ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਫੀਸ ਵਸੂਲੀ ਦੇ ਵਿਰੋਧ ਵਿਚ ਗਵਰਨਰ ਨੂੰ ਮਿਲੇ ਪੰਜਾਬ ਭਾਜਪਾ ਆਗੂ

ਚੰਡੀਗੜ- ਪੰਜਾਬ ਵਿਚ ਨਿਜੀ ਸਕੂਲਾਂ ਦੀ ਮਨਮਾਨੀ ਫੀਸ ਵਸੂਲੀ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਆਗੂ ਅੱਜ ਗਵਰਨਰ ਵੀ.ਪੀ. ਸਿੰਘ ਬਦਨੌਰ ਨੂੰ ਮਿਲੇ। ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ, ਇਕਬਾਲ ਸਿੰਘ ਲਾਲਪੁਰਾ ਅਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਅਤੇ ਵਿਜੇ ਪੁਰੀ ਨੇ ਗਵਰਨਰ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਸਾਰੇ ਨਿਜੀ ਸਕੂਲਾਂ ਵਿਚ ਪਿੱਛਲੇ ਸੈਸ਼ਨ ਦੇ ਮੁਤਾਬਿਕ ਫੀਸ ਵਸੂਲੀ ਦੇ ਨਿਰਦੇਸ਼  ਜਾਰੀ ਕਰਨ। ਪੰਜਾਬ ਭਰ ਵਿਚ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਾਨੀ ਫੀਸ ਵਸੂਲੀ ਦੇ ਖਿਲਾਫ ਬੱਚਿਆਂ ਦੇ ਮਾਪਿਆਂ ਵੱਲੋਂ ਰੋਸ਼ ਕੀਤਾ ਜਾ ਰਿਹਾ ਹੈ।
ਭਾਜਪਾ ਆਗੂਆਂ ਨੇ ਗਵਰਨਰ ਤੋਂ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਸੂਬਾ ਸਰਕਾਰ ਨੂੰ ਤੁਰੰਤ ਫੀਸ ਨਿਯਾਮਕ ਸੰਸਥਾ ਗਠਿਤ ਕਰਨ ਨੂੰ ਕਹਿਣ, ਜੋ ਤੈਅ ਸਮੇਂ ਸੀਮਾ ਦੇ ਅੰਦਰ ਇਸ ਮਾਮਲੇ ਦਾ ਹੱਲ ਕਢਣ। ਗੈਰ ਸਹਾਇਤਾ ਪ੍ਰਾਪਤ ਸਿੱਖਿਅਣ ਸੰਸਥਾਨਾਂ ਦੀ ਫੀਸ ਨਿਯਾਮਕ ਕਾਨੂੰਨ 2016 ਦੀ ਧਾਰਾ 3 (1) ਦੇ ਤਹਿਤ ਪੰਜਾਬ ਵਿਚ ਨਿਯਮਿਤ ਫੀਸ ਦੇ ਲਈ ਸੂਬਾ ਸਰਕਾਰ ਨੂੰ ਨਿਯਾਮਕ ਸੰਸਥਾ ਦਾ ਗਠਨ ਕਰਨਾ ਹੈ। ਇਹ ਸੰਸਥਾ ਸੂਬੇ ਦੇ ਪੰਜ ਮੰਡਲ ਕਮਿਸ਼ਨਰਾਂ ਨੂੰ ਨਿਰਦੇਸ਼ ਦੇਵੇਗੀ ਕਿ ਉਹ ਫੀਸ ਇਜਾਫ਼ੇ ਦੀ ਤਿੰਨ ਮਹੀਨੇ ਦੇ ਅੰਦਰ ਜਾਂਚ ਕਰਨ।
