋੜ) ਦੇ ਨਾਂ ਪ੍ਰਮੁੱਖ ਹਨ। ਨਵੇਂ ਮੰਤਰੀਆਂ ਵਿਚ ਮੱਧ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਅਤੇ ਹੁਣ ਵਾਤਾਵਰਣ ਮੰਤਰੀ ਅਨਿਲ ਮਾਧਵ ਦੀ ਜਾਇਦਾਦ ਸਭ ਤੋਂ ਘੱਟ (60.97 ਲੱਖ ਰੁਪਏ) ਹੈ। ਕੁਲ 6 ਮੰਤਰੀਆਂ ਨੇ ਆਪਣੀ ਜਾਇਦਾਦ ਇਕ ਕਰੋੜ ਤੋਂ ਘੱਟ ਦੱਸੀ।
ਨਵੇਂ ਕੈਬਨਿਟ ਮੰਤਰੀਆਂ ਵਿਚੋਂ 7 ‘ਤੇ ਅਪਰਾਧਿਕ ਮਾਮਲੇ ਦਰਜ ਹਨ। ਕੇਂਦਰੀ ਕੈਬਨਿਟ ਵਿਚੋਂ ਅਪਰਾਧਿਕ ਮਾਮਲੇ ਦਰਜ ਹਨ। ਉਮਰ ਦੇ ਹਿਸਾਬ ਨਾਲ ਦੇਖੋ ਤਾਂ 3 ਮੰਤਰੀ 31 ਤੋਂ 40 ਸਾਲ, 44 ਮੰਤਰੀ 41 ਤੋਂ 60 ਸਾਲ ਅਤੇ 31 ਮੰਤਰੀ 61 ਤੋਂ 80 ਸਾਲ ਦੇ ਉਮਰ ਦੇ ਹਨ।