ਕਮਰ ਦਰਦ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਉਪਾਅ

ਕਈ ਵਾਰ ਘੰਟਿਆ ਤਕ ਲਗਾਤਾਰ ਬੈਠੇ ਰਹਿਣ ਨਾਲ ਕਮਰ ਦਰਦ ਹੋਣਾ ਆਮ ਗੱਲ ਹੈ। ਇਸ ਤੋਂ ਇਲਾਵਾ ਗਲਤ ਲਾਈਫ਼ ਸਟਾਈਲ ਖਾਣ-ਪੀਣ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੋਣ ਨਾਲ ਵੀ ਕਮਰ ਦਰਦ ਦੀ ਪਰੇਸ਼ਾਨੀ ਹੋਣਾ ਆਮ ਗੱਲ ਹੈ। ਇਸ ਦਰਦ ਦੇ ਕਾਰਨ ਉੱਠਣ-ਬੈਠਣ ਵਿੱਚ ਪਰੇਸ਼ਾਨੀ ਅਤੇ ਕੰਮ ਕਰਨ ਵਿੱਚ ਦਿੱਕਤ ਆਉਣ ਲੱਗਦੀ ਹੈ। ਸਹੀ ਸਮੇਂ ‘ਤੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਦਰਦ ਵਧਣ ਲੱਗਦਾ ਹੈ। ਇਸ ਹਫ਼ਏ ਅਸੀਂ ਤੁਹਾਨੂੰ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਨਾ ਕੇ ਤੁਸੀਂ ਦਰਦ ਤੋਂ ਰਾਹਤ ਪਾ ਸਕਦੇ ਹੋ।
ਅਜਵਾਈਣ: ਕਮਰ ਵਿੱਚ ਦਰਦ ਹੈ ਤਾਂ ਇੱਕ ਛੋਟਾ ਜਿਹਾ ਚੱਮਚ ਅਜਵਾਈਣ ਲੈ ਕੇ ਤਵੇ ‘ਤੇ ਸੇਕ ਲਓ। ਜਦੋਂ ਇਹ ਠੰਡੀ ਹੋ ਜਾਵੇ ਤਾਂ ਇਸ ਨੂੰ ਹੌਲੀ-ਹੌਲੀ ਚਬਾਉਂਦੇ ਹੋਏ ਖਾਓ। ਸੱਤ ਦਿਨ ਲਗਾਤਾਰ ਇਸ ਦੀ ਵਰਤੋਂ ਕਰਨ ਨਾਲ ਦਰਦ ਤੋਂ ਰਾਹਤ ਮਿਲਦੀ ਹੈ।
ਸਿਕਾਈ: ਦਰਦ ਤੋਂ ਰਾਹਤ ਪਾਉਣ ਲਈ ਉਸ ਥਾਂ ‘ਤੇ ਪਾਣੀ ਦੀ ਸਿਕਾਈ ਕਰੋ। ਧਿਆਨ ਰੱਖੋ ਕਿ ਪਾਣੀ ਜ਼ਿਆਦਾ ਗਰਮ ਨਾ ਹੋਵੇ। ਇਸ ਦੇ ਨਾਲ ਹੀ ਬਾਸੀ ਖਾਣੇ ਤੋਂ ਪਰਹੇਜ਼ ਕਰੋ।
ਸੈਰ ਵੀ ਜ਼ਰੂਰੀ: ਸਵੇਰ ਦੀ ਸੈਰ ਕਰਨ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਕਮਰ ਦਰਦ ਤੋਂ ਬਚਣ ਲਈ ਰੋਜ਼ਾਨਾ ਸਵੇਰੇ 2 ਮੀਲ ਸੈਰ ਜ਼ਰੂਰ ਕਰੋ।
ਸਰੋਂ ਦਾ ਤੇਲ: ਸਰੋਂ ਦੇ ਤੇਲ ਵਿੱਚ ਲੱਸਣ ਦੀ ਤਿੰਨ-ਚਾਰ ਕਲੀਆਂ ਪਾ ਕੇ ਗਰਮ ਕਰ ਲਓ ਅਤੇ ਠੰਡਾ ਹੋਣ ‘ਤੇ ਇਸ ਤੇਲ ਨਾਲ ਕਮਰ ਦੀ ਮਾਲਿਸ਼ ਕਰੋ।
ਕੈਲਸ਼ੀਅਮ: ਕੈਲਸ਼ੀਅਮ ਦੀ ਕਮੀ ਨਾਲ ਵੀ ਕਮਰ ਵਿੱਚ ਦਰਦ ਹੋਣ ਲੱਗਦਾ ਹੈ। ਅਜਿਹੇ ਵਿੱਚ ਆਪਣੀ ਡਾਈਟ ਵਿੱਚ ਕੈਲਸ਼ੀਅਮ ਵਾਲੇ ਆਹਾਰ ਨੂੰ ਸ਼ਾਮਿਲ ਕਰੋ।