ਕਰਾਚੀ – ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ ਵਿੰਡੀਜ਼ ਦੇ ਵਿਰੁੱਧ ਕਰਾਚੀ ਦੇ ਮੈਦਾਨ ‘ਤੇ ਖੇਡੇ ਜਾ ਰਹੇ ਦੂਜੇ T-20 ਮੈਚ ‘ਚ ਇੱਕ ਵੱਡਾ ਕਾਰਨਾਮਾ ਕਰ ਦਿਖਾਇਆ। ਉਸ ਨੇ T-20 ਦੇ ਕੈਲੰਡਰ ਯੀਅਰ ‘ਚ 100 ਚੌਕੇ ਲਗਾਉਣ ਦਾ ਇੱਕ ਵੱਖਰਾ ਹੀ ਰਿਕਾਰਡ ਬਣਾ ਦਿੱਤਾ। ਰਿਜ਼ਵਾਨ 2021 ਵਿੱਚ 102 ਚੌਕੇ ਲਗਾ ਚੁੱਕੈ। ਹੁਣ ਉਸ ਕੋਲ ਇੱਕ ਹੋਰ T-20 ਪਿਆ ਹੈ। ਉਹ ਆਪਣੇ ਇਸ ਰਿਕਾਰਡ ਨੂੰ ਹੋਰ ਵੀ ਮਜ਼ਬੂਤ ਕਰ ਸਕਦੈ। ਰਿਜ਼ਵਾਨ ਨੇ 100 ਚੌਕੇ ਲਗਾਉਣ ਦੀ ਉਪਲਬਧੀ ਦੂਜੇ T-20 ‘ਚ 38 ਦੌੜਾਂ ਦੀ ਪਾਰੀ ਖੇਡਣ ਦੇ ਦੌਰਾਨ ਹਾਸਿਲ ਕੀਤੀ।
ਤਿੰਨੇ ਫ਼ੌਰਮੈਟਾਂ ਦੇ ਕੈਲੰਡਰ ਯੀਅਰ ‘ਚ ਸਭ ਤੋਂ ਜ਼ਿਆਦਾ ਚੌਕੇ
ਟੈੱਸਟ – ਜੌਨੀ ਬੇਅਰਸਟੋ, ਇੰਗਲੈਂਡ (145 ਚੌਕੇ) 2016 ‘ਚ; ਵਨ ਡੇਅ – ਐਡਮ ਗ੍ਰਿਲਕ੍ਰਿਸਟ, ਆਸਟਰੇਲੀਆ (150 ਚੌਕੇ) 2003 ‘ਚ; T-20 – ਮੁਹੰਮਦ ਰਿਜ਼ਵਾਨ, ਪਾਕਿਸਤਾਨ (102 ਚੌਕੇ) 2021 ‘ਚ।
ਇੱਕ ਸਾਲ ‘ਚ T-20 ‘ਚ ਟੀਮ ਲਈ ਸਭ ਤੋਂ ਜ਼ਿਆਦਾ ਵਾਰ ਟੌਪ ਸਕੋਰਰ
13 ਵਾਰ ਮੁਹੰਮਦ ਰਿਜ਼ਵਾਨ (2021); 09 ਵਾਰ ਬਾਬਰ ਆਜ਼ਮ (2018); 08 ਵਾਰ ਬਾਬਰ ਆਜ਼ਮ (2021); 08 ਵਾਰ ਏਡਨ ਮਾਰਕਰਾਮ (2021); 08 ਵਾਰ ਮਿਚੈੱਲ ਮਾਰਸ਼ (2021); 08 ਵਾਰੲ ਮੁਹੰਮਦ ਨਈਮ (2021);
ਕੈਲੰਡਰ ਸਾਲ ‘ਚ T-20 `ਚ ਸਭ ਤੋਂ ਜ਼ਿਆਦਾ 30 ਪਲੱਸ ਸਕੋਰ
19 ਵਾਰ ਮੁਹੰਮਦ ਰਿਜ਼ਵਾਨ (2021); 12 ਵਾਰ ਬਾਬਰ ਆਜ਼ਮ (2021); 10 ਵਾਰ ਮਿਚੈੱਲ ਮਾਰਸ਼ (2021); 10 ਵਾਰ ਸ਼ਿਖਰ ਧਵਨ (2018);
2021 ‘ਚ ਸਭ ਤੋਂ ਜ਼ਿਆਦਾ ਵਾਰ ਦੌੜਾਂ
1,239 ਮੁਹੰਮਦ ਰਿਜ਼ਵਾਨ (ਪਾਰੀ 25, ਅਰਧ ਸੈਂਕੜੇ 11, ਸ.ਰੇਟ 132, ਸਰਵਸ੍ਰੇਸ਼ਠ 104); 860 ਮੁਹੰਮਦ ਰਿਜ਼ਵਾਨ (ਪਾਰੀ 25, ਅਰਧ ਸੈਂਕੜੇ 8, ਸ.ਰੇਟ 126, ਸਰਵਸ੍ਰੇਸ਼ਠ 122); 678 ਮਾਰਟਿਨ ਗੁਪਟਿਲ (ਪਾਰੀ 18, ਅਰਧ ਸੈਂਕੜੇ 5, ਸ.ਰੇਟ 145, ਸਰਵਸ੍ਰੇਸ਼ਠ 97)।












