ਅਫ਼ਗ਼ਾਨਿਸਤਾਨ 2022 ‘ਚ ਭਾਰਤ ਖ਼ਿਲਾਫ਼ ਖੇਡੇਗਾ 3 ਵਨ ਡੇਅ

ਕਾਬੁਲ (ਵਾਰਤਾ) – ਅਫ਼ਗ਼ਾਨਿਸਤਾਨ ਕ੍ਰਿਕਟ ਟੀਮ ਆਪਣੇ ਅਗਲੇ ਦੋ ਸਾਲ ਦੇ ਫ਼ਿਊਚਰ ਟੂਰ ਪ੍ਰੋਗਰਾਮ (FTP) ਸਕੈਜੂਅਲ ਮੁਤਾਬਿਕ ਮਾਰਚ 2022 ‘ਚ ਭਾਰਤ ‘ਚ ਭਾਰਤ ਖ਼ਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੇਗੀ। ਅਫ਼ਗ਼ਾਨਿਸਤਾਨ ਕ੍ਰਿਕਟ ਬੋਰਡ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਰਾਸ਼ਟਰੀ ਟੀਮ ਹੁਣ ਤੋਂ ਦੋ ਸਾਲ ਦੀ ਮਿਆਦ ਦੌਰਾਨ ਘਰ ਅਤੇ ਘਰ ਤੋਂ ਬਾਹਰ 11 ਵਨ ਡੇਅ, ਚਾਰ T-20 ਇੰਟਨੈਸ਼ਨਲਜ਼ ਅਤੇ ਦੋ ਟੈੱਸਟ ਖੇਡੇਗੀ। ਕੁੱਲ ਮਿਲਾ ਕੇ ਅਫ਼ਗ਼ਾਨਿਸਤਾਨ 52 ਅੰਤਰਰਾਸ਼ਟਰੀ ਮੈਚ ਖੇਡੇਗਾ ਜਿਸ ਵਿੱਚ 37 ਵਨ ਡੇਅ, 12 T-20 ਅਤੇ 3 ਟੈਸਟ ਮੈਚ ਸ਼ਾਮਿਲ ਹਨ। ਅਗਲੇ ਦੋ ਸਾਲਾਂ ‘ਚ ਅਫ਼ਗਾਨਿਸਤਾਨ 2022 ਵਿੱਚ ਏਸ਼ੀਆ ਕੱਪ ਅਤੇ ਫ਼ਿਰ ਉਸੇ ਸਾਲ ICC T-20 ਵਿਸ਼ਵ ਕੱਪ ਦੇ ਬਾਅਦ ਏਸ਼ੀਆ ਕੱਪ ਅਤੇ 2023 ‘ਚ ICC ਵਨ ਡੇਅ ਵਿਸ਼ਵ ਕੱਪ ਖੇਡੇਗਾ।
ਇਸੇ ਤਰ੍ਹਾਂ ਅਫ਼ਗਾਨਿਸਤਾਨ ਅਗਲੇ ਸਾਲ ਦੀ ਸ਼ੁਰੂਆਤ ਨੀਦਰਲੈਂਡਜ਼ ਖ਼ਿਲਾਫ਼ ਵਨ ਡੇਅ ਸੀਰੀਜ਼ ਨਾਲ ਕਰੇਗਾ ਜਦਕਿ ਉਹ ਜ਼ਿੰਬਾਬਵੇ ਖ਼ਿਲਾਫ਼ ਤਿੰਨੋਂ ਫ਼ੌਰਮੈਟਾਂ (ਵਨ ਡੇਅ, T-20, ਟੈੱਸਟ) ਦੀ ਸੀਰੀਜ਼ ਨਾਲ ਸਾਲ ਦਾ ਅੰਤ ਕਰੇਗਾ। ABC ਨੇ ਇੱਕ ਬਿਆਨ ‘ਚ ਕਿਹਾ, ”ਜੇਕਰ ਅਸੀਂ ਸੀਮਿਤ ਓਵਰਾਂ ਦੇ ਕ੍ਰਿਕਟ ਅਤੇ ਟੈੱਸਟ ਫ਼ੌਰਮੈਟ ਦੀ ਤੁਲਨਾ ਕਰਦੇ ਹਾਂ ਤਾਂ ਇਹ ਸਪੱਸ਼ਟ ਰੂਪ ਨਾਲ ਦਰਸਾਉਾਂਦਾ ਹੈ ਕਿ ਅਫ਼ਗ਼ਾਨਿਸਤਾਨ ਦਾ ਧਿਆਨ ਖੇਡ ਦੇ ਛੋਟੇ ਫ਼ੌਰਮੈਟਾਂ ‘ਤੇ ਰਹੇਗਾ। ਇਸ ਤੱਥ ਨੂੰ ਧਿਆਨ ‘ਚ ਰੱਖਦੇ ਹੋਏ ਕਿ ਅਫ਼ਗਾਨਿਸਤਾਨ ICC ਕ੍ਰਿਕੇਟ ਵਿਸ਼ਵ ਕੱਪ ਸੁਪਰ ਲੀਗ ‘ਚ 7 ਵਨ ਡੇਅ ਸੀਰੀਜ਼ ਖੇਡੇਗਾ ਅਤੇ ਨਾਲ ਹੀ ਏਸ਼ੀਆ ਕੱਪ 2022 (T-20 ਫ਼ੀਰਮੈਟ), ICC T-20 ਵਿਸ਼ਵ ਕੱਪ 2022, ਏਸ਼ੀਆ ਕੱਪ 2023 (ਵਨ ਡੇਅ ਫ਼ੌਰਮੈਟ) ਅਤੇ ICC ਕ੍ਰਿਕਟ ਵਿਸ਼ਵ ਕੱਪ 2023 ਵਰਗੇ ਚਾਰ ਮੁੱਖ ਸੀਮਤ ਓਵਰਾਂ ਦੇ ਟੂਰਨਾਮੈਂਟਾਂ ‘ਚ ਹਿੱਸਾ ਲਵੇਗਾ ਅਤੇ ਛੋਟੇ ਫ਼ੌਰਮੈਟਾਂ ‘ਤੇ ਸਾਡਾ ਵਧੇਰੇ ਧਿਆਨ ਰਹੇਗਾ।”