ਦੱਖਣੀ ਅਫ਼ਰੀਕਾ ਦੌਰੇ ਤੋਂ ਪਹਿਲਾਂ ਭਾਰਤੀ ਟੀਮ ਕੁਐਰਨਟੀਨ ‘ਚ ਰਹੀ

ਮੁੰਬਈ – ਭਾਰਤੀ ਕ੍ਰਿਕਟ ਟੀਮ ਦੱਖਣੀ ਅਫ਼ਰੀਕਾ ਦੌਰੇ ‘ਤੇ ਰਵਾਨਾ ਹੋਣ ਤੋਂ ਪਹਿਲਾਂ ਤਿੰਨ ਦਿਨਾਂ ਦੇ ਕੁਐਰਨਟੀਨ ‘ਚੋਂ ਲੰਘਣਾ ਪਿਆ। ਸਮਝਿਆ ਜਾਂਦਾ ਹੈ ਕਿ ਦੱਖਣੀ ਅਫ਼ਰੀਕਾ ਜਾਣ ਵਾਲੀ ਟੀਮ ਦੇ ਮੈਂਬਰਾਂ ਨੂੰ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਜ਼ਦੀਕ ਇੱਕ ਪੰਜ ਸਿਤਾਰਾ ਹੋਟਲ ‘ਚ ਰੁਕਣ ਦੇ ਲਈ ਕਿਹਾ ਗਿਆ ਸੀ ਜਿਸ ਨਾਲ ਬਾਇਓ-ਸੁਰੱਖਿਆ ਪ੍ਰੋਟੋਕੌਲ ਨੂੰ ਪੂਰਾ ਕੀਤਾ ਜਾ ਸਕਿਆ। ਟੀਮ ਇੱਕ ਚਾਰਟਰਡ ਫ਼ਲਾਈਟ ਰਾਹੀਂ ਜੋਹਾਨਸਬਰਗ ਲਈ ਰਵਾਨਾ ਹੋ ਚੁੱਕੀ ਹੈ।
ਭਾਰਤ ਨੂੰ ਇਸ ਦੌਰੇ ‘ਚ ਤਿੰਨ ਟੈੱਸਟ ਅਤੇ ਤਿੰਨ ਵਨ ਡੇ ਖੇਡਣੇ ਹਨ, ਪਰ ਇਸ ਸਮੇਂ ਕੇਵਲ ਟੈੱਸਟ ਟੀਮ ਦੇ ਮੈਂਬਰਾਂ ਨੇ ਹੀ ਦੱਖਣੀ ਅਫ਼ਰੀਕਾ ਦੀ ਉਡਾਣ ਭਰੀ ਜਦਕਿ ਨਵਦੀਪ ਸੈਣੀ, ਸੌਰਭ ਕੁਮਾਰ, ਦੀਪਕ ਚਾਹਰ, ਅਰਜਨ ਨਾਗਵਸਵਾਲਾ, ਹਨੁਮਾ ਵਿਹਾਰੀ ਅਤੇ ਵਿਵੇਕ ਰਾਮਕ੍ਰਿਸ਼ਣ (ਟ੍ਰੇਨਰ), ਸਾਰੇ ਭਾਰਤ-ਏ ਟੀਮ ਦੇ ਮੈਂਬਰ ਹਨ ਜਿਨ੍ਹਾਂ ਨੇ ਬਲੂਮਫ਼ੋਂਟੇਨ ‘ਚ ਤਿੰਨ ਮੈਚਾਂ ਦੀ ਸੀਰੀਜ਼ ਖੇਡੀ ਸੀ, ਅਤੇ ਉਸ ਮਗਰੋਂ ਉਹ ਦੱਖਣੀ ਅਫ਼ਰੀਕਾ ‘ਚ ਹੀ ਰੁੱਕ ਗਏ ਹਨ। ਇਹ ਖਿਡਾਰੀ ਜਾਂ ਤਾਂ ਦੌਰਾ ਕਰਨ ਵਾਲੀ ਟੀਮ ਦੇ ਮੈਂਬਰ ਹਨ ਜਾਂ ਫ਼ਿਰ ਵੈਕਲਿਪਕ ਖਿਡਾਰੀਆਂ ‘ਚ ਸ਼ਾਮਲ ਹਨ।