ਲਖਨਊ : ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਹ ਰੁਜ਼ਗਾਰ ਅਤੇ ਸੁਰੱਖਿਆ ਦੇਣ ਦੇ ਸਵਾਲ ਤੇ ਅਸਫਲ ਹੋ ਗਏ ਹਨ| ਰਾਹੁਲ ਗਾਂਧੀ ਨੇ ਮੋਦੀ ਦੀ ‘ਜਨਮਪੱਤਰੀ’ ਸਬੰਧੀ ਟਿੱਪਣੀ ਤੇ ਪਲਟਵਾਰ ਕਰਦਿਆਂ ਅੱਜ ਇਥੇ ਕਿਹਾ ਕਿ ਮੋਦੀ ਨੂੰ ਜਨਮ ਪੱਤਰੀ ਕੱਢਣਾ ਅਤੇ ਲੋਕਾਂ ਦੇ ਬਾਥਰੂਮ ਵਿਚ ਝਾਕਣਾ ਚੰਗਾ ਲੱਗਦਾ ਹੈ| ਉਨ੍ਹਾਂ ਨੂੰ ਲੱਗਦਾ ਹੈ ਕਿ ਉਤਰ ਪ੍ਰਦੇਸ਼ ਵਿਚ ਸਪਾ-ਕਾਂਗਰਸ ਗਠਜੋੜ ਦੀ ਸਰਕਾਰ ਆਏਗੀ, ਜਿਸ ਦੇ ਸਿੱਟੇ ਵਜੋਂ ਆਪਣੀ ਸਾਖ ਤੇ ਸੱਟ ਖਾਣ ਦੀ ਨਿਰਾਸ਼ਾ ਵਿਚ ਉਹ ਅਜਿਹੀਆਂ ਗੱਲਾਂ ਕਰ ਰਹੇ ਹਨ|















