ਮਹਾਰਾਸ਼ਟਰ ‘ਚ ਕੁਦਰਤ ਦਾ ਕਹਿਰ! ਬੇਮੌਸਮੀ ਬਾਰਿਸ਼ ਤੇ ਗੜੇਮਾਰੀ ਨਾਲ 25 ਲੋਕਾਂ ਦੀ ਮੌਤ, 67 ਫ਼ੀਸਦੀ ਫ਼ਸਲ ਤਬਾਹ

ਔਰੰਗਾਬਾਦ: ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ਵਿਚ ਅਪ੍ਰੈਲ ਵਿਚ ਹੋਈ ਬਾਰਿਸ਼ ਤੇ ਗੜੇਮਾਰੀ ਸਬੰਧੀ ਘਟਨਾਵਾਂ ਵਿਚ ਤਕਰੀਬਨ 25 ਲੋਕਾਂ ਦੀ ਮੌਤ ਹੋਈ ਹੈ। ਡਵੀਜ਼ਨਲ ਕਮਿਸ਼ਨਰ ਦਫ਼ਤਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਮਰਾਠਵਾੜਾ ਦੇ ਅਧੀਨ ਸੂਬੇ ਦੇ 8 ਜ਼ਿਲ੍ਹੇ ਆਉਂਦੇ ਹਨ। ਦਫ਼ਤਰ ਮੁਤਾਬਕ, ਬੇਮੌਸਮੀ ਬਾਰਿਸ਼ ਨਾਲ 30,305.30 ਹੈਕਟੇਅਰ ਖੇਤ ਪ੍ਰਭਾਵਿਤ ਹੋਏ ਹਨ ਤੇ ਇਨ੍ਹਾਂ ‘ਚੋਂ 20,329.65 ਹੈਕਟੇਅਰ (ਤਕਰੀਬਨ 67) ਫ਼ੀਸਦੀ ਜ਼ਮੀਨ ਵਿਚ ਲੱਗੀ ਫ਼ਸਲ ਬਰਬਾਦ ਹੋ ਗਈ ਹੈ।
ਅਪ੍ਰੈਲ ਵਿਚ ਹੋਈ ਬੇਮੌਸਮੀ ਬਾਰਿਸ਼ ਤੇ ਗੜੇਮਾਰੀ ਵਿਚ 25 ਲੋਕਾਂ ਦੀ ਮੌਤ ਹੋਈ ਤੇ 29 ਹੋਰ ਜ਼ਖ਼ਮੀ ਹੋਏ ਹਨ। ਨਾਲ ਹੀ 23 ਘਰ ਪੂਰੀ ਤਰ੍ਹਾਂ ਨੁਕਸਾਨੇ ਹੋਏ ਹਨ ਜਦਕਿ 123 ਘਰਾਂ ਦਾ ਕੁੱਝ ਹਿੱਸਾ ਨੁਕਸਾਨਿਆ ਗਿਆ ਹੈ।