ਮਲਾਇਕਾ ਨਾਲ ਬਿਤਾਈ ਅਰਜੁਨ ਨੇ ਰਾਤ

flimy-duniya1ਇਸ ਸਾਲ ਹੁਣ ਤਕ ਕਈ ਬੌਲੀਵੁੱਡ ਜੋੜਿਆਂ ਦੇ ਦਿਲ ਟੁੱਟ ਚੁੱਕੇ ਹਨ। ਇਸ ਵਿੱਚ ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਵੀ ਸ਼ਾਮਲ ਹਨ। ਬਹੁਤ ਸਮੇਂ ਤਕ ਚੱਲੇ ਤਲਾਕ ਦੀਆਂ ਅਟਕਲਾਂ ਤੋਂ ਬਾਅਦ ਆਖਿਰਕਾਰ ਦੋਹਾਂ ਨੂੰ ਜਨਤਕ ਤੌਰ ‘ਤੇ ਸਵੀਕਾਰ ਕਰਨਾ ਹੀ ਪਿਆ ਕਿ ਉਹ ਇਕ ਦੂਸਰੇ ਤੋਂ ਵੱਖ ਹੋ ਰਹੇ ਹਨ। ਹਾਲਾਂਕਿ ਇਸ ਵਿੱਚਾਲੇ ਦੋਹਾਂ ਵਿੱਚ ਅੱਡ ਹੋਣ ਦੇ ਕਈ ਕਾਰਨ ਸਾਹਮਣੇ ਆਏ ਹਨ ਅਤੇ ਇਸ ਵਿੱਚ ਇਕ ਕਾਰਨ ਅਰਜੁਨ ਕਪੂਰ ਵੀ ਜੁੜਿਆ ਹੋਇਆ ਹੈ। ਮੀਡੀਆ ਵਿੱਚ ਮਲਾਇਕਾ-ਅਰਜੁਨ ਦੇ ਚੱਕਰ ਦੇ ਖੂਬ ਚਰਚੇ ਹਨ। ਯਕੀਨ ਕਰਨਾ ਥੋੜ੍ਹਾ ਮੁਸ਼ਕਿਲ ਸੀ ਪਰ ਹੁਣ ਜੋ ਤਾਜ਼ਾ ਖਬਰ ਆਈ ਹੈ ਉਸ ਨਾਲ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ ਕਿ ਸ਼ਾਇਦ ਇਹ ਗੱਲ ਠੀਕ ਹੀ ਹੋਵੇ ਕਿਉਂਕਿ ਅਰਜੁਨ ਕਪੂਰ ਨੇ ਪਿਛਲੇ ਦਿਨੀਂ ਇਕ ਰਾਤ ਮਲਾਇਕਾ ਦੇ ਘਰ ਉਸਦੇ ਨਾਲ ਬਿਤਾਈ। ਅਜਿਹੀਆਂ ਗੱਲਾਂ ਨਾਲ ਤਾਂ ਸਾਫ਼ ਹੋ ਗਿਆ ਹੈ ਕਿ ਸ਼ਾਇਦ ਬ੍ਰੇਕਅਪ ਦਾ ਕਾਰਨ ਅਰਜੁਨ ਕਪੂਰ ਹੀ ਹੋਵੇ।