ਭਾਰ ਘਟਾਉਣਾ ਹੈ ਤਾਂ ਰੋਜ਼ ਖਾਓ ਦਹੀਂ

ਦਹੀਂ ਤੋਂ ਬਿਨਾਂ ਖਾਣਾ ਅਧੂਰਾ ਲੱਗਦਾ ਹੈ? ਦਿਨ ਦੀ ਸ਼ੁਰੂਆਤ ਇੱਕ ਗਲਾਸ ਛਾਛ ਨਾਲ ਕਰਦੇ ਹੋ? ਜੇ ਹਾਂ ਤਾਂ ਖ਼ੁਸ਼ ਹੋ ਜਾਓ। ਦਾ ਨਿਊ ਜਨਰਲ” ਚ ਛਪੀ ਇੱਕ ਖੋਜ ‘ਚ ਦਹੀਂ ਨੂੰ ਨਾ ਸਿਰਫ਼ ਭਾਰ ਘਟਾਉਣ ਸਗੋਂ ਟਾਈਪ-2 ਡਾਇਬਟੀਜ਼ ਅਤੇ ਦਿਲ ਤੋਂ ਰੋਗਾਂ ਤੋਂ ਬਚਾਅ ‘ਚ ਵੀ ਮਦਦਗਾਰ ਕਰਾਰ ਦਿੱਤਾ ਗਿਆ ਹੈ। ਇਹ ਅਧਿਐਨ 20 ਸਾਲ ਤੋਂ ਵੀ ਵੱਧ ਉਮਰ ਦੀਆਂ 120,877 ਔਰਤਾਂ ‘ਤੇ ਆਧਾਰਿਤ ਹੈ। ਹਾਜ਼ਮਾ ਦਰੁਸਤ ਰੱਖਣ ਅਤੇ ਚਮੜੀ-ਵਾਲਾਂ ਦੀ ਚਮਕ ਵਧਾਉਣ ‘ਚ ਦਹੀਂ ਦੀ ਭੂਮਿਕਾ ਤੋਂ ਤਾਂ ਸ਼ਾਇਦ ਹੀ ਕੋਈ ਅਣਜਾਣ ਹੋਵੇਗਾ।
ਸਿਹਤ ਦਾ ਖਜ਼ਾਨਾ
ਇੱਕ ਛੋਟੀ ਕਟੋਰੀ ਦਹੀਂ ‘ਚ 10 ਗ੍ਰਾਮ ਪ੍ਰੋਟੀਨ ਅਤੇ 100 ਗ੍ਰਾਮ ਕੈਲਸ਼ੀਅਮ ਮੌਜੂਦ ਹੁੰਦਾ ਹੈ।
ਇੰਝ ਹੁੰਦਾ ਹੈ ਤਿਆਰ
ਦਹੀਂ ਦੁੱਧ ‘ਚ ਬੈਕਟੀਰੀਅਲ ਫ਼ਰਮੇਟੇਸ਼ਨ ਦੀ ਪ੍ਰਕਿਰਿਆ ਨਾਲ ਤਿਆਰ ਹੁੰਦਾ ਹੈ। ਇਸ ਤਹਿਤ ਮਨੁੱਖੀ ਸਿਹਤ ਲਈ ਫ਼ਾਇਦੇਮੰਦ ਬੈਕਟੀਰੀਆ ਦੁੱਧ ‘ਚ ਮੌਜੂਦ ਲੈਕਟੋਜ ਨਾਂ ਦੀ ਸ਼ੱਕਰ ਨੂੰ ਲੈਕਟਿਕ ਐਸਿਡ ‘ਚ ਤਬਦੀਲ ਕਰਦੇ ਹਨ। ਲੈਕਟਿਕ ਐਸਿਡ ਦੁੱਧ ਨੂੰ ਗਾੜ੍ਹਾ ਕਰ ਕੇ, ਜਮਾਉਣ ਅਤੇ ਖੱਟਾਪਨ ਦੇਣ ਲਈ ਜ਼ਿੰਮੇਵਾਰ ਹੁੰਦਾ ਹੈ।
ਬੀਮਾਰੀਆਂ ਤੋਂ ਬਚਾਅ
ਹੱਡੀਆਂ ਅਤੇ ਮਾਸਪੇਸ਼ੀਆਂ ਦੇ ਖੁਰਨ ਦਾ ਖ਼ਤਰਾ ਘਟਾ ਕੇ ਆਸਟੀਓਪੋਰੋਸਿਸ ਤੋਂ ਬਚਾਉਂਦਾ ਹੈ ਦਹੀਂ।
ਡਾਇਰੀਆ ਦੇ ਲੱਛਣਾਂ ਤੋਂ ਰਾਹਤ ਦਿਵਾਉਣ ਦੇ ਨਾਲ ਹੀ ਲਿਵਰ ਅਤੇ ਅੰਤੜੀ ਦੀਆਂ ਬੀਮਾਰੀਆਂ ਤੋਂ ਸੁਰੱਖਿਆ ਕਰਨ ‘ਚ ਮਦਦਗਾਰ ਹੁੰਦੈ ਦਹੀਂ।
