ਮਦੀਨਾ ਵਿਚ ਪੈਗੰਬਰ ਦੀ ਸਮਜਿਦ ਬਾਹਰ ਆਤਮਘਾਤੀ ਹਮਲਾ, 4 ਸੁਰੱਖਿਆਕਰਮੀਆਂ ਦੀ ਮੌਤ

2ਰਿਆਦ : ਸਊਦੀ ਅਰਬ ਦੇ ਮਦੀਨਾ ਵਿੱਚ ਇਸਲਾਮ ਦੇ ਸਭ ਤੋਂ ਪਵਿੱਤਰ ਥਾਂਵਾ ‘ਚੋਂ ਇਕ ਪੈਗੰਬਰ ਦੀ ਮਸਜਿਦ ਦੇ ਬਾਹਰ ਇਕ ਆਤਮਘਾਤੀ ਹਮਲੇ ਵਿਚ ਚਾਰ ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ ਤੇ 5 ਹੋਰ ਜ਼ਖ਼ਮੀ ਹੋ ਗਏ। ਸਊਦੀ ਗ੍ਰਹਿ ਮੰਤਰਾਲੈ ਮੁਤਾਬਕ ਮਸਜਿਦ ਦੀ ਸੁਰੱਖਿਆ ਵਾਸਤੇ ਤੈਨਾਤ ਸੁਰੱਖਿਆ ਫੋਰਸਾਂ ਨੂੰ ਇਕ ਵਿਅਕਤੀ ‘ਤੇ ਸੰਦੇਹ ਹੋਇਆ ਜੋ ਅਲ ਮਸਜਿਦ ਅਲ ਨਬਵੀ (ਪੈਗੰਬਰ ਦੀ ਮਸਜਿਦ) ਵੱਲ ਵੱਧ ਰਿਹਾ ਸੀ। ਉਹ ਆਗੁੰਤਕਾਂ ਦੀ ਪਾਰਕਿੰਗ ਤੋਂ ਹੁੰਦੇ ਹੋਏ ਵਧਿਆ। ਸੁਰੱਖਿਆ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਆਪ ਨੂੰ ਵਿਸਫੋਟਕ ਵਾਲੀ ਬੇਲਟ ਤੋਂ ਉੜਾ ਲਿਆ। ਵਿਸਫੋਟ ਵਿਚ ਹਮਲਾਵਰ ਮਾਰਿਆ ਗਿਆਅ ਤੇ ਚਾਰ ਸੁਰੱਖਿਆ ਕਰਮੀਆਂ ਦੀ ਵੀ ਮੌਤ ਹੋ ਗਈ। ਵਿਸਫੋਟ ਦੀ ਵਜਾ ਨਾਲ ਪੰਜ ਹੋਰ ਸੁਰੱਖਿਆ ਕਰਮੀ ਜ਼ਖ਼ਮੀ ਹੋ ਗਏ। ਸਊਦੀ ਗ੍ਰਹਿ ਮੰਤਰਾਲੈ ਅਨੁਸਾਰ ਦੇਸ਼ ਵਿਚ ਇਕ ਸਾਥ ਹੋਏ ਕਈ ਹਮਲਿਆਂ ਨੂੰ ਤਿੰਨ ਆਤਮਘਾਤੀ ਹਮਲਾਵਰਾਂ ਨੇ ਅੰਜਾਮ ਦਿੱਤਾ। ਦੇਸ਼ ਵਿੱਚ ਇਸਲਾਮਿਕ ਸਟੇਟ ਪਹਿਲਾਂ ਵੀ ਘਾਤਮ ਹਮਲੇ ਕਰ ਚੁੱਕਿਆ ਹੈ। ਹਲਾਂਕਿ ਤਾਜ਼ਾ ਹਮਲਿਆਂ ਦੀ ਅਜੇ ਤੱਕ ਕਿਸੇ ਨੇ ਜਿੰਮੇਦਾਰੀ ਨਹੀਂ ਲਈ।