ਮੈਨਹੈਟਨ ਅਤੇ ਨਿਊਜਰਸੀ ‘ਚ ਧਮਾਕੇ ਕਰਵਾਉਣ ਵਾਲਾ ਦੋਸ਼ੀ ਹੋਇਆ ਗ੍ਰਿਫਤਾਰ

2ਨਵੀਂ ਦਿੱਲੀ— ਮੈਨਹੈਟਨ ਅਤੇ ਨਿਊਜਰਸੀ ‘ਚ ਬੰਬ ਧਮਾਕੇ ਕਰਵਾਉਣ ਵਾਲੇ ਸ਼ੱਕੀ ਦੋਸ਼ੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤੇ ਜਾਣ ਤੋਂ ਪਹਿਲਾਂ ਇਸ ਸ਼ੱਕੀ ਦੋਸ਼ੀ ਨੇ ਪੁਲਸ ‘ਤੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ। ਇਸ ਦੇ ਜਵਾਬ ‘ਚ ਪੁਲਸ ਨੇ ਵੀ ਉਸ ‘ਤੇ ਗੋਲੀਆਂ ਚਲਾਈਆਂ।
ਪੁਲਸ ਦੀ ਯੋਜਨਾ ਉਸ ਨੂੰ ਜੀਉਂਦਾ ਗ੍ਰਿਫਤਾਰ ਕਰਨ ਦੀ ਸੀ। ਇਸ ਲਈ ਸਾਵਧਾਨੀ ਨਾਲ ਉਸ ‘ਤੇ ਫਾਇਰਿੰਗ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ। ਇਸ ਸ਼ੱਕੀ ਦੋਸ਼ੀ ਦਾ ਨਾਂ ਅਹਿਮਦ ਖਾਨ ਰਹਿਮੀ ਹੈ। ਦੱਸਿਆ ਜਾ ਰਿਹਾ ਕਿ ਇਹ ਅਫਗਾਨ ਮੂਲ ਦਾ ਅਮਰੀਕੀ ਨਾਗਰਿਕ ਹੈ। ਇਹ ਨਿਊ ਜਰਸੀ ‘ਚ ਰਹਿੰਦਾ ਹੈ। ਨਿਊਯਾਰਕ ਦੇ ਮੇਅਰ ਨੇ ਵੀ ਅਹਿਮਦ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰ ਦਿੱਤੀ ਹੈ। 17 ਤਰੀਕ ਨੂੰ ਹੋਏ ਬੰਬ ਧਮਾਕੇ ‘ਚ 29 ਲੋਕ ਜ਼ਖਮੀ ਹੋਏ ਸੀ। ਪੁਲਸ ਹੁਣ ਇਸ ਗੱਲ ਦਾ ਪਤਾ ਲਗਾਉਣ ਜੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਦਾ ਕਿਸ ਅੱਤਵਾਦੀ ਗਰੁੱਪ ਨਾਲ ਸਬੰਧ ਹੈ।