ਮੁੱਖ ਸਕੱਤਰ ਕੁੱਟਮਾਰ: ਫਿਰ ਵਧ ਸਕਦੀਆਂ ਹਨ ‘ਆਪ’ ਪਾਰਟੀਆਂ ਮੁਸ਼ਕਲਾਂ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਸੀ.ਐੱਮ. ਹਾਊਸ ਦੇ ਅੰਦਰ ਹੋਈ ਕਥਿਤ ਕੁੱਟਮਾਰ ਦੇ ਮਾਮਲੇ ‘ਚ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਦਿੱਲੀ ਪੁਲਸ ਨੇ ਵੀਰਵਾਰ ਦੀ ਸ਼ਾਮ ਨੂੰ ‘ਆਪ’ ਦੇ 2 ਵਿਧਾਇਕਾਂ ਨੂੰ ਪੁੱਛ-ਗਿੱਛ ਲਈ ਬੁਲਾਇਆ ਹੈ। ਇਨ੍ਹਾਂ ਵਿਧਾਇਕਾਂ ਦੇ ਨਾਂ ਨਿਤਿਨ ਤਿਆਗੀ ਅਤੇ ਰਾਜੇਸ਼ ਰਿਸ਼ੀ ਹਨ, ਜੋ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਹੋਈ ਕੁੱਟਮਾਰ ਅਤੇ ਉਨ੍ਹਾਂ ਨੂੰ ਧਮਕਾਉਣ ਦੇ ਮਾਮਲੇ ‘ਚ ਸ਼ੱਕੀ ਹਨ। ਪੁਲਸ ਸੂਤਰਾਂ ਨੇ ਇਸ ਵੱਲ ਵੀ ਇਸ਼ਾਰਾ ਕੀਤਾ ਹੈ ਕਿ ਦੋਹਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ, ਹਾਲਾਂਕਿ ਫਿਲਹਾਲ ਇਸ ਸੰਦਰਭ ‘ਚ ਪੁਲਸ ਕੁਝ ਵੀ ਨਹੀਂ ਬੋਲ ਰਹੀ ਹੈ। ਨਾਰਥ ਜ਼ਿਲਾ ਦੇ ਐਡੀਸ਼ਨਲ ਡੀ.ਸੀ.ਪੀ. ਹਰੇਂਦਰ ਕੁਮਾਰ ਸਿੰਘ ਨੇ ਦੋਹਾਂ ਵਿਧਾਇਕਾਂ ਨੂੰ ਪੁੱਛ-ਗਿੱਛ ਲਈ ਬੁਲਾਏ ਜਾਣ ਦੀ ਗੱਲ ਦੀ ਪੁਸ਼ਟੀ ਕੀਤੀ ਹੈ। ਦਿੱਲੀ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ਕਰਪੁਰ ਤੋਂ ਵਿਧਾਇਕ ਨਿਤਿਨ ਤਿਆਗੀ ਅਤੇ ਜਨਕਪੁਰੀ ਤੋਂ ਵਿਧਾਇਕ ਰਾਜੇਸ਼ ਰਿਸ਼ੀ 19 ਫਰਵਰੀ ਦੀ ਅੱਧੀ ਰਾਤ ਨੂੰ ਸਿਵਲ ਲਾਈਨ ਸਥਿਤ ਮੁੱਖ ਸਕੱਤਰ ਹਾਊਸ ‘ਚ ਆਯੋਜਿਤ ਦੀ ਬੈਠਕ ‘ਚ ਸ਼ਾਮਲ ਸਨ ਅਤੇ ਉਸ ਕਮਰੇ ‘ਚ ਉਸ ਸਮੇਂ ਮੌਜੂਦ ਸਨ, ਜਦੋਂ ਸੀ.ਐੱਸ. ਅੰਸ਼ੂ ਪ੍ਰਕਾਸ਼ ਨਾਲ ਕੁੱਟਮਾਰ ਕੀਤੀ ਗਈ ਸੀ। ਪੁਲਸ ਜਾਂਚ ‘ਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਉਕਤ ਦੋਵੇਂ ਵਿਧਾਇਕ ਮੁੱਖ ਸਕੱਤਰ ਨਾਲ ਗਲਤ ਭਾਸ਼ਾ ਦੀ ਵਰਤੋਂ ਕਰਨ ਅਤੇ ਉਨ੍ਹਾਂ ਨੂੰ ਧਮਕੀ ਦੇਣ ਵਾਲਿਆਂ ‘ਚ ਸ਼ਾਮਲ ਸਨ। ਇਹ ਗੱਲ ਮਾਮਲੇ ਦੇ ਸ਼ਿਕਾਇਤਕਰਤਾ ਅੰਸ਼ੂ ਪ੍ਰਕਾਸ਼ ਨੇ ਆਪਣੀ ਸ਼ਿਕਾਇਤ ‘ਚ ਕਹੀ ਸੀ ਅਤੇ ਇਹ ਕਿਹਾ ਸੀ ਕਿਉਹ ਮੀਟਿੰਗ ‘ਚ ਮੌਜੂਦ ਵਿਧਾਇਕਾਂ ਨੂੰ ਪਛਾਣ ਸਕਦੇ ਹਨ। ਇੰਨਾ ਹੀ ਨਹੀਂ ਜਦੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਲਾਹਕਾਰ ਵੀ.ਕੇ. ਜੈਨ ਤੋਂ ਪੁੱਛ-ਗਿੱਛ ਕੀਤੀ ਗਈ ਅਤੇ ਜਦੋਂ ਉਨ੍ਹਾਂ ਨੇ ਬਿਆਨ ਦਿੱਤੇ ਸਨ, ਉਸ ਦੌਰਾਨ ਉਨ੍ਹਾਂ ਨੇ ਬੈਠਕ ‘ਚ ਸ਼ਾਮਲ ਰਹੇ ਵਿਧਾਇਕਾਂ ਦੇ ਨਾਂ ਬਾਰੇ ਵੀ ਦੱਸਿਆ ਸੀ। ਇਸ ਤੋਂ ਇਲਾਵਾ ਜਦੋਂ ਪ੍ਰਕਾਸ਼ ਜਾਰਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜਦੋਂ ਉਸ ਤੋਂ ਰਾਤ ਭਰ ਪੁੱਛ-ਗਿੱਛ ਕੀਤੀ ਗਈ ਸੀ ਤਾਂ ਉਨ੍ਹਾਂ ਨੇ ਵੀ ਬੈਠਕ ‘ਚ ਸ਼ਾਮਲ ਹੋਣ ਵਾਲੇ ਵਿਧਾਇਕਾਂ ਦੇ ਨਾਂ ਦਾ ਖੁਲਾਸਾ ਕੀਤਾ ਸੀ। ਹੁਣ ਸਾਡੀ ਜਾਂਚ ‘ਚ ਸਾਹਮਣੇ ਆਇਆ ਕਿ ਰਾਜੇਸ਼ ਰਿਸ਼ੀ ਅਤੇ ਨਿਤਿਨ ਤਿਆਗੀ ਨਾ ਸਿਰਫ ਉਸ ਕਮਰੇ ‘ਚ ਮੌਜੂਦ ਸਨ, ਸਗੋਂ ਸੀ.ਐੱਸ. ਅੰਸ਼ੂ ਪ੍ਰਕਾਸ਼ ਦੇ ਸਾਹਮਣੇ ਵਾਲੇ ਸੋਫੇ ‘ਤੇ ਬੈਠੇ ਸਨ ਅਤੇ ਉਨ੍ਹਾਂ ਨੂੰ ਧਮਕਾਉਣ ਦਾ ਕੰਮ ਕਰ ਰਹੇ ਸਨ। ਦਿੱਲੀ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਸਿਰਫ ਕੁੱਟਮਾਰ ਅਤੇ ਬਦਸਲੂਕੀ ਦਾ ਨਹੀਂ ਸਗੋਂ ਸਾਜਿਸ਼ ਦਾ ਵੀ ਹੈ। ਨਿਤਿਨ ਤਿਆਗੀ ਨੂੰ ਸੀ.ਸੀ.ਟੀ.ਵੀ. ਫੁਟੇਜ ਵੀ ਨਜ਼ਰ ਆਏ ਹਨ। ਇਨ੍ਹਾਂ ਦੋਹਾਂ ਦੇ ਬਿਆਨ ਇਸ ਮਾਮਲੇ ਲਈ ਬੇਹੱਦ ਮਹੱਤਵਪੂਰਨ ਸਾਬਤ ਹੋ ਸਕਦੇ ਹਨ। ਸੂਤਰਾਂ ਨੇ ਇਸ ਵੱਲ ਵੀ ਇਸ਼ਾਰਾ ਕੀਤਾ ਹੈ ਕਿ ਜੇਕਰ ਇਹ ਦੋਵੇਂ ਜਾਂਚ ‘ਚ ਸਹਿਯੋਗ ਕਰਦੇ ਨਜ਼ਰ ਨਹੀਂ ਆਉਂਦੇ ਹਨ ਤਾਂ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਅਤੇ ਜੇਕਰ ਇਹ ਚਾਹੁਣ ਤਾਂ ਗਵਾਹ ਬਣ ਕੇ ਇਸ ਮਾਮਲੇ ਦੀ ਜਾਂਚ ਨੂੰ ਸੌਖਾ ਕਰਦੇ ਹੋਏ ਪੂਰੀ ਸਾਜਿਸ਼ ‘ਤੋਂ ਪਰਦਾ ਹਟਾ ਸਕਦੇ ਹਨ।