ਮੁਜਫੱਰਨਗਰ— ਉੱਤਰ ਪ੍ਰਦੇਸ਼ ਦੇ ਮੁਜਫੱਰਨਗਰ ਜ਼ਿਲੇ ‘ਚ ਇਕ ਕਬਾੜ ਦੀ ਦੁਕਾਨ ‘ਚ ਧਮਾਕੇ ਕਾਰਨ 4 ਲੋਕਾਂ ਦੀ ਮੋਤ ਹੋ ਗਈ ਜਦਕਿ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਧਮਾਕਾ ਸਵੇਰੇ ਕਰੀਬ 10 ਵਜੇ ਹਾਈਪ੍ਰੋਫਾਇਲ ਸਿਵਲ ਲਾਇੰਸ ਇਲਾਕੇ ਦੀ ਇਕ ਕਬਾੜ ਦੀ ਦੁਕਾਨ ‘ਚ ਹੋਇਆ। ਧਮਾਕੇ ਦੀ ਲਪੇਟ ‘ਚ ਆਉਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਧਮਾਕਾ ਕਿਸ ਤਰ੍ਹਾਂ ਹੋਇਆ, ਇਸ ਦਾ ਪਤਾ ਨਹੀਂ ਚੱਲ ਸਕਿਆ ਹੈ। ਸੈਨਾ ਦੀ ਵਿਸਫੋਟਕ ਇਕਾਈ ਅਤੇ ਏ.ਟੀ.ਐਸ ਮਾਮਲੇ ਦੀ ਜਾਂਚ ‘ਚ ਜੁੱਟੇ ਹਨ।
ਧਮਾਕੇ ਦੇ ਬਾਅਦ ਕਬਾੜ ਦੀ ਦੁਕਾਨ ‘ਚ ਖੂਨ ਨਾਲ ਭਰੇ ਅੰਗ ਦਿਖਾਈ ਦਿੱਤੇ। ਮੌਕੇ ‘ਤੇ ਲੋਕਾਂ ਦੀ ਭੀੜ ਇੱਕਠੀ ਹੋ ਗਈ। ਮ੍ਰਿਤਕਾਂ ‘ਚੋਂ ਕਬਾੜੀ ਦੇ ਇਲਾਵਾ ਹੋਰ ਦੀਆਂ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਸ ਹੋਰ ਲਾਸ਼ਾਂ ਦੀ ਪਛਾਣ ਦੀ ਕੋਸ਼ਿਸ਼ ਕਰ ਰਹੀ ਹੈ।















