ਮਾਂ ਲਈ ਕਰੀਅਰ ਬਣਾਉਣਾ ਚਾਹੁੰਦੀ ਹੈ ਜਾਹਨਵੀ ਕਪੂਰ

ਜਾਹਨਵੀ ਕਪੂਰ ਅੱਜ-ਕੱਲ੍ਹ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਇਸ ਦੇ ਨਾਲ ਅਦਾਕਾਰਾ ਮਸ਼ਹੂਰ ਐਕਟਰਾਂ ‘ਚੋਂ ਇੱਕ ਹੈ। ਹਾਲ ਹੀ ‘ਚ ਜਾਹਨਵੀ ਨੇ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਆਪਣੇ ਕਰੀਅਰ ਦੇ ਨਾਲ-ਨਾਲ ਆਪਣੀ ਮਰਹੂਮ ਮਾਂ ਸ਼੍ਰੀਦੇਵੀ ਬਾਰੇ ਵੀ ਗੱਲ ਕੀਤੀ। ਜਾਹਨਵੀ ਨੇ ਕਿਹਾ ਕਿ ਉਹ ਆਪਣੀ ਮਾਂ ਨੂੰ ਬਹੁਤ ਯਾਦ ਕਰਦੀ ਹੈ ਅਤੇ ਉਸ ਨੂੰ ਇਹ ਕਰੀਅਰ ਇਸ ਲਈ ਬਣਾਉਣਾ ਹੈ ਤਾਂ ਕਿ ਸ਼੍ਰੀਦੇਵੀ ਉਸ ‘ਤੇ ਮਾਣ ਮਹਿਸੂਸ ਕਰ ਸਕੇ। ਇਸ ਦੇ ਨਾਲ ਹੀ ਉਸ ਨੇ ਇਹ ਵੀ ਦੱਸਿਆ ਕਿ ਮਾਂ ਸ਼੍ਰੀਦੇਵੀ ਨਹੀਂ ਸੀ ਚਾਹੁੰਦੀ ਕਿ ਉਨ੍ਹਾਂ ਦੀ ਧੀ ਕਦੇ ਐਕਟਿੰਗ ਕਰੇ।
ਜਾਹਨਵੀ ਨੇ ਅੱਗੇ ਕਿਹਾ, ”ਮਾਂ ਹਮੇਸ਼ਾ ਮੈਨੂੰ ਕਹਿੰਦੀ ਸੀ ਕਿ ਤੁਸੀਂ ਬਹੁਤ ਭੋਲੇ ਹੋ, ਅਤੇ ਤੁਸੀਂ ਆਸਾਨੀ ਨਾਲ ਲੋਕਾਂ ਦੀਆਂ ਗੱਲਾਂ ‘ਚ ਆ ਜਾਂਦੇ ਹੋ ਫ਼ਿਰ ਤੁਹਾਨੂੰ ਜਲਦੀ ਦੁਖ ਵੀ ਹੁੰਦਾ ਹੈ। ਇਸ ਇੰਡਸਟਰੀ ‘ਚ ਰਹਿਣ ਲਈ ਤੁਹਾਨੂੰ ਮਜ਼ਬੂਤ ਹੋਣਾ ਹੋਵੇਗਾ, ਮੈਂ ਚਾਹੁੰਦੀ ਹਾਂ ਕਿ ਤੁਸੀਂ ਅਜਿਹੇ ਬਣੋ ਕਿ ਲੋਕ ਮੇਰੀਆਂ ਤਿੰਨ ਸੌ ਫ਼ਿਲਮਾਂ ਦੀਆਂ ਤੁਲਨਾ ਤੁਹਾਡੀ ਪਹਿਲੀ ਫ਼ਿਲਮ ਨਾਲ ਕਰਨ।”ਫ਼ਿਰ ਮੈਂ ਆਪਣੀ ਮਾਂ ਨੂੰ ਕਿਹਾ, ”ਮੈਨੂੰ ਪਤਾ ਸੀ ਕਿ ਇਹ ਬਹੁਤ ਮੁਸ਼ਕਿਲ ਹੋਣ ਵਾਲਾ ਹੈ, ਪਰ ਮੈਨੂੰ ਇਹ ਵੀ ਪਤਾ ਸੀ ਕਿ ਜੇਕਰ ਮੈਂ ਐਕਟਿੰਗ ਨਹੀਂ ਕੀਤੀ ਤਾਂ ਮੈਂ ਸਾਰੀ ਉਮਰ ਦੁਖੀ ਰਹਾਂਗੀ।”
ਜਦੋਂ ਜਾਹਨਵੀ ਨੂੰ ਅੱਗੇ ਪੁੱਛਿਆ ਗਿਆ ਕਿ ਕੀ ਲੋਕ ਅਸਲ ‘ਚ ਉਸ ਦੀਆਂ ਫ਼ਿਲਮਾਂ ਦੀ ਤੁਲਨਾ ਸ਼੍ਰੀਦੇਵੀ ਨਾਲ ਕਰਦੇ ਹਨ ਤਾਂ ਜਾਹਨਵੀ ਨੇ ਕਿਹਾ, ”ਹਾਂ ਬਿਲਕੁਲ, ਮੇਰੀ ਪਹਿਲੀ ਫ਼ਿਲਮ ਦੀ ਤੁਲਨਾ ਉਨ੍ਹਾਂ ਦੀਆਂ ਕਈ ਫ਼ਿਲਮਾਂ ਨਾਲ ਕੀਤੀ ਗਈ, ਮੈਨੂੰ ਹੋਰ ਕਿਸੇ ਚੀਜ਼ ਬਾਰੇ ਨਹੀਂ ਪਤਾ, ਮੈਂ ਸਿਰਫ਼ ਉਨ੍ਹਾਂ ਲਈ ਇਹ ਕਰੀਅਰ ਬਣਾਉਣਾ ਚਾਹੁੰਦੀ ਹਾਂ, ਮੈਂ ਉਨ੍ਹਾਂ ਦਾ ਨਾਂ ਰੌਸ਼ਨ ਕਰਨਾ ਚਾਹੁੰਦੀ ਹਾਂ।”
ਅਦਾਕਾਰਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਜਾਹਨਵੀ ਦੀ ਆਉਣ ਵਾਲੀ ਫ਼ਿਲਮ ਹੈ ਬਵਾਲ। ਫ਼ਿਲਮ ਬਵਾਲ ਨੇ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਫ਼ਿਲਮ ਨੂੰ ਨਿਤੇਸ਼ ਤਿਵਾੜੀ ਡਾਇਰੈਕਟ ਕਰ ਰਹੇ ਹਨ।