ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ਼ ਦਾ ਕਹਿਣਾ ਹੈ ਕਿ ਉਹ ਕਿਸੇ ਕੰਮ ‘ਚ ਰੁਝੇ ਰਹਿਣਾ ਪਸੰਦ ਨਹੀਂ ਕਰਦੇ। ਹੀਰੋਪੰਤੀ ਅਤੇ ਬਾਗੀ ਵਰਗੀਆਂ ਸੁਪਰ ਹਿੱਟ ਫ਼ਿਲਮਾਂ ਦੇਣ ਵਾਲੇ ਟਾਈਗਰ ਸ਼ਰਾਫ਼ ਨੂੰ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਫ਼ਿਲਮ ਮਿਲ ਗਈ ਹੈ। ਉਹ ਰੈਮਬੋ ਦੇ ਇੰਡੀਅਨ ਰੀਮੇਕ ‘ਚ ਕਿਰਦਾਰ ਨਿਭਾਉਣਗੇ। ਇਸ ਫ਼ਿਲਮ ਜ਼ਰੀਏ ਟਾਈਗਰ ਲੰਬੀ ਛਾਲ ਲਗਾ ਸਕਦੇ ਹਨ। ਇਸ ਰੀਮੇਕ ਨੂੰ ਸਿਧਾਰਧ ਆਨੰਦ ਨਿਰਦੇਸ਼ਿਤ ਕਰਨਗੇ ਜਿਨ੍ਹਾਂ ਦੀ ਪਿਛਲੀ ਫ਼ਿਲਮ ‘ਬੈਂਗ-ਬੈਂਗ’ ਸੀ। ਫ਼ਿਲਮ ਦੀ ਸ਼ੂਟਿੰਗ ਫ਼ਰਵਰੀ 2018 ‘ਚ ਸ਼ੁਰੂ ਹੋਵੇਗੀ ਅਤੇ 2018 ‘ਚ ਹੀ ਰੀਲੀਜ਼ ਹੋ ਜਾਵੇਗੀ। ਇਸ ਵੱਡੇ ਪ੍ਰਾਜੈਕਟ ਦੀ ਫ਼ਿਲਮ ‘ਚ ਦਿਖਾਇਆ ਜਾਵੇਗਾ ਕਿ ਭਾਰਤੀ ਸ਼ਸਤਰ ਬਲ ਦੀ ਇੱਕ ਗੁਪਤ ਇੱਕਾਈ ਦਾ ਆਖਰੀ ਮੈਂਬਰ ਆਪਣੇ ਦੇਸ਼ ‘ਚ ਇੱਕ ਲੜਾਈ ਦਾ ਪਤਾ ਲਗਾਉਣ ਲਈ ਜਾਂਦਾ ਹੈ। ਖ਼ਤਰਨਾਕ ਜੰਗਲ ਅਤੇ ਜੰਮੇ ਹੋਏ ਪਹਾੜਾਂ ‘ਤੇ ਉਹ ਤਬਾਹੀ ਅਤੇ ਵਿਨਾਸ਼ ਖ਼ਤਮ ਕਰ ਦਿੰਦਾ ਹੈ।ਉੱਥੇ ਉਹ ਇੱਕ ਨਾ ਰੁਕਣ ਵਾਲੀ ਮਸ਼ੀਨ ਬਣ ਜਾਂਦਾ ਹੈ ਅਤੇ ਇਸ ਦਾ ਹੀ ਨਤੀਜਾ ਉਸ ਨੂੰ ਮਿਲਿਆ ਹੈ। ਸਿਧਾਰਥ ਕਹਿੰਦੇ ਹਨ ‘ਰੈਮਬੋ ਮੇਰੀ ਪੀੜ੍ਹੀ ਲਈ ਆਈਕਾਨਿਕ ਐਕਸ਼ਨ ਬਲਾਕਬਸਟਰ ਫ਼ਿਲਮ ਹੈ। ਮੈਂ ਸਿਲਵੇਸਟਰ ਸਟੇਲਾਨ ਦੀਆਂ ਫ਼ਿਲਮਾਂ ਦੇਖ ਦੇ ਵੱਡਾ ਹੋਇਆ ਹਾਂ। ਉਸ ਸਮੇਂ ਭਾਰਤੀ ਫ਼ਿਲਮਾਂ ‘ਚ ਅਜਿਹੇ ਕਿਰਦਾਰ ਨਹੀਂ ਹੁੰਦੇ ਸਨ। ਟਾਈਗਰ ਨੂੰ ਇਸ ਰੋਲ ‘ਚ ਪੇਸ਼ ਕਰਨ ਲਈ ਵਧੀਆ ਸਮਾਂ ਹੈ। ਮੈਂ ਟਾਈਗਰ ਨਾਲ ਕੰਮ ਕਰਨ ਲਈ ਆਪਣੇ ਆਪ ਨੂੰ ਰੋਕ ਨਹੀਂ ਪਾ ਰਿਹਾ। ਟਾਈਗਰ ‘ਚ ਅਗਲਾ ਐਕਸ਼ਨ ਹੀਰੋ ਬਣਨ ਦੇ ਸਾਰੇ ਗੁਣ ਹਨ।’ ਰੈਮਬੋ ਸੀਰੀਜ਼ ਦੀ ਪਹਿਲੀ ਫ਼ਿਲਮ 1982 ‘ਚ ਬਣੀ ਸੀ ਜਿਸ ਨੇ ਬਾਕਸ ਆਫ਼ਿਸ ‘ਤੇ ਧੂਮ ਮਚਾ ਦਿੱਤੀ ਸੀ। ਇਸ ਤੋਂ ਬਾਅਦ 2008 ਤਕ ਇਸ ਸੀਰੀਜ਼ ਦੀਆਂ ਫ਼ਿਲਮਾਂ ਬਣਦੀਆਂ ਰਹੀਆਂ। ਟਾਈਗਰ ਦੀ ਆਉਣ ਵਾਲੀ ਫ਼ਿਲਮ ‘ਮੁੰਨਾ ਮਾਈਕਲ’ ‘ਚ ਉਹ ਪਹਿਲੀ ਵਾਰ ਅਭਿਨੇਤਾ ਨਵਾਜ਼ੂਦੀਨ ਸਦੀਕੀ ਨਾਲ ਦਿਖਾਈ ਦੇਣਗੇ। ‘ਮੁੰਨਾ ਮਾਈਕਲ’ ਜੁਲਾਈ ‘ਚ ਰੀਲੀਜ਼ ਹੋਵੇਗੀ।