ਗੁਡ ਬੈਕਟੀਰੀਆ (ਪ੍ਰੋਬਾਇਔਟਿਕ) ਦੀ ਮੌਜੂਦਗੀ ਮੋਟਾਪਾ ਅਤੇ ਟਾਈਪ-2 ਡਾਇਬਟੀਜ਼ ਦੂਰ ਰੱਖਦੀ ਹੈ। ਵਾਇਟਾਮਿਨ ਬੀ-12 ਵਾਇਟਾਮਿਨ ਕੇ ਅਤੇ ਰਾਈਬੋਫ਼ਲੇਵਿਨ ਸੋਖਣ ਦੀ ਸ਼ਰੀਰ ਦੀ ਸਮਰੱਥਾ ਵਧਾਉਂਦਾ ਹੈ।
ਖੰਡ ਤੋਂ ਕਰੋ ਪ੍ਰਹੇਜ਼
ਸਾਦਾ ਦਹੀਂ ਖਾਣਾ ਸਭ ਤੋਂ ਬਿਹਤਰ, ਫ਼ਲ-ਸਬਜ਼ੀ ਮਿਲਾਉਣ ‘ਚ ਵੀ ਦਿੱਕਤ ਨਹੀਂ, ਪਰ ਖੰਡ ਤੋਂ ਜ਼ਰੂਰ ਪ੍ਰਹੇਜ਼ ਕਰੋ।
ਡੱਬਾਬੰਦ ਦਹੀਂ ਨਾ ਖਾਓ
ਕੰਪਨੀਆਂ ਇਨ੍ਹਾਂ ਨੂੰ ਗਾੜ੍ਹਾ-ਮਲਾਈਦਾਰ ਬਣਾਉਣ ਲਈ ਇਸ ਵਿੱਚ ਹਾਨੀਕਾਰਕ ਜਿਲੇਟਿਨ ਮਿਲਾਉਂਦੀਆਂ ਹਨ।
ਜੋੜਾਂ ‘ਚ ਦਰਦ ਵਧਾਉਂਦਾ ਹੈ ਦਹੀਂ
ਗਠੀਆ, ਐਜ਼ਮਾ ਜਿਵੇਂ ਹੱਡੀ-ਸਾਹ ਰੋਗਾਂ ਤੋਂ ਪੀੜਤ ਹੋ ਤਾਂ ਦਹੀਂ ਤੋਂ ਦੂਰ ਰਹੋ।
ਸਰਦੀ-ਜ਼ੁਕਾਮ ‘ਚ ਰਾਤ ਸਮੇਂ ਦਹੀਂ ਖਾਣ ਨਾਲ ਵੱਧ ਜਾਂਦੀ ਹੈ ਖੰਘ ਦੀ ਸਮੱਸਿਆ।
ਮਾਸ-ਮੱਛੀ ਜਾਂ ਦੁੱਧ ਨਾਲ ਦਹੀਂ ਖਾਣ ‘ਤੇ ਵਿਗੜ ਸਕਦਾ ਹੈ ਹਾਜ਼ਮਾ
ਰੋਗ ਰੋਕੂ ਸਮਰੱਥਾ ਵਧਾਵੇ
ਦਹੀਂ ‘ਚ ਉਪਲਬਧ ਲੈਕਟੋਬੈਸੀਲਸ, ਪੈਪਟੋਸਟ੍ਰੇਪਟੋਕੋਕਸ, ਬਾਈਫ਼ਿਡੋਬੈਕਟੀਰੀਅਮ ਅਤੇ ਕਲਾਸਟ੍ਰੀਡੀਅਮ ਵਰਗੇ ਗੁਡ ਬੈਕਟੀਰੀਆ ਨਾ ਸਿਰਫ਼ ਵੱਡੀ ਅੰਤੜੀ ਦੇ ਘੱਟ ਔਕਸੀਜਨ ਵਾਲੇ ਵਾਤਾਵਰਣ ‘ਚ ਤੇਜ਼ੀ ਨਾਲ ਫ਼ਲਦੇ-ਫ਼ੁਲਦੇ ਹਨ ਸਗੋਂ ਬੈਡ ਬੈਕਟੀਰੀਆ ਦੇ ਪੈਦਾ ਹੋਣ ਅਤੇ ਅੰਤੜੀ ਦੀ ਬਾਹਰੀ ਪਰਤ ਨੂੰ ਨੁਕਸਾਨ ਪਹੁੰਚਾਉਣ ਤੋਂ ਵੀ ਰੋਕਦੇ ਹਨ। ਅੰਤੜੀ ਦੀ ਬਾਹਰੀ ਪਰਤ ਬੈਕਟੀਰੀਆ ਰੋਧੀ ਪ੍ਰੋਟੀਨ ਦਾ ਨਿਰਮਾਣ ਕਰ ਕੇ ਰੋਗ-ਪ੍ਰਤੀਰੋਧਕ ਸਮਰੱਥਾ ‘ਚ ਵਾਧਾ ਕਰਨ ਲਈ ਅਹਿਮ ਮੰਨੀ ਜਾਂਦੀ ਹੈ।
ਸੂਰਵੰਸ਼ੀ