ਗਵਰਨਰ ਨਾਲ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਵਿਚ ਪੰਜਾਬ ਭਾਜਪਾ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਦੱਸਿਆ ਕਿ ਗਵਰਨਰ ਨੂੰ ਪੰਜਾਬ ਦੇ ਮਾਪਿਆਂ ਦੀ ਮਨਮਾਨੀ ਫੀਸ ਦੀ ਸਮਸਿਆ ਨਾਲ ਜਾਣੂ ਕਰਵਾਇਆ ਗਿਆ ਹੈ। ਉਨ•ਾਂ ਕਿਹਾ ਕਿ ਪੰਜਾਬ ਵਿਚ ਨਿਜੀ ਸਕੂਲਾਂ ਨੇ ਵੱਪਾਰਿਕ ਰਵਇਆ ਅਪਣਾ ਰੱਖਿਆ ਹੈ, ਜਿਸ ਨਾਲ ਮਾਪਿਆਂ ਨੂੰ ਕਾਫੀ ਸਮਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਨੀਤ ਜੋਸ਼ੀ ਨੇ ਕਿਹਾ ਕਿ ਜੇਕਰ ਸਮੇਂ ਰਹਿੰਦੇ ਇਸ ਸਮਸਿਆ ਦਾ ਹੱਲ ਨਹੀਂ ਕੱਢਿਆ ਗਿਆ ਤਾਂ ਸੂਬੇ ਵਿਚ ਪ੍ਰਦਰਸ਼ਨ ਤੇਜ਼ ਹੋ ਸਕਦਾ ਹੈ, ਜਿਸ ਨਾਲ ਸੂਬੇ ਵਿਚ ਅਮਨ ਸ਼ਾਂਤੀ ਪ੍ਰਭਾਵਿਤ ਹੋ ਸਕਦੀ ਹੈ।
ਵਿਨੀਤ ਜੋਸ਼ੀ ਨੇ ਕਿਹਾ ਕਿ ਗਵਰਨਰ ਤੋਂ ਇਹ ਵੀ ਅਪੀਲ ਕੀਤੀ ਗਈ ਕਿ ਉਹ ਮੁੱਖਮੰਤਰੀ ਨੂੰ ਇਹ ਵੀ ਕਹਿਣ ਕਿ ਉਹ ਇਸ ਮਾਮਲੇ ‘ਤੇ ਗੈਰ ਸਹਾਇਤਾ ਪ੍ਰਾਪਤ ਸਿੱਖਿਅਣ ਸੰਸਥਾਨਾਂ ਦੀ ਫੀਸ ਨਿਯਾਮਕ ਕਾਨੂੰਨ 2016 ਦੇ ਸਾਰੇ ਪ੍ਰਾਵਧਾਨਾਂ ਨੂੰ ਲਾਗੂ ਕਰ ਸਕਦੇ ਹਨ ਜਾਂ ਫਿਰ ਸੀ.ਬੀ.ਐਸ.ਈ., ਆਈ.ਸੀ.ਐਸ.ਈ. ਅਤੇ ਪੀ.ਐਸ.ਈ.ਬੀ. ਨੂੰ ਕਹਿਣ ਕਿ ਉਹ ਉਸ ਸਕੂਲ ਦੀ ਮਾਨਯਤਾ ਰੱਦ ਕਰਨ, ਜੋ ਸਬੰਧਤ ਨਿਰਦੇਸ਼ਾਂ ਦਾ ਪਾਲਨ ਨਹੀਂ ਕਰਦਾ। ਉਨ•ਾਂ ਕਿਹਾ ਕਿ ਇਸ ਮਾਮਲੇ ਦਾ ਹੱਲ ਜਿਲੇ ਦੇ ਡਿਪਟੀ ਕਮਿਸ਼ਨਰ ਦੀ ਮੌਜੂਦਗੀ ਵਿਚ ਦੋਵੇਂ ਪੱਖਾਂ ਦੇ ਵਿਚਾਕਰ ਗੱਲਬਾਤ ਰਾਹੀਂ ਵੀ ਹੋ ਸਕਦੀ ਹੈ। ਪੂਰੇ ਪੰਜਾਬ ਵਿਚ ਵੱਧੀ ਫੀਸ ਦੇ ਵਿਰੋਧ ਵਿਚ ਮਾਪੇ ਰੋਸ਼ ਪ੍ਰਦਰਸ਼ਨ ਕਰ ਰਹੇ ਹਨ। ਲੁਧਿਆਣਾ, ਜਲੰਧਰ, ਬਠਿੰਡਾ, ਪਠਾਨਕੋਟ, ਗੁਰਦਾਸਪੁਰ, ਜਲਾਲਾਬਾਦ, ਫਰੀਦਕੋਟ, ਮੋਗਾ, ਸੰਗਰੂਰ, ਤਰਨਤਾਰਨ, ਬਟਾਲਾ, ਧੂਰੀ, ਪਟਿਆਲਾ, ਕਪੂਰਥਲਾ, ਸੁਨਾਮ ਅਤੇ ਮੋਹਾਲੀ ਸਮੇਤ ਵੱਖ ਵੱਖ ਥਾਵਾਂ ‘ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।