ਮੋਦੀ ਕੈਬਨਿਟ ਦਾ ਵਿਸਥਾਰ, 19 ਨਵੇਂ ਮੰਤਰੀਆਂ ਨੇ ਲਿਆ ਹਲਫ਼

6ਨਵੀਂ ਦਿੱਲੀ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੀ ਕੈਬਨਿਟ ਦਾ ਵਿਸਥਾਰ ਕਰਦਿਆਂ 19 ਹੋਰ ਮੰਤਰੀ ਬਣਾਏ ਹਨ। ਮੋਦੀ ਕੈਬਨਿਟ ਵਿਚ ਪ੍ਰਕਾਸ਼ ਜਾਵਡੇਕਰ ਨੂੰ ਰਾਜ ਮੰਤਰੀ ਤੋਂ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਪੰਜਾਬ ਤੋਂ ਕਿਸੇ ਨੂੰ ਵੀ ਮੌਕਾ ਨਹੀਂ ਮਿਲਿਆ। ਸੂਬੇ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਰਾਸ਼ਟਰਪਤੀ ਭਵਨ ਵਿਚ ਹੋਏ ਸਹੁੰ ਚੁੱਕ ਸਮਾਗਮ ਵਿਚ ਰਾਜਸਥਾਨ ਤੋਂ ਅਰਜੁਨ ਰਾਮ ਮੇਘਵਾਲ, ਸੀ.ਆਰ. ਚੌਧਰੀ ਤੇ ਪੀ.ਪੀ ਚੌਧਰੀ, ਉਤਰ ਪ੍ਰਦੇਸ਼ ਤੋਂ ਅਨੁਪ੍ਰਿਯਾ ਪਟੇਲ, ਕ੍ਰਿਸ਼ਨਾ ਰਾਜ, ਮਹਿੰਦਰਨਾਥ ਪਾਂਡੇ, ਉਤਰਾਖੰਡ ਤੋਂ ਅਜੈ ਟਮਟਾ, ਮੱਧ ਪ੍ਰਦੇਸ਼ ਤੋਂ ਅਨਿਲ ਮਾਧਵ ਦਵੇ, ਫੱਗਣ ਸਿੰਘ ਕੁਲਸਤੇ, ਐਮ.ਜੇ ਅਕਬਰ, ਮਹਾਰਾਸ਼ਟਰ ਤੋਂ ਸੁਭਾਸ਼ ਭਾਮਰੇ, ਰਾਮਦਾਸ ਅਠਾਵਲੇ, ਗੁਜਰਾਤ ਤੋਂ ਜਸਵੰਤ ਸਿੰਘ ਭਾਭੋਰ, ਮਨਸੁਖ ਮਨਦਾਵਿਆ, ਮਨਸੁਖ ਮਨਦਾਵਿਆ, ਪੁਰੁਸ਼ੋਤਮ ਰੂਪਾਲਾ, ਆਸਾਮ ਤੋਂ ਰਾਜੇਸ਼ ਗੋਹੈਨ, ਕਰਨਾਟਕ ਤੋਂ ਰਾਜੇਸ਼ ਜਿਗਜਿਗਾਨੀ, ਬੰਗਾਲ ਤੋਂ ਐਸ.ਐਸ ਆਹਲੂਵਾਲੀਆ, ਦਿੱਲੀ ਤੋਂ ਵਿਜੈ ਗੋਇਲ ਨੇ ਰਾਜ ਮੰਤਰੀ ਵਜੋਂ ਹਲਫ਼ ਲਿਆ।
ਇਸ ਤੋਂ ਇਲਾਵਾ ਪੰਜ ਮੰਤਰੀਆਂ ਦੀ ਛੁੱਟੀ ਹੋਈ ਹੈ। ਇਹਨਾਂ ਵਿਚ ਖੇਤੀਬਾੜੀ ਰਾਜ ਮੰਤਰੀ ਐਮ.ਕੇ ਕੁੰਦਰੀਆ, ਰਾਸਾਇਣ ਮੰਤਰੀ ਰਹੇ ਨਿਹਾਲਚੰਦ, ਜਲ ਵਸੀਲੇ ਰਾਜ ਮੰਤਰੀ ਰਹੇ ਸਾਂਵਰਲਾਲ ਜਾਟ, ਆਦਿਵਾਸੀ ਮਾਮਲਿਆਂ ਦੇ ਰਾਜ ਮੰਤਰੀ ਮਨਸੁਖ ਵਸਾਲਾ ਅਤੇ ਮਨੁੱਖੀ ਵਸੀਲੇ ਰਾਜ ਮੰਤਰੀ ਰਾਮਸ਼ੰਕਰ ਕਠੇਰੀਆ ਸ਼ਾਮਿਲ ਹਨ।