ਮਲੋਟ ਰੈਲੀ ਦੌਰਾਨ ਹੋਏ ਹਮਲੇ ‘ਚ ‘ਆਪ’ ਵਲੋਂ ਐੱਸ. ਆਈ. ਟੀ. ਗਠਤ ਕਰਨ ਦੀ ਮੰਗ

Copy of 3ਚੰਡੀਗੜ੍ਹ  :  ਆਮ ਆਦਮੀ ਪਾਰਟੀ ਦੀ ਬੀਤੇ ਦਿਨੀਂ ਮਲੋਟ ‘ਚ ਹੋਈ ਰੈਲੀ ਵਿਚ ਹੁੜਦੰਗ ਮਚਾਉਣ ਤੇ ਹਮਲਾ ਕਰਨ ਦੇ ਮਾਮਲੇ ਵਿਚ ਪੁਲਸ ਵਲੋਂ ਅਜੇ ਤਕ ਕੋਈ ਕਾਰਵਾਈ ਨਾ ਹੋਣ ਕਾਰਨ ‘ਆਪ’ ਆਗੂ ਕੰਵਰ ਸੰਧੂ ਤੇ ਸੁਖਪਾਲ ਸਿੰਘ ਖਹਿਰਾ ਪੁਲਸ ਮੁੱਖ ਦਫ਼ਤਰ ਪਹੁੰਚੇ। ਦੋਵਾਂ ਨੇਤਾਵਾਂ ਨੇ ਹਾਲਾਂਕਿ ਡੀ. ਜੀ. ਪੀ. ਸੁਰੇਸ਼ ਅਰੋੜਾ ਨੂੰ ਮਿਲਣ ਦੀ ਯੋਜਨਾ ਬਣਾਈ ਸੀ ਪਰ ਉਨ੍ਹਾਂ ਦੇ ਰੁਝੇਵੇਂ ਹੋਣ ਕਾਰਨ ਉਨ੍ਹਾਂ ਨੇ ਜਾਂਚ ਬਿਓਰੋ ਦੇ ਪ੍ਰਮੁੱਖ ਏ. ਡੀ. ਜੀ. ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਨਾਲ ਮੁਲਾਕਾਤ ਕੀਤੀ।
‘ਆਪ’ ਆਗੂਆਂ ਨੇ ਉਕਤ ਮਾਮਲੇ ਨੂੰ ਗਹਿਰੀ ਸਾਜ਼ਿਸ਼ ਦੇ ਤਹਿਤ ਅੰਜਾਮ ਦਿੱਤਾ ਗਿਆ ਦੱਸਦਿਆਂ ਉੱਚ ਅਧਿਕਾਰੀ ਦੀ ਨਿਗਰਾਨੀ ਵਿਚ ਐੱਸ. ਆਈ. ਟੀ. ਗਠਤ ਕੀਤੇ ਜਾਣ ਦੀ ਮੰਗ ਕੀਤੀ ਤੇ ਦੋ ਹਫ਼ਤੇ ਵਿਚ ਰਿਪੋਰਟ ਲੈ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਨਾਲ ਹੀ ਨੇਤਾਵਾਂ ਨੇ ਕਿਹਾ ਹੈ ਕਿ ਜੇਕਰ ਮਲੋਟ ਘਟਨਾ ਦੇ ਜ਼ਿੰਮੇਵਾਰ ‘ਅਕਾਲੀਆਂ’ ਤੇ ਡਿਊਟੀ ਵਿਚ ਕੋਤਾਹੀ ਕਰਨ ਵਾਲੇ ਪੁਲਸ ਅਧਿਕਾਰੀਆਂ ਖਿਲਾਫ਼ ਕਾਰਵਾਈ ਨਾ ਹੋਈ ਤਾਂ ਸੂਬਾ ਵਿਆਪੀ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।