ਰਾਮਪੁਰ: ਉੱਤਰ ਪ੍ਰਦੇਸ਼ ਦੇ ਨਗਰ ਵਿਕਾਸ ਮੰਤਰੀ ਆਜ਼ਮ ਖਾਨ ਨੇ ਸ਼ਨੀਵਾਰ ਨੂੰ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਯਹੂਦੀ ਕੌਮ ਇਸਲਾਮ ਨੂੰ ਬਦਨਾਮ ਕਰਨ ਤੇ ਪੂਰਾ ਜ਼ੋਰ ਲਾ ਰਹੀ ਹੈ। ਇਸ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਇਸ ਵਿੱਚ ਸਫਲ ਨਾ ਹੋ ਸਕਣ।
ਰਾਮੁਪਰ ਪਹੁੰਚੇ ਮੰਤਰੀ ਆਜ਼ਮ ਨੇ ਮਿਲਕ ਖੇਤਰ ਦੇ ਭੈਸੌੜੀ ਸ਼ਰੀਫ ਦੇ ਇੱਕ ਇੰਟਰ ਕਾਲਜ ਦੇ ਨੀਂਹ ਪੱਥਰ ਤੋਂ ਬਾਅਦ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਉਣ। ਕਿਉਂਕਿ ਪੜ੍ਹਾਈ ਹੀ ਚੰਗੇ ਤੇ ਮਾੜੇ ਵਿੱਚ ਫਰਕ ਦੱਸਦੀ ਹੈ।
ਉਨ੍ਹਾਂ ਕਿਹਾ ਕਿ ਪੜਾਈ ਨਾਲ ਅਕਲ ਆਉਂਦੀ ਹੈ। ਅਕਲ ਉਹ ਨਹੀਂ ਜੋ ਬੰਗਲਾਦੇਸ਼ ਵਿੱਚ ਦਿਖਾਇਆ ਗਿਆ ਹੈ। ਮਜ਼ਹਬ ਦੇ ਨਾਂ ਤੇ ਅੱਖਾਂ ਬੰਦ ਕਰ ਕਤਲੇਆਮ ਕਰਨ ਵਾਲਿਆਂ ਨੇ ਜੇਕਰ ਸਿੱਖਿਆ ਹਾਸਿਲ ਕੀਤੀ ਹੁੰਦੀ ਤੇ ਉਨ੍ਹਾਂ ਵਿੱਚ ਜੇਕਰ ਸੰਵੇਦਨਾ ਹੁੰਦੀ ਤਾਂ ਉਹ ਲੋਕ ਬੇਗੁਨਾਹਾਂ ਦੀ ਜਾਨ ਲੈਣ ਦੀ ਹਿੰਮਤ ਨਾ ਕਰਦੇ।ਆਜ਼ਮ ਖਾਨ ਨੇ ਕਿਹਾ, ਬੇਗੁਨਾਹਾਂ ਨੂੰ ਹਲਾਕ ਕਰਨਾ ਕਿਹੜਾ ਮਜ਼ਹਬ ਸਿਖਾਉਂਦਾ ਹੈ। ਇਸ ਲਈ ਬੱਚਿਆਂ ਨੂੰ ਉਹ ਸਿੱਖਿਆ ਦਿਓ, ਜੋ ਸਮਾਜ ਦੇ ਕੰਮ ਆ ਸਕੇ। ਜੋ ਮੁਹੱਬਤ ਦਾ ਪੈਗਾਮ ਵੰਡੇ।















