ਬਗਦਾਦ : ਬਗਦਾਦ ਦੇ ਇੱਕ ਹਸਪਤਾਲ ਨੇੜੇ ਇੱਕ ਕਾਰ ਬੰਬ ਧਮਾਕਾ ਹੋਣ ਦੀ ਖਬਰ ਮਿਲੀ ਹੈ, ਿਜਸ ‘ਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਇਸ ਧਮਾਕਾ ਸੋਮਵਾਰ ਦੇਰ ਰਾਤੀਂ ਉਸ ਥਾਂ ਨੇੜੇ ਹੋਇਆ, ਜਿੱਥੇ ਜੁਲਾਈ ‘ਚ ਹੋਈ ਬੰਬਾਰੀ ‘ਚ 300 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ।
ਜਾਣਕਾਰੀ ਮੁਤਾਬਕ ਇਹ ਇਰਾਕੀ ਰਾਜਧਾਨੀ ‘ਚ ਹੋਇਆ, ਹੁਣ ਤੱਕ ਦਾ ਸਭ ਤੋਂ ਭਿਆਨਕ ਏਕਲ ਬੰਬ ਧਮਾਕਾ ਸੀ। ਪੁਲਸ ਨੇ ਦੱਸਿਆ ਕਿ ਬਗਦਾਦ ਦੇ ਕਰਾਰਡਾ ‘ਚ ਅੱਧੀ ਰਾਤ ਤੋਂ ਪਹਿਲਾਂ ਧਮਾਕਿਆਂ ਨਾਲ ਭਰੀ ਇੱਕ ਵੈਨ ‘ਚ ਧਮਾਕਾ ਹੋਣ ਨਾਲ ਕਈ ਨੇੜਲੀਆਂ ਦੁਕਾਨਾਂ ‘ਚ ਘੱਟ ਗਈ। ਇੱਕ ਪੁਲਸ ਕਰਨਲ ਨੇ ਦੱਸਿਆ ਕਿ ਅਬਦੁਲ ਮਾਜਿਦ ਹਸਪਤਾਲ ਨੇੜੇ ਹੋਏ ਧਮਾਕੇ ‘ਚ ਸੱਤ ਲੋਕਾਂ ਦੇ ਜਾਣ ਦੀ ਪਹਿਲੀ ਸੂਚਨਾ ਮਿਲੀ ਹੈ ਪਰ ਹਾਲ ਹੀ ‘ਚ ਹੋਏ ਇਸ ਤਰ੍ਹਾਂ ਦੇ ਹਮਲਿਆਂ ਦੀ ਜ਼ਿੰਮੇਵਾਰੀ ਆਈ. ਐੱਸ. ਜਹਾਦੀ ਸਮੂਹ ਨੇ ਲਈ ਹੈ।















