ਮੋਦੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੂੰ ਕਰਵਾਈ ਮੈਟਰੋ ਦੀ ਸੈਰ

ਨਵੀਂ ਦਿੱਲੀ— 4 ਦਿਨਾ ਦੌਰੇ ‘ਤੇ ਭਾਰਤ ਆਏ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੂੰ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਮੈਟਰੋ ਦੀ ਸੈਰ ਕਰਵਾਈ। ਜਾਣਕਾਰੀ ਅਨੁਸਾਰ ਟਰਨਬੁਲ ਆਪਣੇ ਭਾਰਤੀ ਹਮਅਹੁਦੇਦਾਰ ਮੋਦੀ ਨਾਲ ਦਿੱਲੀ ਦੇ ਮੰਡੀ ਹਾਊਸ ਮੈਟਰੋ ਸਟੇਸ਼ਨ ਪੁੱਜੇ ਹਨ। ਇਸ ਤੋਂ ਬਾਅਦ ਮੈਟਰੋ ‘ਚ ਬੈਠ ਕੇ ਮੈਲਕਮ ਟਰਨਬੁਲ ਨੇ ਮੋਦੀ ਨਾਲ ਸੈਲਫੀ ਵੀ ਲਈ। ਦੋਹਾਂ ਨੇਤਾਵਾਂ ਦੇ ਮੰਡੀ ਹਾਊਸ ਪੁੱਜਣ ‘ਤੇ ਲੋਕਾਂ ਨੇ ਮੋਦੀ-ਮੋਦੀ ਦੇ ਨਾਅਰੇ ਲਾਏ। ਸੁਰੱਖਿਆ ਦੇ ਲਿਹਾਜ ਨਾਲ ਮੈਟਰੋ ਸਟੇਸ਼ਨ ਨੂੰ ਖਾਲੀ ਕਰਵਾ ਲਿਆ ਗਿਆ ਸੀ।
ਇਸ ਤੋਂ ਪਹਿਲਾਂ ਚਾਰ ਦਿਨਾ ਭਾਰਤ ਦੌਰੇ ‘ਤੇ ਆਏ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਦਾ ਰਾਸ਼ਟਰਪਤੀ ਭਵਨ ‘ਤੇ ਰਸਮੀ ਸਵਾਗਤ ਕੀਤਾ ਗਿਆ। ਦੋ-ਪੱਖੀ ਵਾਰਦਾਤ ਦੌਰਾਨ ਭਾਰਤ ਅਤੇ ਆਸਟ੍ਰੇਲੀਆ ਨੇ 6 ਸਮਝੌਤਿਆਂ ‘ਤੇ ਦਸਤਖ਼ਤ ਕੀਤੇ। ਭਾਰਤ ਅਤੇ ਆਸਟ੍ਰੇਲੀਆ ਨੇ ਅੱਤਵਾਦ ਅਤੇ ਸੰਗਠਿਤ ਅਪਰਾਧ ਦੇ ਖਿਲਾਫ ਸਹਿਯੋਗ ਸਮੇਤ 6 ਐੱਮ.ਓ.ਯੂ. ‘ਤੇ ਦਸਤਖ਼ਤ ਕੀਤੇ।