ਅਸ਼ਲੀਲ ਕੌਮੇਡੀ ‘ਚ ਅਸਹਿਜ ਮਹਿਸੂਸ ਕਰਦੀ ਹੈ ਨਰਗਿਸ

flimy-duniya1ਬੌਲੀਵੁੱਡ ਅਦਾਕਾਰਾ ਨਰਗਿਸ ਫ਼ਾਖਰੀ ਦਾ ਕਹਿਣਾ ਹੈ ਕਿ ਉਹ ਹਿੰਦੀ ਫ਼ਿਲਮਾਂ ਵਿੱਚ ਅਸ਼ਲੀਲ ਕਾਮੇਡੀ ਕਰਨ ਕਰਨ ਵਿੱਚ ਅਸਹਿਜ ਮਹਿਸੂਸ ਕਰਦੀ ਹੈ। ਅਮਰੀਕੀ ਮਾਡਲ ਅਦਾਕਾਰਾ ਨਰਗਿਸ ਦੀ ਆਉਣ ਵਾਲੀ ਅਗਲੀ ਫ਼ਿਲਮ ‘ਹਾਊਸਫ਼ੁੱਲ’ ਲੜੀ ਦੀ ਤੀਸਰੀ ਫ਼ਿਲਮ ਹੈ। ਉਹ ਭਾਰਤ ਵਿੱਚ ਹੁਣ ਇਸ ਸ਼ੈਲੀ ਦੀਆਂ ਫ਼ਿਲਮਾਂ ਵਿੱਚ ਕੰਮ ਕਰਨ ਦੀ ਚਾਹਵਾਨ ਨਹੀਂ ਹੈ।  ਨਰਗਿਸ ਨੇ ਕਿਹਾ, ”ਮੈਂ ਇਹ (ਅਸ਼ਲੀਲ ਕਾਮੇਡੀ ਅਤੇ ਸੈਕਸ ਕਾਮੇਡੀ ਫ਼ਿਲਮਾਂ) ਨਹੀਂ ਕਰਾਂਗੀ। ਇਹ (ਭਾਰਤ) ਵਿੱਚ ਕਾਮੇਡੀ ਦੀ ਭਾਵਨਾ ਵੀ ਬਹੁਤ ਅਲੱਗ ਹੈ। ਜੇਕਰ ਤੁਸੀਂ ਅਮਰੀਕਾ ਅਤੇ ਜਰਮਨੀ ਜਾਂ ਲੰਡਨ ਜਾਓਗੇ ਤਾਂ ਲੋਕਾਂ ਵਿੱਚ ਵੱਖਰੀ ਕਾਮੇਡੀ ਦੀ ਭਾਵਨਾ ਮਿਲੇਗੀ। ਜਾਣਕਾਰੀ ਅਨੁਸਾਰ ਫ਼ਿਲਮ ‘ਅਜ਼ਹਰ’ ‘ਚ ਇਮਰਾਨ ਹਾਸ਼ਮੀ ਨਾਲ ਵੀ ਨਰਗਿਲ ਫ਼ਾਖਰੀ ਨਜ਼ਰ ਆਵੇਗੀ। ਇਨ੍ਹਾਂ ਤੋਂ ਇਲਾਵਾ ਇਸ ਫ਼ਿਲਮ ‘ਚ ਪ੍ਰਾਚੀ ਦੇਸਾਈ ਵੀ ਮੁਖ ਭੂਮਿਕਾ ‘ਚ ਹੈ। ਇਹ ਫ਼ਿਲਮ 13 ਮਈ ਨੂੰ ਰਿਲੀਜ਼ ਹੋਵੇਗੀ।